ਵਰੁਣ ਧਵਨ ਹੋਣਗੇ ਪ੍ਰਾਈਮ ਵੀਡੀਓ ਦੇ ਸਿਟਾਡੇਲ ਫ੍ਰੈਂਚਾਇਜ਼ ਦੀ ਇੰਡੀਅਨ ਓਰਿਜਨਲ ਸੀਰੀਜ਼ ਦੇ ਮੁੱਖ ਕਲਾਕਾਰ
Wednesday, Dec 21, 2022 - 05:51 PM (IST)
ਮੁੰਬਈ (ਬਿਊਰੋ) : ਪ੍ਰਾਈਮ ਵੀਡੀਓ ਨੇ ਅੱਜ ਸਿਟਾਡੇਲ ਯੂਨੀਵਰਸ ਦੀ ਭਾਰਤੀ ਇੰਸਟਾਲਮੈਂਟ ਦੀ ਮੁੱਖ ਕਾਸਟ ਦੀ ਪੁਸ਼ਟੀ ਕੀਤੀ ਹੈ, ਜੋ ਪ੍ਰਾਈਮ ਵੀਡੀਓ ਅਤੇ ਰੂਸੋ ਬ੍ਰਦਰਜ਼ ਏ. ਜੀ. ਬੀ. ਓ. ਦੁਆਰਾ ਨਿਰਮਿਤ ਆਪਣੀ ਕਿਸਮ ਦੀ ਪਹਿਲੀ ਗਲੋਬਲ-ਈਵੈਂਟ ਸੀਰੀਜ਼ ਹੈ। ਭਾਰਤ ਦੀ ਬਿਨਾਂ ਸਿਰਲੇਖ ਵਾਲੀ ਸਿਟਾਡੇਲ ਸੀਰੀਜ਼ ’ਚ ਵਰੁਣ ਧਵਨ ਮੁੱਖ ਭੂਮਿਕਾ ’ਚ ਹੋਣਗੇ ਤੇ ਪ੍ਰਸਿੱਧ ਸਿਰਜਣਹਾਰ ਜੋੜੀ ਰਾਜ ਤੇ ਡੀ. ਕੇ. (ਰਾਜ ਨਿਦਿਮੋਰੂ ਅਤੇ ਕ੍ਰਿਸ਼ਨਾ ਡੀ.ਕੇ.) ਦੁਆਰਾ ਨਿਰਦੇਸ਼ਿਤ ਕੀਤੀ ਜਾਵੇਗੀ, ਜੋ ਕਿ ਸੀਰੀਜ਼ ਦੇ ਨਿਰਦੇਸ਼ਕ ਅਤੇ ਪ੍ਰਦਰਸ਼ਨਕਾਰ ਹਨ।
ਇਹ ਖ਼ਬਰ ਵੀ ਪੜ੍ਹੋ : ਬੀਮਾਰ ਹੋਣ ਦੇ ਬਾਵਜੂਦ ਵੀ ਸ਼ਹਿਨਾਜ਼ ਨੇ ਪੂਰੀ ਕੀਤੀ ਫੈਨ ਦੀ ਇਹ ਮੰਗ, ਲੋਕਾਂ 'ਚ ਛਿੜੀ ਨਵੀਂ ਚਰਚਾ
ਸੀਤਾ ਆਰ. ਮੇਨਨ ਤੇ ਰਾਜ ਤੇ ਡੀ. ਕੇ. ਦੁਆਰਾ ਲਿਖੀ ਗਈ, ਸਥਾਨਕ ਮੂਲ ਸਪਾਈ ਸੀਰੀਜ਼ ਤੋਂ ਧਵਨ ਆਪਣਾ ਸਟ੍ਰੀਮਿੰਗ ਡੈਬਿਊ ਕਰਨਗੇ , ਜੋ ਜਨਵਰੀ 2023 ’ਚ ਫਲੋਰ ’ਤੇ ਜਾਵੇਗੀ। ਸੀਰੀਜ਼ ਦੀ ਕਾਸਟ ਤੇ ਕਰੂ ਮੈਂਬਰਾਂ ਬਾਰੇ ਹੋਰ ਦਿਲਚਸਪ ਖੁਲਾਸੇ ਜਲਦੀ ਹੀ ਸਾਹਮਣੇ ਆਉਣਗੇ। ਬਿਨਾਂ ਸਿਰਲੇਖ ਵਾਲੀ ਭਾਰਤੀ ਮੂਲ ਸਿਟਾਡੇਲ ਸੀਰੀਜ਼ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਪ੍ਰਈਮ ਮੈਂਬਰਾਂ ਲਈ ਉਪਲਬਧ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : Year Ender 2022: ਸਾਲ 2022 ਇਨ੍ਹਾਂ ਕਲਾਕਾਰਾਂ ਲਈ ਬਣਿਆ 'ਕਾਲ', ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।