ਕਦੇ ਰੈਸਲਰ ਬਣਨ ਦਾ ਸੁਫ਼ਨਾ ਵੇਖਦੇ ਸਨ ਵਰੁਣ ਧਵਨ, ਅੱਜ ਬਾਲੀਵੁੱਡ ’ਚ ਬਣਾਈ ਵੱਖਰੀ ਪਛਾਣ

Saturday, Apr 24, 2021 - 03:49 PM (IST)

ਕਦੇ ਰੈਸਲਰ ਬਣਨ ਦਾ ਸੁਫ਼ਨਾ ਵੇਖਦੇ ਸਨ ਵਰੁਣ ਧਵਨ, ਅੱਜ ਬਾਲੀਵੁੱਡ ’ਚ ਬਣਾਈ ਵੱਖਰੀ ਪਛਾਣ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਅੱਜ ਭਾਵ 24 ਅਪ੍ਰੈਲ ਨੂੰ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਫ਼ਿਲਮੀ ਕੈਰੀਅਰ ’ਚ ਵਰੁਣ ਧਵਨ ਨੇ ਇਕ ਤੋਂ ਬਾਅਦ ਇਕ ਹਿੱਟ ਫ਼ਿਲਮਾਂ ਦਿੱਤੀਆਂ ਹਨ। ਅੱਜ ਉਨ੍ਹਾਂ ਦੇ ਜਨਮਦਿਨ ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ...
ਰੈਸਲਰ ਬਣਨਾ ਚਾਹੁੰਦੇ ਸਨ ਵਰੁਣ ਧਵਨ

PunjabKesari
‘ਸਟੂਡੈਂਟ ਆਫ ਦਿ ਈਅਰ’ ਨਾਲ ਧਮਾਕੇਦਾਰ ਡੈਬਿਊ ਕਰਨ ਵਾਲੇ ਅਦਾਕਾਰ ਵਰੁਣ ਧਵਨ ਕਦੇ ਅਦਾਕਾਰ ਨਹੀਂ ਬਣਨਾ ਚਾਹੁੰਦੇ ਸਨ। ਜੀ ਹਾਂ ਇਕ ਸਮਾਂ ਸੀ ਜਦੋਂ ਵਰੁਣ ਰੈਸਲਰ ਬਣਨ ਦੇ ਸੁਫ਼ਨੇ ਦੇਖਦੇ ਸਨ ਪਰ ਬਾਅਦ ’ਚ ਉਨ੍ਹਾਂ ਨੇ ਅਦਾਕਾਰੀ ਦੀ ਦੁਨੀਆ ’ਚ ਹੀ ਆਪਣੀ ਕਿਸਮਤ ਅਜਮਾਈ ਅਤੇ ਅੱਜ ਉਹ ਕਿਸੇ ਪਛਾਣ ਦੇ ਮੋਹਤਾਜ ਨਹੀਂ ਰਹਿ ਗਏ। 

PunjabKesari
ਬਤੌਰ ਅਸਿਸਟੈਂਟ ਡਾਇਰੈਕਟਰ ਸ਼ੁਰੂ ਕੀਤਾ ਸੀ ਕੰਮ

ਵਰੁਣ ਨੇ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਸ਼ੁਰੂ ਕੀਤਾ ਸੀ। ਵਰੁਣ ਪਹਿਲੀ ਵਾਰ ਬਤੌਰ ਅਦਾਕਾਰ ਫ਼ਿਲਮ ‘ਸਟੂਡੈਂਟ ਆਫ ਦਿਨ ਈਅਰ’ ’ਚ ਨਜ਼ਰ ਆਏ ਸਨ ਪਰ ਅਸਲ ’ਚ ਉਨ੍ਹਾਂ ਦੀ ਪਹਿਲੀ ਫ਼ਿਲਮ ‘ਮਾਏ ਨੇਮ ਇਜ਼ ਖ਼ਾਨ’ ਸੀ ਜਿਸ ’ਚ ਉਨ੍ਹਾਂ ਨੇ ਕਰਨ ਜੌਹਰ ਦੇ ਨਾਲ ਬਤੌਰ ਅਸਿਸਟੈਂਟ ਕੰਮ ਕੀਤਾ ਸੀ। ਇਸ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਵਰਣ ਸਿਰਫ਼ ਅਸਿਸਟੈਂਟ ਡਾਇਰੈਕਟਰ ਦੇ ਤੌਰ ’ਤੇ ਹੀ ਕੰਮ ਕਰ ਰਹੇ ਸਨ ਸਗੋਂ ਉਹ ਐਕਟਿੰਗ ਦੀਆਂ ਬਰੀਕੀਆਂ ਨੂੰ ਸਿੱਖ ਰਹੇ ਸਨ। 

PunjabKesari
ਫ਼ਿਲਮ ‘ਅਕਤੂਬਰ’ ਦੀ ਸ਼ੂਟਿੰਗ ਦੇ ਦੌਰਾਨ ਇਕ ਘਟਨਾ ਨੂੰ ਯਾਦ ਕਰਦੇ ਹੋਏ ਵਰੁਣ ਧਵਨ ਨੇ ਦੱਸਿਆ ਸੀ ਕਿ ਫ਼ਿਲਮ ਦੀ ਸ਼ੂਟਿੰਗ ਇਕ ਫਾਈਵ ਸਟਾਰ ਹੋਟਲ ’ਚ ਕੀਤੀ ਸੀ ਜਿਥੇ ਸ਼ੂਟਿੰਗ ਦੌਰਾਨ ਵਿਦੇਸ਼ੀ ਸੈਲਾਨੀ ਨੇ ਉਨ੍ਹਾਂ ਨੂੰ ਹੋਟਲ ਦਾ ਕਰਮਚਾਰੀ ਸਮਝ ਲਿਆ ਸੀ। ਵਿਦੇਸ਼ ਸੈਲਾਨੀ ਉਨ੍ਹਾਂ ਨੂੰ ਰੂਮ ਸਰਵਿਸ ਦਾ ਆਰਡਰ ਦੇ ਕੇ ਚਲੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਭੁਲਾ ਕਿ ਉਹ ਇਕ ਸਟਾਰ ਹਨ, ਉਸ ਸੈਲਾਨੀ ਦੇ ਸਾਰੇ ਕੰਮ ਕੀਤੇ। 

PunjabKesari
ਵਰੁਣ ਧਵਨ ਨੇ ਸਾਲ 2012 ’ਚ ਕਰਨ ਜੌਹਰ ਦੀ ‘ਸਟੂਡੈਂਟ ਆਫ ਦਿ ਈਅਰ’ ਨਾਲ ਬਾਲੀਵੁੱਡ ਦੀ ਦੁਨੀਆ ’ਚ ਕਦਮ ਰੱਖਿਆ। ਇਸ ਫ਼ਿਲਮ ’ਚ ਉਨ੍ਹਾਂ ਦੇ ਨਾਲ ਅਦਾਕਾਰਾ ਆਲੀਆ ਭੱਟ ਅਤੇ ਸਿਧਾਰਥ ਮਲਹੋਤਰਾ ਵੀ ਬਤੌਰ ਲੀਡ ਅਦਾਕਾਰ ਨਜ਼ਰ ਆਏ। 

PunjabKesari
ਇਸ ਫ਼ਿਲਮ ਤੋਂ ਬਾਅਦ ਵਰੁਣ ਧਵਨ ‘ਮੈਂ ਤੇਰਾ ਹੀਰੋ’, ਹਮਟੀ ਸ਼ਰਮਾ ਕੀ ਦੁਲਹਨੀਆ’, ‘ਬਦਰੀਨਾਥ ਕੀ ਦੁਲਹਨੀਆ’, ‘ਦਿਲਵਾਲੇ’, ‘ਬਦਲਾਪੁਰ’, ‘ਏ.ਬੀ.ਸੀ.ਡੀ.2’ ‘ਢਿਸ਼ੂਮ’, ‘ਜੁੜਵਾ 2’, ‘ਅਕਤੂਬ’, ‘ਸਟ੍ਰੀਟ ਡਾਂਸਰ 3ਡੀ’, ‘ਕਲੰਕ’, ‘ਕੁੱਲੀ ਨੰਬਰ 1’ ਵਰਗੀਆਂ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ। ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ’ਚ ਅਰੁਣਾਚਲ ਪ੍ਰਦੇਸ਼ ’ਚ ਫ਼ਿਲਮ ਸ਼ੂਟਿੰਗ ਪੂਰੀ ਕੀਤੀ ਸੀ। ਇਸ ਫ਼ਿਲਮ ’ਚ ਕ੍ਰਿਤੀ ਸੇਨਨ ਉਨ੍ਹਾਂ ਦੇ ਨਾਲ ਨਜ਼ਰ ਆਵੇਗੀ।


author

Aarti dhillon

Content Editor

Related News