ਸ਼ਰਟਲੈੱਸ ਪੋਜ਼ ’ਚ ਵਰੁਣ ਧਵਨ ਨੇ ਸਾਂਝੀ ਕੀਤੀ ਹਲਦੀ ਸੈਰੇਮਨੀ ਦੀ ਤਸਵੀਰ

Monday, Jan 25, 2021 - 03:32 PM (IST)

ਸ਼ਰਟਲੈੱਸ ਪੋਜ਼ ’ਚ ਵਰੁਣ ਧਵਨ ਨੇ ਸਾਂਝੀ ਕੀਤੀ ਹਲਦੀ ਸੈਰੇਮਨੀ ਦੀ ਤਸਵੀਰ

ਮੁੰਬਈ (ਬਿਊਰੋ)– ਲੰਮੇ ਸਮੇਂ ਦੇ ਇੰਤਜ਼ਾਰ ਤੇ ਢੇਰ ਸਾਰੇ ਉਤਸ਼ਾਹ ਤੋਂ ਬਾਅਦ ਹੁਣ ਵਰੁਣ ਧਵਨ ਤੇ ਨਤਾਸ਼ਾ ਦਲਾਲ ਪਤੀ-ਪਤਨੀ ਬਣ ਚੁੱਕੇ ਹਨ। ਦੋਵਾਂ ਦੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਅਫਵਾਹਾਂ ਨੂੰ ਸੱਚ ਕਰਦਿਆਂ ਅਦਾਕਾਰ ਨੇ ਆਪਣੀ ਲੇਡੀ ਲਵ ਨਾਲ ਐਤਵਾਰ, 24 ਜਨਵਰੀ ਨੂੰ ਵਿਆਹ ਕਰਵਾ ਲਿਆ ਹੈ ਤੇ ਆਪਣੀ ਦੁਲਹਣ ਨਾਲ ਮੀਡੀਆ ਦੇ ਸਾਹਮਣੇ ਆ ਗਏ ਹਨ।

ਵਰੁਣ ਦਵਨ ਦੇ ਵਿਆਹ ਦੀਆਂ ਤਸਵੀਰਾਂ ਜਿਥੇ ਇਕ ਪਾਸੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਉਥੇ ਹੁਣ ਉਸ ਨੇ ਆਪਣੀ ਹਲਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਵਰੁਣ ਧਵਨ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਸ ਦੇ ਹਲਦੀ ਲੱਗੀ ਹੈ ਤੇ ਉਹ ਅੱਖਾਂ ’ਤੇ ਐਨਕਾਂ ਲਗਾ ਕੇ ਸੁਪਰਮੈਨ ਵਾਂਗ ਪੋਜ਼ ਦੇ ਰਿਹਾ ਹੈ।

PunjabKesari

ਇਕ ਹੋਰ ਤਸਵੀਰ ’ਚ ਵਰੁਣ ਧਵਨ ਨੂੰ ਉਸ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਦੇਖਿਆ ਜਾ ਸਕਦਾ ਹੈ। ਇਸ ਗਰੁੱਪ ’ਚ ਤੁਸੀਂ ਸਾਰਿਆਂ ਨੂੰ ਟੀਮ ਵੀਰ, ਟੀਮ ਹੰਪਟੀ ਤੇ ਟੀਮ ਰਘੂ ਦੇ ਨਾਂ ਦੀ ਟੀ-ਸ਼ਰਟ ਪਹਿਨੇ ਦੇਖ ਸਕਦੇ ਹੋ। ਇਹ ਸਭ ਵਰੁਣ ਦੀਆਂ ਫ਼ਿਲਮਾਂ ਦੇ ਕਿਰਦਾਰਾਂ ਦੇ ਨਾਂ ਹਨ। ਤਸਵੀਰ ’ਚ ਜੋਆ ਮੋਰਾਨੀ ਨੂੰ ਵੀ ਦੇਖਿਆ ਜਾ ਸਕਦਾ ਹੈ।

PunjabKesari

ਤਸਵੀਰ ਸਾਂਝੀ ਕਰਦਿਆਂ ਵਰੁਣ ਧਵਨ ਨੇ ਲਿਖਿਆ, ‘ਹਲਦੀ ਜ਼ਬਰਦਸਤ ਢੰਗ ਨਾਲ।’ ਦੱਸਣਯੋਗ ਹੈ ਕਿ ਐਤਵਾਰ ਰਾਤ ਵਿਆਹ ਤੋਂ ਬਾਅਦ ਵਰੁਣ ਧਵਨ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਕੇ ਐਲਾਨ ਕਰ ਦਿੱਤਾ ਸੀ ਕਿ ਹੁਣ ਉਹ ਹਮੇਸ਼ਾ ਲਈ ਨਤਾਸ਼ਾ ਦਲਾਲ ਦੇ ਹੋ ਗਏ ਹਨ। ਵਰੁਣ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਕ ਤਸਵੀਰ ’ਚ ਉਨ੍ਹਾਂ ਨੂੰ ਨਤਾਸ਼ਾ ਨਾਲ ਫੇਰੇ ਲੈਂਦੇ ਦੇਖਿਆ ਜਾ ਸਕਦਾ ਹੈ।

PunjabKesari

ਉਥੇ ਦੂਜੀ ਤਸਵੀਰ ’ਚ ਉਹ ਤੇ ਨਤਾਸ਼ਾ ਮੰਡਪ ’ਚ ਬੈਠੇ ਹੱਸ ਰਹੇ ਹਨ। ਤਸਵੀਰ ’ਚ ਵਰੁਣ ਦੇ ਪਿਤਾ ਡੈਵਿਡ ਧਵਨ ਨੂੰ ਵੀ ਉਨ੍ਹਾਂ ਦੇ ਪਿੱਛੇ ਖੜ੍ਹੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਵਰੁਣ ਧਵਨ ਨੇ ਲਿਖਿਆ, ‘ਜ਼ਿੰਦਗੀ ਭਰ ਦਾ ਪਿਆਰ ਅੱਜ ਮੁਕੰਮਲ ਹੋ ਗਿਆ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News