ਵੈਂਕਈਆ ਨਾਇਡੂ, ਮਿਥੁਨ ਚੱਕਰਵਰਤੀ, ਊਸ਼ਾ ਉਥੁਪ ਤੇ ਰਾਮ ਨਾਇਕ ਨੂੰ 'ਪਦਮ ਪੁਰਸਕਾਰਾਂ' ਨਾਲ ਕੀਤਾ ਸਨਮਾਨਿਤ

Tuesday, Apr 23, 2024 - 09:40 AM (IST)

ਵੈਂਕਈਆ ਨਾਇਡੂ, ਮਿਥੁਨ ਚੱਕਰਵਰਤੀ, ਊਸ਼ਾ ਉਥੁਪ ਤੇ ਰਾਮ ਨਾਇਕ ਨੂੰ 'ਪਦਮ ਪੁਰਸਕਾਰਾਂ' ਨਾਲ ਕੀਤਾ ਸਨਮਾਨਿਤ

ਨਵੀਂ ਦਿੱਲੀ  (ਭਾਸ਼ਾ) - ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਇਥੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਗਮ ਦੌਰਾਨ ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਅਤੇ ਕਈ ਹੋਰ ਉੱਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਪਤਵੰਤੇ ਮੌਜੂਦ ਸਨ।

PunjabKesari
ਨਾਇਡੂ, ਪਾਠਕ ਅਤੇ ਪ੍ਰਸਿੱਧ ਭਰਤਨਾਟਿਅਮ ਡਾਂਸਰ ਪਦਮਾ ਸੁਬਰਾਮਨੀਅਮ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

PunjabKesari

ਪਾਠਕ ਨੂੰ ਇਹ ਪੁਰਸਕਾਰ ਮਰਨ ਉਪਰੰਤ ਦਿੱਤਾ ਗਿਆ।

PunjabKesari

ਅਭਿਨੇਤਾ ਮਿਥੁਨ ਚੱਕਰਵਰਤੀ, ਗਾਇਕਾ ਊਸ਼ਾ ਉਥੁਪ, ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਰਾਮ ਨਾਇਕ ਅਤੇ ਉਦਯੋਗਪਤੀ ਸੀਤਾਰਾਮ ਜਿੰਦਲ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

PunjabKesari

PunjabKesari


author

sunita

Content Editor

Related News