ਵਿੱਕੀ ਕੌਸ਼ਲ ਦੇ ਨਾਲ ਕਾਮੇਡੀ ਫ਼ਿਲਮ ''ਚ ਧਮਾਲ ਮਚਾਏਗੀ ਮਾਨੁਸ਼ੀ ਛਿੱਲਰ

08/22/2020 4:28:45 PM

ਮੁੰਬਈ (ਬਿਊਰੋ) —  ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਅੱਜ-ਕਲ ਯਸ਼ਰਾਜ ਬੈਨਰ ਹੇਠ ਬਣ ਰਹੀ ਹਿਸਟੋਰੀਕਲ ਫ਼ਿਲਮ ‘ਪ੍ਰਿਥਵੀਰਾਜ’ 'ਚ ਅਕਸ਼ੇ ਕੁਮਾਰ ਨਾਲ ਵੱਡੇ ਪਰਦੇ ’ਤੇ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਚਰਚਾ 'ਚ ਹੈ। ਹੁਣ ਮਾਨੁਸ਼ੀ ਛਿੱਲਰ ਨੇ ਇਸ ਬੈਨਰ ਦੀ ਦੂਜੀ ਫ਼ਿਲਮ ਵੀ ਸਾਈਨ ਕਰ ਲਈ ਹੈ। ਇਸ ਕਾਮੇਡੀ ਫ਼ਿਲਮ ਵਿਚ ਉਹ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨਾਲ ਸਕਰੀਨ ਸਾਂਝੀ ਕਰੇਗੀ। ਦੋਵਾਂ ਦੀ ਇਹ ਜੋਡ਼ੀ ਸਹੀ 'ਚ ਬਾਲੀਵੁੱਡ ਦੀ ਸਭ ਤੋਂ ਫਰੈਸ਼ ਅਤੇ ਸਭ ਤੋਂ ਯੰਗ ਆਨ-ਸਕਰੀਨ ਜੋੜੀਆਂ ਵਿਚੋਂ ਇਕ ਸਾਬਤ ਹੋਵੇਗੀ। ਆਊਟਸਾਈਡਰ ਹੋਣ ਦੇ ਬਾਵਜੂਦ ਵੀ ਵਾਈ. ਆਰ. ਐੱਫ. ਨੂੰ ਮਾਨੁਸ਼ੀ ਛਿੱਲਰ ਦੇ ਟੈਲੇਂਟ ’ਤੇ ਕਾਫ਼ੀ ਭਰੋਸਾ ਹੈ ਅਤੇ ਉਨ੍ਹਾਂ ਨੂੰ ਕਾਫ਼ੀ ਉਂਮੀਦਾਂ ਹਨ। ਹੁਣ ਇਕ ਹੋਰ ਵੱਡੀ ਅਨਾਊਂਸਮੈਂਟ ਦੇ ਨਾਲ ਸਾਰੇ ਦੀਆਂ ਨਜ਼ਰਾਂ ਉਨ੍ਹਾਂ ’ਤੇ ਟਿਕੀਆਂ ਹਨ।

ਦੱਸ ਦਈਏ ਕਿ ਵਿੱਕੀ ਕੌਸ਼ਲ ਅਤੇ ਮਾਨੁਸ਼ੀ ਛਿੱਲਰ ਦੀ ਇਹ ਪਹਿਲੀ ਕਾਮੇਡੀ ਫ਼ਿਲਮ ਹੈ। ਇਸ ਫ਼ਿਲਮ ਅਤੇ ਕਾਸਟਿੰਗ ਬਾਰੇ ਆਫੀਸ਼ੀਅਲ ਅਨਾਊਂਸਮੈਂਟ 27 ਸਤੰਬਰ ਨੂੰ ਹੋਣ ਵਾਲੀ ਹੈ, ਜਦੋਂ ਆਦਿਤਿਯ ਚੋਪੜਾ ਸਟੂਡੀਓ ਦੀ ਨਵੀਆਂ ਸਰਗਰਮੀਆਂ ਨਾਲ ਜੁਡ਼ੀ ਜਾਣਕਾਰੀ ਜਨਤਕ ਕਰਨਗੇ।


sunita

Content Editor

Related News