ਪੰਜਾਬ ’ਚ ਜਨਮੀ ਅਦਾਕਾਰਾ ਰਣਜੀਤਾ ਕੌਰ ਇਸ ਵਜ੍ਹਾ ਕਰਕੇ ਕਰਦੀ ਸੀ ਪਤੀ ਨਾਲ ਕੁੱਟਮਾਰ

Friday, Sep 25, 2020 - 03:25 PM (IST)

ਪੰਜਾਬ ’ਚ ਜਨਮੀ ਅਦਾਕਾਰਾ ਰਣਜੀਤਾ ਕੌਰ ਇਸ ਵਜ੍ਹਾ ਕਰਕੇ ਕਰਦੀ ਸੀ ਪਤੀ ਨਾਲ ਕੁੱਟਮਾਰ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਰਣਜੀਤਾ ਨੇ ਕਈ ਹਿੱਟ ਫ਼ਿਲਮਾਂ ਵਿਚ ਕੰਮ ਕੀਤਾ ਹੈ। ਉਸ ਦਾ ਜਨਮ 22 ਸਤੰਬਰ 1956 ਨੂੰ ਪੰਜਾਬ ਵਿਚ ਹੋਇਆ ਸੀ। ਰਣਜੀਤਾ ਦਾ ਪੂਰਾ ਨਾਂ ਰਣਜੀਤਾ ਕੌਰ ਸੀ। ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਜਿੰਨੀ ਸੁਰਖੀਆਂ ਵਿਚ ਰਹੀ ਉਸ ਤੋਂ ਕਿਤੇ ਜ਼ਿਆਦਾ ਨਿੱਜੀ ਜ਼ਿੰਦਗੀ ਸੁਰਖੀਆਂ ਵਿਚ ਰਹੀ। ਉਹਨਾਂ ਉੱਤੇ ਪਤੀ ਨਾਲ ਕੁੱਟ ਮਾਰ ਕਰਨ ਦੇ ਇਲਜ਼ਾਮ ਲੱਗੇ ਸਨ। ਇਥੇ ਹੀ ਬਸ ਨਹੀਂ ਉਹਨਾਂ ਨੇ ਆਪਣੇ ਪਤੀ ਨੂੰ ਬਿਲਡਿੰਗ ਤੋਂ ਧੱਕਾ ਦੇ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਰਣਜੀਤਾ ਕਈ ਸਾਲਾਂ ਤੋਂ ਗੁੰਮਨਾਮੀ ਦੀ ਜ਼ਿੰਦਗੀ ਜਿਉ ਰਹੀ ਹੈ। 
PunjabKesari
80 ਦੇ ਦਹਾਕੇ ਵਿਚ ਰਣਜੀਤਾ ਨੇ ਕਈ ਫ਼ਿਲਮਾਂ ਵਿਚ ਕੰਮ ਕੀਤਾ ਸੀ। ਉਹਨਾਂ ਨੂੰ ਰਿਸ਼ੀ ਕਪੂਰ ਦੀ ਫ਼ਿਲਮ ‘ਲੈਲਾ ਮਜਨੂੰ’ ਲਈ ਜਾਣਿਆ ਜਾਂਦਾ ਹੈ। ਇਸੇ ਫ਼ਿਲਮ ਨਾਲ ਹੀ ਉਹਨਾਂ ਨੇ ਬਾਲੀਵੁੱਡ ਵਿਚ ਕਦਮ ਰੱਖਿਆ ਸੀ। ਰਣਜੀਤਾ ਨੇ ਭਾਵੇਂ ਕੋਈ ਹਿੱਟ ਫ਼ਿਲਮ ਨਹੀਂ ਦਿੱਤੀ ਪਰ ਉਹਨਾਂ ਨੇ ਛੋਟੀਆਂ-ਛੋਟੀਆਂ ਫ਼ਿਲਮਾਂ ਵਿਚ ਕੰਮ ਕਰਕੇ ਆਪਣੀ ਪਹਿਚਾਣ ਬਣਾ ਲਈ ਸੀ । ਇਸ ਦੌਰਾਨ ਉਹਨਾਂ ਨੇ ਕਈ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ। 
PunjabKesari
ਰਣਜੀਤਾ ਤੇ ਪਤੀ ਦੀ ਕੁੱਟ ਮਾਰ ਕਰਨ ਦਾ ਇਲਜ਼ਾਮ ਲੱਗਾ ਸੀ। ਇਸ ਤੋਂ ਬਾਅਦ ਰਣਜੀਤਾ ਦਾ ਪਤੀ ਪੁਲਸ ਕੋਲ ਮਦਦ ਲਈ ਵੀ ਪਹੁੰਚਿਆ ਸੀ। ਰਣਜੀਤਾ ਦੇ ਪਤੀ ਰਾਜ ਮਸੰਦ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਬਾਅਦ ਵਿਚ ਸਭ ਕੁਝ ਠੀਕ ਹੋ ਗਿਆ। ਰਣਜੀਤਾ ਆਪਣੇ ਬੇਟੇ ਨਾਲ ਮਿਲ ਕੇ ਰਾਜ ਨੂੰ ਸਰੀਰਕ ਤੌਰ 'ਤੇ ਪ੍ਰੇਸ਼ਾਨ ਕਰ ਰਹੀ ਸੀ।
PunjabKesari
ਰਣਜੀਤਾ ਤੇ ਰਾਜ ਦਾ ਇਹ ਵਿਵਾਦ ਉਹਨਾਂ ਦੇ ਬੇਟੇ ਕਰਕੇ ਸ਼ੁਰੂ ਹੋਇਆ ਸੀ। ਰਾਜ ਨੇ ਬੇਟੇ ਨੂੰ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਹਨਾਂ ਦਾ ਬੇਟਾ ਤੇ ਪਤਨੀ ਰਾਜ ਨੂੰ ਧਮਕਾਉਣ ਲੱਗੇ ਸਨ। ਇਸ ਮਾਮਲੇ ਤੇ ਰਣਜੀਤਾ ਦਾ ਕਹਿਣਾ ਸੀ ਕਿ ਝਗੜੇ ਹਰ ਘਰ ਵਿਚ ਹੁੰਦੇ ਹਨ।


author

sunita

Content Editor

Related News