ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦੀ ਇਸ ਵੀਡੀਓ ਨੂੰ ਦੇਖ ਗੁੱਸੇ ’ਚ ਆਏ ਲੋਕ, ਕੁਮੈਂਟ ਕਰ ਕੱਢੀ ਭੜਾਸ

06/24/2022 3:14:53 PM

ਮੁੰਬਈ: ਅਦਾਕਾਰ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਫ਼ਿਲਮ ‘ਜੁੱਗ ਜੁੱਗ ਜੀਓ’ ਅੱਜ 24 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ’ਚ ਵਰੁਣ-ਕਿਆਰਾ ਤੋਂ ਇਲਾਵਾ ਅਨਿਲ ਕਪੂਰ ਅਤੇ ਨੀਤੂ ਕਪੂਰ ਵੀ ਅਹਿਮ ਭੂਮਿਕਾ ’ਚ ਨਜ਼ਰ ਆ ਰਹੇ ਹਨ। ਰਿਲੀਜ਼ ਤੋਂ  ਪਹਿਲਾਂ ਟੀਮ ਨੇ ਫ਼ਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕੀਤਾ ਹੈ। ਇਸ ਦੇ ਨਾਲ ਹੀ ਵਰੁਣ ਅਤੇ ਕਿਆਰਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਯੂਜ਼ਰਸ ਭੜਕ ਗਏ ਹਨ।

PunjabKesari

ਇਹ  ਵੀ ਪੜ੍ਹੋ : ਪਿਤਾ ਰਿਸ਼ੀ ਨੂੰ ਯਾਦ ਕਰਦਿਆਂ ਰਣਬੀਰ ਕਪੂਰ ਨੇ ਕਿਹਾ- ‘ਕਾਸ਼ ਮੇਰੇ ਪਿਤਾ ਇਹ ਫ਼ਿਲਮ ਦੇਖਣ ਲਈ ਜ਼ਿੰਦਾ ਹੁੰਦੇ’

ਵੀਡੀਓ ’ਚ ਵਰੁਣ ਨੀਲੇ ਰੰਗ ਦੀ ਕਮੀਜ਼ ਅਤੇ ਡੈਨਿਮ ਜੀਂਸ ’ਚ ਨਜ਼ਰ ਆ ਰਹੇ ਹਨ। ਦੂਸਰੇ ਪਾਸੇ ਕਿਆਰਾ ਵਾਈਟ ਟੌਪ ਅਤੇ ਪਿੰਕ ਪੈਂਟ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕਿਆਰਾ ਅਤੇ ਵਰੁਣ ਪੂਲ ਕਿਨਾਰੇ ਪੋਜ਼ ਦੇ ਰਹੇ ਹਨ। 

ਇਸ ਤੋਂ ਬਾਅਦ ਦੋਵੇਂ ਪੂਲ ਦੇ ਕਿਨਾਰੇ ਸੈਰ ਕਰਨ ਜਾਂਦੇ ਹਨ, ਜਦੋਂ ਵਰੁਣ ਕਿਆਰਾ ਨੂੰ ਕਮਰ ਤੋਂ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਅਦਾਕਾਰਾ ਅਸਹਿਜ ਮਹਿਸੂਸ ਕਰਦੀ ਹੈ। ਇਸ ਸਭ ਨੂੰ ਦੇਖਦੇ ਹੋਏ ਯੂਜ਼ਰਸ ਭੜਕ ਗਏ ਅਤੇ ਕੁਮੈਂਟ ਰਾਹੀ ਆਪਣੀ ਪ੍ਰਤੀਕਿਰਿਆ ਦੇਣ ਲੱਗੇ।

PunjabKesariPunjabKesariPunjabKesari

 

ਇਹ  ਵੀ ਪੜ੍ਹੋ : ਪ੍ਰੇਮਿਕਾ ਨਾਲ ਛੁੱਟੀਆਂ ਮਨਾਉਣ ਗਏ ਅਰਜੁਨ ਕਪੂਰ, ਏਅਰਪੋਰਟ ’ਤੇ ਸ਼ਾਟ ਡਰੈੱਸ ’ਚ ਨਜ਼ਰ ਆਈ ਮਲਾਇਕਾ

ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਵਰੁਣ ਅਤੇ ਕਿਆਰਾ ਦੀ ਫ਼ਿਲਮ ‘ਜੁੱਗ ਜੁੱਗ ਜੀਓ’ ਅੱਜ ਰਿਲੀਜ਼ ਹੋ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਇਸ ਫ਼ਿਲਮ ਨੂੰ ਕਿੰਨਾ ਪਿਆਰ ਦਿੰਦੇ ਹਨ। ਵਰੁਣ ਫ਼ਿਲਮ ‘ਭੇੜੀਆ’ ’ਚ ਵੀ ਨਜ਼ਰ ਆਉਣਗੇ । ਇਸ ਫ਼ਿਲਮ ’ਚ ਵਰੁਣ ਦੇ ਨਾਲ ਕ੍ਰਿਤੀ ਸੈਨਨ ਹੈ।

PunjabKesari


Anuradha

Content Editor

Related News