ਅਸਲ ਜ਼ਿੰਦਗੀ ਤੋਂ ਬਾਅਦ ਹੁਣ ਫ਼ਿਲਮ ’ਚ ਬਣੇਗੀ ਵਿੱਕੀ-ਕੈਟਰੀਨਾ ਦੀ ਜੋੜੀ!

Wednesday, Jan 12, 2022 - 07:03 PM (IST)

ਅਸਲ ਜ਼ਿੰਦਗੀ ਤੋਂ ਬਾਅਦ ਹੁਣ ਫ਼ਿਲਮ ’ਚ ਬਣੇਗੀ ਵਿੱਕੀ-ਕੈਟਰੀਨਾ ਦੀ ਜੋੜੀ!

ਮੁੰਬਈ (ਬਿਊਰੋ)– ਫਰਹਾਨ ਅਖ਼ਤਰ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਜ਼ੀ ਲੇ ਜ਼ਰਾ’ ਬਾਲੀਵੁੱਡ ਦੀਆਂ ਤਿੰਨ ਚੋਟੀ ਦੀਆਂ ਅਦਾਕਾਰਾਂ ਨੂੰ ਇਕੱਠੇ ਪਰਦੇ ’ਤੇ ਦਿਖਾਉਣ ਜਾ ਰਹੀ ਹੈ। ਇਸ ’ਚ ਪ੍ਰਿਅੰਕਾ ਚੋਪੜਾ, ਆਲੀਆ ਭੱਟ ਤੇ ਕੈਟਰੀਨਾ ਕੈਫ ਸਕ੍ਰੀਨ ਸਾਂਝੀ ਕਰਨਗੀਆਂ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ

ਇਹ ਖ਼ਬਰ ਪ੍ਰਸ਼ੰਸਕਾਂ ਲਈ ਇਕ ਵੱਡਾ ਸਰਪ੍ਰਾਈਜ਼ ਪੈਕੇਜ ਸੀ ਪਰ ਹੁਣ ਪ੍ਰਸ਼ੰਸਕਾਂ ਨੂੰ ਇਸ ਫ਼ਿਲਮ ਨਾਲ ਜੁੜਿਆ ਦੋਹਰਾ ਸਰਪ੍ਰਾਈਜ਼ ਮਿਲਣ ਵਾਲਾ ਹੈ। ਅਜਿਹੀਆਂ ਖ਼ਬਰਾਂ ਹਨ ਕਿ ਫ਼ਿਲਮ ’ਚ ਕੈਟਰੀਨਾ ਦੇ ਉਲਟ ਮੇਲ ਲੀਡ ਲਈ ਉਸ ਦੇ ਪਤੀ ਅਦਾਕਾਰ ਵਿੱਕੀ ਕੌਸ਼ਲ ਨੂੰ ਸੰਪਰਕ ਕੀਤਾ ਗਿਆ ਹੈ।

PunjabKesari

ਜੀ ਹਾਂ, ਤੁਸੀਂ ਸਹੀ ਸੁਣਿਆ ਹੈ! ਵਿੱਕੀ ਤੇ ਕੈਟਰੀਨਾ ਰੀਲ ਲਾਈਫ ’ਚ ਵੀ ਇਕ-ਦੂਜੇ ਦੇ ਉਲਟ ਨਜ਼ਰ ਆਉਣ ਵਾਲੇ ਹਨ। ਬਾਲੀਵੁੱਡ ਹੰਗਾਮਾ ਨੇ ਇਕ ਸੂਤਰ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਸੂਤਰ ਨੇ ਕਿਹਾ, ‘ਫ਼ਿਲਮ ’ਚ ਵਿੱਕੀ ਕੌਸ਼ਲ ਨੂੰ ਕਾਸਟ ਕਰਨ ਦਾ ਫ਼ੈਸਲਾ ਸੁਨਹਿਰੀ ਹੈ ਤੇ ਇਸ ਯੋਜਨਾ ’ਚ ਕੈਟਰੀਨਾ ਕੈਫ ਦੇ ਨਾਲ ਅਦਾਕਾਰਾ ਨੂੰ ਲੈ ਕੇ ਫ਼ਿਲਮ ‘ਜ਼ੀ ਲੇ ਜ਼ਾਰਾ’ ਇਸ ਜੋੜੀ ਦੀ ਪਹਿਲੀ ਫ਼ਿਲਮ ਹੋਵੇਗੀ, ਜਿਸ ’ਚ ਦੋਵੇਂ ਇਕੱਠੇ ਨਜ਼ਰ ਆਉਣਗੇ। ਇਹ ਮਾਰਕੀਟਿੰਗ ਦਾ ਸੁਪਨਾ ਹੈ ਤੇ ਇਸ ਨਾਲ ਫ਼ਿਲਮ ਦਾ ਪ੍ਰਚਾਰ ਆਸਾਨ ਹੋ ਜਾਵੇਗਾ।’

PunjabKesari

ਇਸ ਤੋਂ ਇਲਾਵਾ, ਬਾਕੀ ਮੇਲ ਲੀਡਜ਼ ਦੀ ਕਾਸਟਿੰਗ ’ਤੇ ਸਰੋਤ ਨੇ ਕਿਹਾ, ‘ਫਰਹਾਨ ਅਖ਼ਤਰ ਇਸ ਫ਼ਿਲਮ ’ਚ ਖ਼ੁਦ ਨੂੰ ਕਾਸਟ ਕਰ ਰਿਹਾ ਹੈ ਤੇ ਹੁਣ ਵਿੱਕੀ ਵੀ ਇਸ ’ਚ ਸ਼ਾਮਲ ਹੋ ਗਿਆ ਹੈ, ਇਸ ਲਈ ਸਿਰਫ ਇਕ ਮੇਲ ਲੀਡ ਦੀ ਜਗ੍ਹਾ ਖਾਲੀ ਹੈ ਤੇ ਇਕ ਆਦਮੀ ਨੂੰ ਕਾਸਟ ਕਰਨਾ ਆਸਾਨ ਹੈ ਤੇ ਉਹ ਵੀ ਇਕ ਅਜਿਹੀ ਫ਼ਿਲਮ ’ਚ, ਜਿਸ ’ਚ ਤਿੰਨ ਫੀਮੇਲ ਲੀਡ ਹਨ। ਫਿਲਹਾਲ ਇਹ ਦੇਖਣਾ ਹੋਵੇਗਾ ਕਿ ਵਿੱਕੀ ਇਸ ਪ੍ਰਾਜੈਕਟ ਲਈ ਹਾਂ ਕਹਿੰਦਾ ਹੈ ਜਾਂ ਨਹੀਂ।’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News