ਦੋ ਦਿਲ ਇਕ ਜਾਨ ਬਣੇ ਵਿੱਕੀ-ਕੈਟਰੀਨਾ, ਰੋਮਾਂਟਿਕ ਤਸਵੀਰਾਂ ਦੇਖ ਪ੍ਰਸ਼ੰਸਕ ਹੋਏ ਮਦਹੋਸ਼

Saturday, Apr 02, 2022 - 12:11 PM (IST)

ਦੋ ਦਿਲ ਇਕ ਜਾਨ ਬਣੇ ਵਿੱਕੀ-ਕੈਟਰੀਨਾ, ਰੋਮਾਂਟਿਕ ਤਸਵੀਰਾਂ ਦੇਖ ਪ੍ਰਸ਼ੰਸਕ ਹੋਏ ਮਦਹੋਸ਼

ਮੁੰਬਈ- ਬੀ-ਟਾਊਨ ਦੇ ਗਲਿਆਰਿਆਂ 'ਚ ਇਨੀਂ ਦਿਨੀਂ ਬਾਲੀਵੁੱਡ ਦਾ ਹੌਟ ਜੋੜਾ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਕਾਫੀ ਚਰਚਾ 'ਚ ਹੈ। ਇਸ ਸਟਾਰ ਜੋੜੇ ਨੂੰ ਲੈ ਕੇ ਪ੍ਰਸ਼ੰਸ਼ਕਾਂ 'ਚ ਜ਼ਬਰਦਸਤ ਦੀਵਾਨਗੀ ਦੇਖਣ ਨੂੰ ਮਿਲਦੀ ਹੈ। ਕੈਟਰੀਨਾ ਅਤੇ ਵਿੱਕੀ ਆਪਣੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਦੋਵੇਂ ਜਦੋਂ ਵੀ ਇਕੱਠੇ ਕੋਈ ਤਸਵੀਰ ਸਾਂਝੀ ਕਰਦੇ ਹਨ ਤਾਂ ਇੰਟਰਨੈੱਟ 'ਤੇ ਅੱਗ ਲਗਾ ਦਿੰਦੇ ਹਨ। ਮਿਸਟਰ ਅਤੇ ਮਿਸੇਜ ਕੋਸ਼ਲ ਇਨੀਂ ਦਿਨੀਂ ਅਣਪਛਾਤੀ ਥਾਂ 'ਤੇ ਛੁੱਟੀਆਂ ਮਨ੍ਹਾ ਰਹੇ ਹਨ।

PunjabKesari
ਇਸ ਟ੍ਰਾਪੀਕਲ ਗੇਟਅਵੇ ਤੋਂ ਜੋੜਾ ਲਗਾਤਰ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹੈ ਜੋ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। 31 ਮਾਰਚ ਨੂੰ ਜਿਥੇ ਕੈਟਰੀਨਾ ਨੇ ਵਿੱਕੀ ਨਾਲ ਤਸਵੀਰ ਸਾਂਝੀ ਕੀਤੀ ਸੀ। ਉਧਰ ਹੁਣ ਵਿੱਕੀ ਨੇ ਵੀ ਆਪਣੀ ਲੇਡੀ ਲਵ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਾਂਝੀਆਂ ਤਸਵੀਰਾਂ 'ਚ ਕੈਟਰੀਨਾ ਨੇ ਬੈਕ ਸਾਈਡ ਤੋਂ ਆਪਣੇ ਪਤੀ ਨੂੰ ਬਾਹਾਂ 'ਚ ਕੈਦ ਕੀਤੇ ਨਜ਼ਰ ਆ ਰਹੀ ਹੈ। ਇਸ ਦੌਰਾਨ ਦੋਵਾਂ ਨੇ ਹੀ ਧੂਪ ਤੋਂ ਬਚਣ ਲਈ ਸਨ ਗਲਾਸੇਸ ਲਗਾਏ ਹੋਏ ਹਨ। ਬਲੈਕ ਰੰਗ ਦੀ ਸਨ ਹੈਟ ਪਹਿਨੇ ਕੈਟਰੀਨਾ ਹੱਸ ਰਹੀ ਹੈ। ਦੋਵੇਂ ਇਕ ਯਾਚ 'ਚ ਇਕੱਠੇ ਸਨ ਬਾਥ ਲੈਂਦੇ ਹੋਏ ਆਰਾਮ ਕਰ ਰਹੇ ਹਨ। 

PunjabKesari
ਦੂਜੀ ਤਸਵੀਰ 'ਚ ਮਿਸੇਜ ਕੌਸ਼ਲ ਵ੍ਹਾਈਟ ਸਵਿਮਸੂਟ 'ਚ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਵਿੱਕੀ ਨੇ ਹਾਰਟ ਇਮੋਜ਼ੀ ਬਣਾਈ ਹੈ।  ਇਕ ਤਸਵੀਰ 'ਚ ਵਿੱਕੀ ਸ਼ਰਟਲੈੱਸ ਦਿਖ ਰਹੇ ਹਨ। ਵਿੱਕੀ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਇਹ ਵੀ ਲਿਖਿਆ ਹੈ ਕਿ ਬਿਨਾਂ wifi ਦੇ ਵੀ ਇਥੇ ਮਜ਼ਬੂਤ ਕਨੈਕਸ਼ਨ ਹੈ। 

PunjabKesari
ਇਸ ਤੋਂ ਪਹਿਲਾਂ ਕੈਟਰੀਨਾ ਨੇ ਵਿੱਕੀ ਕੌਸ਼ਲ ਦੇ ਨਾਲ ਛੁੱਟੀਆਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਕੈਟਰੀਨਾ ਮਲਟੀਕਲਰ ਦੀ ਬਿਕਨੀ 'ਚ ਬੋਲਡ ਦਿਖੀ। ਉਧਰ ਵਿੱਕੀ ਦੀ ਸ਼ਰਟਲੈੱਸ ਲੁੱਕ ਦੇਖਣ ਨੂੰ ਮਿਲੀ। ਤਸਵੀਰ 'ਚ ਵਿੱਕੀ ਨੇ ਆਪਣੀ ਪਤਨੀ ਦੀਆਂ ਬਾਹਾਂ 'ਤੇ ਆਪਣਾ ਸਿਰ ਰੱਖਿਆ ਸੀ।

PunjabKesari
ਵਿੱਕੀ-ਕੈਟਰੀਨਾ ਨੇ 9 ਦਸੰਬਰ 2021 ਨੂੰ ਰਾਜਸਥਾਨ 'ਚ ਵਿਆਹ ਕੀਤਾ ਸੀ ਹਾਲਾਂਕਿ ਵਿਆਹ ਤੋਂ ਬਾਅਦ ਦੋਵਾਂ ਨੂੰ ਜ਼ਿਆਦਾ ਸਮਾਂ ਇਕੱਠੇ ਬਿਤਾਉਣ ਦਾ ਮੌਕਾ ਨਹੀਂ ਮਿਲਿਆ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ 'ਮੈਰੀ ਕ੍ਰਿਸਮਿਸ' ਅਤੇ 'ਟਾਈਗਰ 3' ਵਰਗੀਆਂ ਫਿਲਮਾਂ 'ਚ ਦਿਖਾਈ ਦੇਵੇਗੀ। ਉਧਰ ਵਿੱਕੀ ਨੇ ਹਾਲ ਹੀ 'ਚ ਸਾਰਾ ਅਲੀ ਖਾਨ ਦੇ ਨਾਲ ਲਕਸ਼ਮਣ ਉਤੇਕਰ ਦੀ ਅਗਲੀ ਫਿਲਮ ਦੀ ਸ਼ੂਟਿੰਗ ਖਤਮ ਕੀਤੀ ਹੈ। ਵਿੱਕੀ ਦੇ ਆਉਣ ਵਾਲੇ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕੋਲ 'ਗੋਵਿੰਦਾ ਮੇਰਾ ਨਾਂ', 'ਸੈਮ ਬਹਾਦੁਰ' ਵਰਗੀਆਂ ਫਿਲਮਾਂ ਵੀ ਹਨ।


author

Aarti dhillon

Content Editor

Related News