ਅਜੈ ਦੇਵਗਨ ਨਾਲ ਸਕ੍ਰੀਨ ਸ਼ੇਅਰ ਕਰਨਾ ਸਨਮਾਨ ਦੀ ਗੱਲ ਹੈ : ਵਾਣੀ ਕਪੂਰ

Friday, Jan 12, 2024 - 01:43 PM (IST)

ਅਜੈ ਦੇਵਗਨ ਨਾਲ ਸਕ੍ਰੀਨ ਸ਼ੇਅਰ ਕਰਨਾ ਸਨਮਾਨ ਦੀ ਗੱਲ ਹੈ : ਵਾਣੀ ਕਪੂਰ

ਮੁੰਬਈ (ਬਿਊਰੋ) - ਬਾਲੀਵੁੱਡ ਦੀ ਖੂਬਸੂਰਤ ਸਟਾਰ ਵਾਣੀ ਕਪੂਰ ਬਹੁ-ਉਡੀਕ ਫ਼ਿਲਮ ‘ਰੇਡ 2’ ’ਚ ਅਜੇ ਦੇਵਗਨ ਦੇ ਨਾਲ ਕੰਮ ਕਰ ਰਹੀ ਹੈ। ਯੰਗ ਅਭਿਨੇਤਰੀ ‘ਸ਼ੁੱਧ ਦੇਸੀ ਰੋਮਾਂਸ’ ਤੇ ‘ਚੰਡੀਗੜ੍ਹ ਕਰੇ ਆਸ਼ਿਕੀ’ ਵਰਗੀਆਂ ਫ਼ਿਲਮਾਂ ’ਚ ਆਪਣੇ ਠੋਸ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ ਤੇ ‘ਵਾਰ’ ਗਰਲ ਅਜੇ ਦੇਵਗਨ ਨਾਲ ਆਪਣੀ ਤਾਜ਼ਾ ਕੈਮਿਸਟਰੀ ਨਾਲ ਇਕ ਵਾਰ ਫਿਰ ਵੱਡੇ ਪਰਦੇ ’ਤੇ ਦਸਤਕ ਦੇਣ ਲਈ ਤਿਆਰ ਹੈ। 

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਦੀ ਪ੍ਰੇਮਿਕਾ ਦਿਵਿਆ ਹੱਤਿਆਕਾਂਡ ਦਾ ਮੁਲਜ਼ਮ ਬਲਰਾਜ ਪੱਛਮੀ ਬੰਗਾਲ ’ਚ ਗ੍ਰਿਫ਼ਤਾਰ

ਵਾਣੀ ਕਪੂਰ ਪਹਿਲੀ ਵਾਰ ਅਜੇ ਦੇਵਗਨ ਨਾਲ ਕੰਮ ਕਰਕੇ ਬਹੁਤ ਰੋਮਾਂਚਿਤ ਹੈ। ਉਹ ਕਹਿੰਦੀ ਹੈ ਕਿ ਪਾਵਰ ਹਾਊਸ ਅਦਾਕਾਰਾਂ ਨਾਲ ਕੰਮ ਕਰਨਾ ਹਮੇਸ਼ਾ ਉਸਦੀ ਬਕੇਟ ਲਿਸਟ ’ਚ ਸੀ! ਵਾਣੀ ਕਹਿੰਦੀ ਹੈ, ‘‘ਕਲਾਕਾਰਾਂ ਕੋਲ ਹਮੇਸ਼ਾ ਉਹਨਾਂ ਲੋਕਾਂ ਦੀ ਇਕ ਬਕੇਟ ਲਿਸਟ ਹੁੰਦੀ ਹੈ ਜਿਨ੍ਹਾਂ ਨਾਲ ਕੋਈ ਰਚਨਾਤਮਕ ਤੌਰ ’ਤੇ ਸਹਿਯੋਗ ਕਰਨਾ ਚਾਹੁੰਦਾ ਹੈ। ਮੈਂ ਹਮੇਸ਼ਾ ਤੋਂ ਅਜੇ ਦੇਵਗਨ ਦੇ ਕੰਮ ਦੀ ਬਹੁਤ ਵੱਡਾ ਫੈਨ ਰਹੀ ਹਾਂ। ਉਹ ਕੈਮਰੇ ’ਤੇ ਕੁਦਰਤ ਦੀ ਇਕ ਅਦਭੁਤ ਸ਼ਕਤੀ ਹੈ ਤੇ ਮੇਰੇ ਕੋਲ ਉਸਦੀਆਂ ਬਹੁਤ ਸਾਰੀਆਂ ਫਿਲਮਾਂ ਹਨ ਜੋ ਮੈਨੂੰ ਪਸੰਦ ਹਨ। ਇਸ ਲਈ, ਅਜੈ ਸਰ, ਜੋ ਸਾਡੇ ਦੇਸ਼ ’ਚ ਹੁਣ ਤੱਕ ਦੇ ਸਭ ਤੋਂ ਵਧੀਆ ਕਲਾਕਾਰਾਂ ’ਚੋਂ ਇਕ ਮੰਨੇ ਜਾਂਦੇ ਹਨ, ਨਾਲ ਸਕ੍ਰੀਨ ਸ਼ੇਅਰ ਕਰਨਾ ਮਾਣ ਵਾਲੀ ਗੱਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News