ਕੈਟਰੀਨਾ-ਵਿੱਕੀ ਕੌਸ਼ਲ ਅੱਜ ਪਰਿਵਾਰ ਨਾਲ ਕਰਨਗੇ ਗ੍ਰਹਿ ਪ੍ਰਵੇਸ਼ ਦੀ ਪੂਜਾ, ਬਣਨਗੇ ਵਿਰਾਟ-ਅਨੁਸ਼ਕਾ ਦੇ ਨਵੇਂ ਗੁਆਂਢੀ

Tuesday, Dec 21, 2021 - 11:20 AM (IST)

ਕੈਟਰੀਨਾ-ਵਿੱਕੀ ਕੌਸ਼ਲ ਅੱਜ ਪਰਿਵਾਰ ਨਾਲ ਕਰਨਗੇ ਗ੍ਰਹਿ ਪ੍ਰਵੇਸ਼ ਦੀ ਪੂਜਾ, ਬਣਨਗੇ ਵਿਰਾਟ-ਅਨੁਸ਼ਕਾ ਦੇ ਨਵੇਂ ਗੁਆਂਢੀ

ਮੁੰਬਈ (ਬਿਊਰੋ) -  ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਆਪਣੇ ਵਿਆਹ ਤੋਂ ਬਾਅਦ ਤੋਂ ਹੀ ਚਰਚਾ 'ਚ ਹਨ। ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀਆਂ ਇੱਕ ਤੋਂ ਬਾਅਦ ਇੱਕ ਤਸਵੀਰਾਂ ਨਾਲ ਛਾਈ ਹੋਈ ਹੈ। ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਵੀ ਉਨ੍ਹਾਂ ਬਾਰੇ ਜਾਣਕਾਰੀ ਜਾਣਨ ਲਈ ਬੇਤਾਬ ਹਨ। ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਸਨ ਕਿ ਦੋਵੇਂ ਕਲਾਕਾਰ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਦੇ ਗੁਆਂਢੀ ਬਣਨ ਜਾ ਰਹੇ ਹਨ। ਕੈਟਰੀਨਾ ਅਤੇ ਵਿੱਕੀ ਕੌਸ਼ਲ ਦੇ ਵਿਆਹ ਤੋਂ ਬਾਅਦ ਅਨੁਸ਼ਕਾ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਹੁਣ ਵਿਆਹ ਦੇ 10 ਦਿਨਾਂ ਬਾਅਦ ਵਿੱਕੀ ਅਤੇ ਕੈਟਰੀਨਾ ਦੇ ਨਵੇਂ ਘਰ ਦਾ ਮਹੂਰਤ ਅੱਜ ਤੈਅ ਹੋ ਗਿਆ ਹੈ। ਕੈਟਰੀਨਾ ਅਤੇ ਵਿੱਕੀ ਕੌਸ਼ਲ ਆਪਣੇ ਪਰਿਵਾਰ ਸਮੇਤ ਗ੍ਰਹਿ ਪ੍ਰਵੇਸ਼ (Vicky-Katrina new home puja) ਦੀ ਪੂਜਾ ਕਰਨ ਜਾ ਰਹੇ ਹਨ।

ਨਵੇਂ ਘਰ 'ਚ ਐਂਟਰੀ ਕਰਨ ਪਹੁੰਚੇ ਵਿੱਕੀ-ਕੈਟਰੀਨਾ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਆਪਣੇ ਪਰਿਵਾਰਾਂ ਨਾਲ ਇਹ ਪੂਜਾ ਕਰਨਗੇ। ਐਤਵਾਰ ਨੂੰ ਕੈਟਰੀਨਾ ਅਤੇ ਵਿੱਕੀ ਪੂਰੇ ਪਰਿਵਾਰ ਨਾਲ ਗ੍ਰਹਿ ਪ੍ਰਵੇਸ਼ ਦੀ ਪੂਜਾ ਲਈ ਨਵੇਂ ਘਰ ਪਹੁੰਚੇ। ਵਾਇਰਲ ਪੇਜ਼ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਕੈਟਰੀਨਾ ਅਤੇ ਵਿੱਕੀ ਕੌਸ਼ਲ ਦੋਵੇਂ ਸ਼ਨੀਵਾਰ ਨੂੰ ਨਵੇਂ ਘਰ ਦਾ ਜਾਇਜ਼ਾ ਲੈਣ ਤੋਂ ਬਾਅਦ ਅੱਜ ਸਵੇਰੇ ਆਪਣੇ ਨਵੇਂ ਘਰ ਦੀ ਪੂਜਾ ਕਰਨ ਪਹੁੰਚੇ। ਇਸ ਦੌਰਾਨ ਵਿੱਕੀ ਕੌਸ਼ਲ ਦੀ ਮਾਂ ਅਤੇ ਪਿਤਾ ਸ਼ਯਾਮ ਕੌਸ਼ਲ ਵੀ ਸਪਾਟ ਹੋਏ। 

ਅਨੁਸ਼ਕਾ ਅਤੇ ਵਿਰਾਟ ਹੋਣਗੇ ਗੁਆਂਢੀ 
ਅਨੁਸ਼ਕਾ ਅਤੇ ਵਿਰਾਟ ਨੇ ਮੁੰਬਈ ਦੇ ਪਾਸ਼ ਇਲਾਕੇ ਜੁਹੂ 'ਚ ਇੱਕ ਬਿਲਡਿੰਗ 'ਚ ਦੋ ਮੰਜ਼ਿਲਾਂ ਖਰੀਦੀਆਂ ਹਨ। ਇਸ ਇਮਾਰਤ 'ਚ ਵਿੱਕੀ ਕੌਸ਼ਲ ਨੇ ਅੱਠਵੀਂ ਮੰਜ਼ਿਲ 'ਤੇ ਪੰਜ ਸਾਲ ਲਈ ਕਿਰਾਏ 'ਤੇ ਅਪਾਰਟਮੈਂਟ ਲਿਆ ਹੋਇਆ ਹੈ। ਖ਼ਬਰਾਂ ਮੁਤਾਬਕ, ਵਿੱਕੀ ਅਤੇ ਕੈਟਰੀਨਾ ਦਾ ਇਹ ਨਵਾਂ ਘਰ 5 ਹਜ਼ਾਰ ਵਰਗ ਫੁੱਟ 'ਚ ਹੈ, ਜਿਸ ਦੀ ਕੀਮਤ 9 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਸਮੁੰਦਰ ਦਾ ਸਾਹਮਣਾ ਕਰਨ ਵਾਲੀ ਇਮਾਰਤ ਹੈ, ਜਿਸ 'ਚ ਲਗਜ਼ਰੀ ਸਹੂਲਤਾਂ ਵੀ ਹਨ।

ਦਿਨ ਰਾਤ ਚੱਲ ਰਿਹਾ ਸੀ ਕੰਮ
ਵਿੱਕੀ ਅਤੇ ਕੈਟਰੀਨਾ ਨੇ ਜੋ ਅਪਾਰਟਮੈਂਟ ਲਿਆ ਹੈ, ਉਸ ਦਾ ਕੰਮ ਹਾਲ ਹੀ 'ਚ ਪੂਰਾ ਹੋਇਆ ਹੈ। ਕੈਟਰੀਨਾ ਅਤੇ ਵਿੱਕੀ ਦੇ ਵਿਆਹ ਵਾਲੇ ਦਿਨ ਸਵੇਰੇ 4 ਵਜੇ ਤੱਕ ਕਰੀਬ 40 ਮਜ਼ਦੂਰ ਉਨ੍ਹਾਂ ਦੇ ਇਸ ਲਗਜ਼ਰੀ ਅਪਾਰਟਮੈਂਟ 'ਚ ਕੰਮ ਕਰ ਰਹੇ ਸਨ। ਵਿਆਹ ਤੋਂ ਬਾਅਦ ਦੋਹਾਂ ਨੂੰ ਵਧਾਈ ਦਿੰਦੇ ਹੋਏ ਅਨੁਸ਼ਕਾ ਨੇ ਲਿਖਿਆ, ''ਦੋ ਖੂਬਸੂਰਤ ਲੋਕਾਂ ਨੂੰ ਵਧਾਈ। ਤੁਹਾਡੇ ਦੋਵਾਂ ਦੇ ਪਿਆਰ ਨਾਲ ਭਰੇ ਖੁਸ਼ਹਾਲ ਜੀਵਨ ਦੀ ਕਾਮਨਾ ਕਰਦੇ ਹਾਂ।'' ਕੈਟਰੀਨਾ ਦੀ ਚੰਗੀ ਦੋਸਤ ਅਨੁਸ਼ਕਾ ਨੇ ਅੱਗੇ ਲਿਖਿਆ, ''ਇਹ ਵੀ ਖੁਸ਼ੀ ਹੈ ਕਿ ਤੁਸੀਂ ਆਖਰਕਾਰ ਵਿਆਹ ਕਰਵਾ ਲਿਆ ਹੈ ਤਾਂ ਜੋ ਹੁਣ ਤੁਸੀਂ ਆਪਣੇ ਘਰ ਜਾ ਸਕੋ ਅਤੇ ਅਸੀਂ ਉਸਾਰੀ ਦੇ ਕੰਮ ਦੀ ਆਵਾਜ਼ ਨਹੀਂ ਸੁਣਾਂਗੇ।''


ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News