ਮਸ਼ਹੂਰ ਅਦਾਕਾਰਾ ਅੰਜਨਾ ਭੌਮਿਕ ਦਾ ਦਿਹਾਂਤ

Sunday, Feb 18, 2024 - 12:00 PM (IST)

ਮਸ਼ਹੂਰ ਅਦਾਕਾਰਾ ਅੰਜਨਾ ਭੌਮਿਕ ਦਾ ਦਿਹਾਂਤ

ਕੋਲਕਾਤਾ (ਭਾਸ਼ਾ)- ਮਸ਼ਹੂਰ ਅਦਾਕਾਰਾ ਅੰਜਨਾ ਭੌਮਿਕ (79) ਦਾ ਸ਼ਨੀਵਾਰ ਨੂੰ ਇਥੇ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਸੂਤਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੀ ਅੰਜਨਾ ਨੇ ਲੰਘੀ ਸਵੇਰ ਕਰੀਬ 10.30 ਵਜੇ ਇਥੋਂ ਦੇ ਇਕ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਿਆ।

ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

ਸੂਤਰਾਂ ਮੁਤਾਬਕ ਉਨ੍ਹਾਂ ਨੂੰ ਸਾਹ ਦੀ ਸਮੱਸਿਆ ਕਾਰਨ 16 ਫਰਵਰੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

ਅੰਜਨਾ ਬੁਢਾਪੇ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਕੁਝ ਮਹੀਨਿਆਂ ਤੋਂ ਬਿਸਤਰੇ ’ਤੇ ਸੀ। ਅੰਜਨਾ ਦੇ ਪਰਿਵਾਰ 'ਚ ਧੀਆਂ ਨੀਲਾਂਜਨਾ ਸੇਨਗੁਪਤਾ ਤੇ ਚੰਦਨਾ ਭੌਮਿਕ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News