ਐਲਵਿਸ਼ ਯਾਦਵ ਨਾਲ ਨਤਾਸ਼ਾ ਨੂੰ ਦੇਖ ਕੇ ਭੜਕੇ ਯੂਜ਼ਰਜ਼, ਕਿਹਾ...

Sunday, Oct 13, 2024 - 12:14 PM (IST)

ਮੁੰਬਈ- ਨਤਾਸ਼ਾ ਸਟੈਨਕੋਵਿਕ ਕ੍ਰਿਕਟਰ ਹਾਰਦਿਕ ਪਾਂਡਿਆ ਤੋਂ ਵੱਖ ਹੋ ਗਈ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਕੰਮ 'ਤੇ ਪੂਰਾ ਧਿਆਨ ਦੇ ਰਹੀ ਹੈ। ਹਾਰਦਿਕ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਕੁਝ ਸਮੇਂ ਲਈ ਆਪਣੇ ਪੁੱਤਰ ਅਗਸਤਿਆ ਨਾਲ ਸਰਬੀਆ ਗਈ ਸੀ। ਹੁਣ ਹਾਲ ਹੀ 'ਚ ਅਦਾਕਾਰਾ ਮੁੰਬਈ ਵਾਪਸ ਆਈ ਹੈ ਅਤੇ ਆਪਣੇ ਕੰਮ ਦੇ ਪ੍ਰੋਜੈਕਟਾਂ ਨੂੰ ਪੂਰਾ ਕਰ ਰਹੀ ਹੈ।

ਵਾਇਰਲ ਹੋ ਰਿਹਾ ਨਤਾਸ਼ਾ ਦਾ ਵੀਡੀਓ

ਇਹ ਮਾਡਲ ਜਲਦ ਹੀ ਪੰਜਾਬੀ ਐਲਬਮ 'ਤੇਰੇ ਕਰਕੇ' 'ਚ ਨਜ਼ਰ ਆਵੇਗੀ। ਹੁਣ ਹਾਲ ਹੀ 'ਚ ਗਾਣੇ ਨੂੰ ਪ੍ਰਮੋਟ ਕਰਨ ਲਈ, ਉਸ ਨੇ ਬਿੱਗ ਬੌਸ OTT 2 ਦੇ ਜੇਤੂ ਅਤੇ ਸੋਸ਼ਲ ਮੀਡੀਆ ਸਟਾਰ ਐਲਵਿਸ਼ ਯਾਦਵ ਨਾਲ ਮਿਲ ਕੇ ਕੰਮ ਕੀਤਾ। ਇਸ ਵੀਡੀਓ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ 3 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।ਹਾਲਾਂਕਿ ਉਦੋਂ ਤੋਂ ਉਨ੍ਹਾਂ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ। ਐਲਵਿਸ਼ ਯਾਦਵ ਨਾਲ ਕੰਮ ਕਰਨ ਨੂੰ ਲੈ ਕੇ ਕਈ ਲੋਕਾਂ ਨੇ ਨਤਾਸ਼ਾ ਦੀ ਆਲੋਚਨਾ ਕੀਤੀ ਹੈ। ਅਸਲ 'ਚ ਐਲਵਿਸ਼ ਯਾਦਵ ਅਕਸਰ ਗ਼ਲਤ ਕਾਰਨਾਂ ਕਰ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇਸ ਕਾਰਨ ਨਤਾਸ਼ਾ ਦੇ ਪ੍ਰਸ਼ੰਸਕ ਉਸ ਤੋਂ ਨਾਰਾਜ਼ ਹਨ। ਨਤਾਸ਼ਾ ਦੀ ਇਸ ਨਵੀਂ ਮਿਊਜ਼ਿਕ ਐਲਬਮ ਦਾ ਨਾਂ 'ਤੇਰੇ ਕਰਕੇ' ਹੈ।

ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਸਰਪ੍ਰਾਈਜ਼

ਇਸ ਵੀਡੀਓ 'ਚ ਦੋਵੇਂ ਬੀਚ 'ਤੇ ਰੋਮਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਤਾਸ਼ਾ ਨੇ ਕੈਪਸ਼ਨ ਲਿਖਿਆ- 'Vibing on a whole new level'। ਐਲਵਿਸ਼ ਨੇ ਇਸ ਪੋਸਟ 'ਤੇ ਕੁਮੈਂਟ ਕੀਤਾ , ਦੋਸਤੋ, ਤੁਹਾਨੂੰ ਸਰਪ੍ਰਾਈਜ਼ ਕਿਵੇਂ ਲੱਗਾ। ਹੁਣ ਇਸ ਵੀਡੀਓ 'ਤੇ ਕੁਮੈਂਟਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਨਤਾਸ਼ਾ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਹਾਰਦਿਕ ਨੂੰ ਟੈਗ ਕਰ ਰਹੇ ਹਨ ਅਤੇ ਪੁੱਛ ਰਹੇ ਹਨ - 'ਤੁਹਾਨੂੰ ਸਰਪ੍ਰਾਈਜ਼ ਕਿਵੇਂ ਲੱਗਾ?' ਕੁਝ ਪ੍ਰਸ਼ੰਸਕਾਂ ਨੇ ਲਿਖਿਆ ਕਿ ਹਾਰਦਿਕ ਦੇ ਜਨਮਦਿਨ 'ਤੇ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਦਰਅਸਲ 11 ਅਕਤੂਬਰ ਨੂੰ ਹਾਰਦਿਕ ਪਾਂਡਿਆ ਦਾ 31ਵਾਂ ਜਨਮਦਿਨ ਸੀ। ਇਸ ਮੌਕੇ ਹਾਰਦਿਕ ਦੇ ਪ੍ਰਸ਼ੰਸਕ ਐਕਸ ਪਤਨੀ ਨਤਾਸ਼ਾ ਦਾ ਇਹ ਸਰਪ੍ਰਾਈਜ਼ ਦੇਖ ਕੇ ਹੈਰਾਨ ਰਹਿ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News