ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

Monday, Sep 14, 2026 - 03:14 PM (IST)

ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

ਐਂਟਰਟੇਨਮੈਂਟ ਡੈਸਕ - ਸਟੇਜ 4 ਓਵੇਰੀਅਨ ਅਤੇ ਪੈਰੀਟੋਨੀਅਲ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ਨਫੀਸਾ ਅਲੀ ਨੇ ਹੈਲਥ ਅਪਡੇਟ ਸਾਂਝੀ ਕੀਤੀ ਹੈ। ਅਦਾਕਾਰਾ ਨੇ ਦੱਸਿਆ ਕਿ ਹੈ ਉਨ੍ਹਾਂ ਦਾ ਕੈਂਸਰ ਅੱਗੇ ਵੱਧ ਗਿਆ ਹੈ।ਅਦਾਕਾਰਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਹਸਪਤਾਲ ਤੋਂ ਇਕ ਫੋਟੋ ਸਾਂਝੀ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਦੱਸਿਆ ਕਿ ਲੇਟੈਸਟ ਸਕੈਨ ਵਿੱਚ ਉਨ੍ਹਾਂ ਦੀ ਲਿਵਰ ਦੀ ਸਤ੍ਹਾ 'ਤੇ ਕੈਂਸਰ ਦੇ ਨਿਸ਼ਾਨ ਦਿਸੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੁਣ ਟਾਰਗੇਟਿਡ ਥੈਰੇਪੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਦੋਂ 92,000 ਦਰਸ਼ਕਾਂ ਨੇ ਕਿਹਾ 'ਪੰਜਾਬੀ ਆ ਗਏ ਓਏ..!', ਦਿਲਜੀਤ ਦੇ ਲੰਡਨ ਸ਼ੋਅ ਨੇ ਤੋੜ'ਤੇ ਸਾਰੇ ਰਿਕਾਰਡ

PunjabKesari

ਆਦਾਕਾਰਾ ਨੇ ਲਿਖਿਆ, "ਮੇਰੇ ਇਲਾਜ ਦਾ ਤਰੀਕਾ ਬਦਲ ਗਿਆ ਹੈ ਅਤੇ ਹੁਣ ਮੈਂ ਇਸ ਬਿਮਾਰੀ ਵਿਰੁੱਧ ਡਟ ਕੇ ਲੜਨ ਲਈ 'ਟਾਰਗੇਟਿਡ ਥੈਰੇਪੀ' ਲੈ ਰਹੀ ਹਾਂ। ਮੇਰਾ ਹੌਸਲਾ ਬਣਾਈ ਰੱਖਣ ਲਈ ਤੁਹਾਡਾ ਧੰਨਵਾਦ। ਬਹੁਤ ਹੀ ਸਰਲ ਸ਼ਬਦਾਂ ਵਿੱਚ ਕਹਾਂ ਤਾਂ PET/CT ਸਕੈਨ ਤੋਂ ਪਤਾ ਲੱਗਾ ਹੈ ਕਿ ਓਵਰੀਅਨ/ਪੈਰੀਟੋਨੀਅਲ ਕੈਂਸਰ ਵਧ ਗਿਆ ਹੈ ਅਤੇ ਲਿਵਰ ਦੀ ਸਤ੍ਹਾ 'ਤੇ ਕੈਂਸਰ ਦੇ ਨਵੇਂ ਨਿਸ਼ਾਨ ਦਿਖਾਈ ਦੇ ਰਹੇ ਹਨ।"

ਇਹ ਵੀ ਪੜ੍ਹੋ: "ਹਾਂ, ਮੈਂ ਪ੍ਰੈਗਨੈਂਟ ਹਾਂ...!" 67 ਸਾਲਾ ਮਸ਼ਹੂਰ ਅਦਾਕਾਰਾ ਨੀਨਾ ਗੁਪਤਾ ਦੇ ਬਿਆਨ ਨੇ ਹਿਲਾਇਆ ਬਾਲੀਵੁੱਡ

PunjabKesari

ਜ਼ਿਕਰਯੋਗ ਹੈ ਕਿ ਨਫੀਸਾ ਅਲੀ ਨੂੰ 2018 ਵਿੱਚ ਤੀਜੀ ਸਟੇਜ ਦੇ ਪੈਰੀਟੋਨੀਅਲ ਅਤੇ ਓਵੇਰੀਅਨ (ਅੰਡਕੋਸ਼) ਕੈਂਸਰ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਇਲਾਜ ਨਾਲ ਉਹ ਠੀਕ ਹੋ ਗਈ ਸਨ। ਪਰ ਬਾਅਦ ਵਿੱਚ ਇਹ ਕੈਂਸਰ ਹੁਣ ਦੁਬਾਰਾ ਵਾਪਸ ਆ ਗਿਆ ਹੈ ਅਤੇ ਸਟੇਜ 4 ਤੱਕ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ: 'ਮੈਂ ਕਿਸੇ ਦਾ ਘਰ ਨਹੀਂ ਤੋੜਿਆ...'; ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ ਨੇ ਤੋੜੀ ਚੁੱਪੀ

ਦੱਸ ਦੇਈਏ ਕਿ ਨਫੀਸਾ ਨੇ 1979 ਵਿੱਚ ਸ਼ਿਆਮ ਬੈਨੇਗਲ ਦੀ ਫਿਲਮ 'ਜਨੂਨ' ਨਾਲ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 'ਮੇਜਰ ਸਾਬ', 'ਲਾਈਫ ਇਨ ਅ... ਮੈਟਰੋ', 'ਬੇਵਫਾ' ਅਤੇ 'ਗੁਜ਼ਾਰਿਸ਼' ਵਰਗੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੂੰ ਆਖਰੀ ਵਾਰ 2022 ਵਿੱਚ ਸੂਰਜ ਬੜਜਾਤਿਆ ਦੀ ਫਿਲਮ 'ਊਂਚਾਈ' ਵਿੱਚ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News