ਬਾਲੀਵੁੱਡ ਦੀ ਨਵੀਂ ਹੌਟ ਜੋੜੀ ਬਣੀ ਵਰੁਣ ਅਤੇ ਕਿਆਰਾ, ‘RANGISARI’ ਗੀਤ ’ਚ ਨਜ਼ਰ ਆਏ ਇਕੱਠੇ

06/07/2022 5:17:41 PM

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਫ਼ਿਲਮ ‘ਕਲੰਕ’ ਦੇ ਗੀਤ ‘ਫਸਟ ਕਲਾਸ’ ’ਚ ਪਹਿਲੀ ਵਾਰ ਇਕੱਠੇ ਨਜ਼ਰ ਆਏ ਸਨ। ਇਸ ਗੀਤ ’ਚ ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਦੂਜੇ ਪਾਸੇ ਦਰਸ਼ਕਾਂ ਵੱਲੋਂ ਮਿਲ ਰਹੇ ਪਿਆਰ ਨੂੰ ਦੇਖਦੇ ਹੋਏ ਮਸ਼ਹੂਰ ਨਿਰਮਾਤਾ ਕਰਨ ਜੌਹਰ ਨੇ ਫ਼ਿਲਮ ‘ਜੁਗ ਜੁਗ ਜੀਓ’ ’ਚ ਦੋਵਾਂ ਸਟਾਰਜ਼ ਨੂੰ ਕਾਸਟ ਕੀਤਾ ਹੈ।

PunjabKesari

ਬਾਲੀਵੁੱਡ ਦੀ ਨਵੀਂ ਹੌਟ ਜੋੜੀ ਬਣੀ ਵਰੁਣ ਅਤੇ ਕਿਆਰਾ

ਹਾਲ ਹੀ ’ਚ ਫ਼ਿਲਮ ਦਾ ਨਵਾਂ ਗੀਤ ਰੰਗਸਾਰੀ  ਰਿਲੀਜ਼ ਹੋਇਆ ਹੈ। ਜਿਸ ’ਚ ਇਨ੍ਹਾਂ ਦਾ ਜਲਵਾ ਦੇਖਣ ਨੂੰ ਮਿਲਿਆ ਹੈ। ਗੀਤ ’ਚ ਕਿਆਰਾ ਅਤੇ ਵਰੁਣ ਅਡਵਾਨੀ ਨੂੰ ਰੋਮਾਂਟਿਕ ਅੰਦਾਜ਼ ’ਚ ਦੇਖਿਆ ਗਿਆ ਹੈ। ਪ੍ਰਸ਼ੰਸਕ ਇਸ ਫ਼ਿਲਮ ਨੂੰ ਦੇਖਣ ਲਈ ਬੇਤਾਬ ਹਨ।ਇਸ ਦੇ ਨਾਲ ਯੂ-ਟਿਊਬ ’ਚ ਇਹ ਗੀਤ ਟਰੈਂਡ ’ਤੇ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਘਰ ਦੁਖ ਸਾਂਝਾ ਕਰਨ ਪਹੁੰਚੀ ਅਦਾਕਾਰਾ ਸੋਨਮ ਬਾਜਵਾ

ਹਰ ਕੋਈ ਸੋਸ਼ਲ ਮੀਡੀਆ ’ਤੇ ਬਾਲੀਵੁੱਡ ਦੀ ਇਸ ਖੂਬਸੂਰਤ ਜੋੜੀ ਦੀ ਤਾਰੀਫ਼ ਕਰ ਰਿਹਾ ਹੈ। ਅਜਿਹੇ ’ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬਹੁਤ ਜਲਦ ਕਿਆਰਾ ਅਤੇ ਵਰੁਣ ਬਾਲੀਵੁੱਡ ਦੀ ਮਸ਼ਹੂਰ ਜੋੜੀ ਦੀ ਸੂਚੀ ’ਚ ਸ਼ਾਮਲ ਹੋਣ ਜਾ ਰਹੇ ਹਨ।

ਇਹ ਵੀ ਪੜ੍ਹੋ : ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ’ਤੇ ਬੋਲੇ ਧਰਮਿੰਦਰ, ਕਿਹਾ– ‘ਮੈਂ ਚੁੱਪ ਹਾ, ਬੀਮਾਰ ਨਹੀਂ...’

ਤੁਹਾਨੂੰ ਦੱਸ ਦੇਈਏ ਕਿ ਵਰੁਣ ਅਤੇ ਕਿਆਰਾ ਫ਼ਿਲਮ ‘ਜੁਗ ਜੁਗ ਜੀਓ’ ’ਚ ਪਤੀ-ਪਤਨੀ ਦੀ ਭੂਮਿਕਾ ’ਚ ਨਜ਼ਰ ਆਉਣਗੇ। ਇਹ ਫ਼ਿਲਮ 24 ਜੂਨ ਨੂੰ ਸਿਨੇਮਾਘਰਾਂ ’ਚ ਦਸਤਕ ਦੇਵੇਗੀ।


 


Anuradha

Content Editor

Related News