ਦਿੱਗਜ ਅਦਾਕਾਰ ਪ੍ਰੇਮ ਚੋਪੜਾ ਤੇ ਪਤਨੀ ਓਮਾ ਚੋਪੜਾ ਨੂੰ ਹਸਪਤਾਲ ਮਿਲੀ ਛੁੱਟੀ, ਕੋਰੋਨਾ ਨਾਲ ਸਨ ਪੀੜਤ

Wednesday, Jan 05, 2022 - 06:11 PM (IST)

ਦਿੱਗਜ ਅਦਾਕਾਰ ਪ੍ਰੇਮ ਚੋਪੜਾ ਤੇ ਪਤਨੀ ਓਮਾ ਚੋਪੜਾ ਨੂੰ ਹਸਪਤਾਲ ਮਿਲੀ ਛੁੱਟੀ, ਕੋਰੋਨਾ ਨਾਲ ਸਨ ਪੀੜਤ

ਨਵੀਂ ਦਿੱਲੀ (ਬਿਊਰੋ) : ਬੀਤੇ ਦਿਨਾਂ ਤੋਂ ਲਗਾਤਾਰ ਬਾਲੀਵੁੱਡ ਸੈਲੀਬ੍ਰਿਟੀਜ਼ ਦੇ ਕੋਰੋਨਾ ਪਾਜ਼ੇਟਿਵ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੋਮਵਾਰ ਨੂੰ ਜਾਨ ਅਬਰਾਹਮ ਅਤੇ ਏਕਤਾ ਕਪੂਰ ਤੋਂ ਬਾਅਦ ਹੁਣ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਓਮਾ ਚੋਪੜਾ ਦਾ ਕੋਵਿਡ 19 ਟੈਸਟ ਪਾਜ਼ੇਟਿਵ ਆਇਆ ਸੀ। ਦੋਵਾਂ ਨੂੰ ਮੁੰਬਈ ਸਥਿਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਹੁਣ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਤੋਂ ਛੁੱਟੀ ਮਿਲ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਬਾਲੀਵੁੱਡ 'ਚ ਕੋਰੋਨਾ ਦਾ ਕਹਿਰ, ਸੋਨੂੰ ਨਿਗਮ ਸਣੇ ਪੂਰਾ ਪਰਿਵਾਰ 'ਕੋਰੋਨਾ ਪਾਜ਼ੇਟਿਵ'

ਦੱਸ ਦਈਏ ਕਿ 86 ਸਾਲਾ ਦਿੱਗਜ਼ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਨੂੰ ਮੁੰਬਈ ਸਥਿਤ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਅਦਾਕਾਰ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ, ''ਦੋਵਾਂ ਨੂੰ ਮੋਨੋਕਲੋਨਲ ਐਂਟੀਬਾਡੀ ਕਾਕਟੇਅ ਦੇ ਦਿੱਤਾ ਹੈ ਅਤੇ ਦੋਵੇਂ ਹੌਲੀ-ਹੌਲੀ ਚੰਗੀ ਤਰ੍ਹਾਂ ਸਿਹਤਮੰਦ ਹੋ ਰਹੇ ਹਨ।'' 

ਇਹ ਖ਼ਬਰ ਵੀ ਪੜ੍ਹੋ - ਸ਼ਹਿਨਾਜ਼ ਨੂੰ ਮੁੜ ਆਈ ਸਿਧਾਰਥ ਦੀ ਯਾਦ, ਨਮ ਅੱਖਾਂ ਨਾਲ ਯਾਦ ਕੀਤੇ ਪੁਰਾਣੇ ਲਮਹੇ (ਵੀਡੀਓ)

ਦੱਸਣਯੋਗ ਹੈ ਕਿ ਬੀਤੇ ਸੋਮਵਾਰ ਨੂੰ ਨਿਰਮਾਤਾ ਏਕਤਾ ਕਪੂਰ ਦਾ ਟੈਸਟ ਵੀ ਪਾਜ਼ੇਟਿਵ ਆਈ ਸੀ। ਅੱਜ ਸੋਨੂੰ ਨਿਗਮ ਦੇ ਪਰਿਵਾਰ ਸਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਖੁਦ ਸੋਨੂੰ ਨਿਗਮ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਸੋਨੂੰ ਨਿਗਮ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਸਰਗਰਮ ਗਾਇਕਾਂ 'ਚੋਂ ਇੱਕ ਹੈ। ਉਹ ਤਸਵੀਰਾਂ ਅਤੇ ਵੀਡੀਓਜ਼ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਸੋਨੂੰ ਨਿਗਮ ਨੇ ਬੁੱਧਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਰਾਹੀਂ ਉਸ ਨੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਬਾਰੇ ਦੱਸਿਆ ਹੈ। ਨਾਲ ਹੀ ਵੀਡੀਓ ਰਾਹੀਂ ਸੋਨੂੰ ਨਿਗਮ ਨੇ ਆਪਣੀ, ਪੁੱਤਰ, ਪਤਨੀ ਅਤੇ ਭਾਬੀ ਦੀ ਸਿਹਤ ਬਾਰੇ ਵੀ ਦੱਸਿਆ ਹੈ। ਵੀਡੀਓ 'ਚ ਸੋਨੂੰ ਨਿਗਮ ਕਹਿੰਦਾ ਹੈ ਕਿ ਉਹ ਕਈ ਵਾਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕਾ ਹੈ। ਮੈਂ ਦੁਬਈ 'ਚ ਹਾਂ। ਮੈਂ ਭੁਵਨੇਸ਼ਵਰ 'ਚ ਪਰਫਾਰਮ ਕਰਨ ਅਤੇ 'ਸੁਪਰ ਸਿੰਗਰ' ਸੀਜ਼ਨ 3 ਦੇ ਸੂਟ ਕਰਨ ਲਈ ਭਾਰਤ ਆਇਆ ਸੀ। ਮੇਰਾ ਟੈਸਟ ਹੋਇਆ ਅਤੇ ਮੈਂ ਕੋਰੋਨਾ ਪਾਜ਼ੀਟਿਵ ਹੋ ਗਿਆ ਹਾਂ।

ਇਹ ਖ਼ਬਰ ਵੀ ਪੜ੍ਹੋ - ਸੋਨੂੰ ਸੂਦ ਮੋਗਾ ਦੀਆਂ ਧੀਆਂ ਲਈ ਬਣੇ ਫ਼ਰਿਸ਼ਤਾ, ਸਕੂਲੀ ਵਿਦਿਆਰਥਣਾਂ ਨੂੰ ਵੰਡੇ 1000 ਸਾਈਕਲ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News