ਸਾਊਥ ਇੰਡੀਅਨ ਲੁੱਕ ’ਚ ਉਰਵਸ਼ੀ ਰੌਤੇਲਾ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਚੁਰਾਇਆ, ਦੇਖੋ ਤਸਵੀਰਾਂ

Wednesday, Jun 22, 2022 - 05:09 PM (IST)

ਸਾਊਥ ਇੰਡੀਅਨ ਲੁੱਕ ’ਚ ਉਰਵਸ਼ੀ ਰੌਤੇਲਾ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਚੁਰਾਇਆ, ਦੇਖੋ ਤਸਵੀਰਾਂ

ਮੁੰਬਈ: ਅਦਾਕਾਰਾ ਉਰਵਸ਼ੀ ਰੌਤੇਲਾ ਗਲੈਮਰਸ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਭਲੇ ਹੀ ਉਰਵਸ਼ੀ ਫ਼ਿਲਮਾਂ ’ਚ ਘੱਟ ਨਜ਼ਰ ਆਉਂਦੀ ਹੈ ਪਰ ਉਸ ਦਾ ਨਾਂ ਦੁਨੀਆ ਭਰ ’ਚ ਟੌਪ ਮਾਡਲ ਲਿਸਟ ’ਚ ਮਸ਼ਹੂਰ ਹੈ। ਹਸੀਨਾ ਹਮੇਸ਼ਾ ਆਪਣੇ ਗਲੈਮਰਸ ਅੰਦਾਜ਼ ਲਈ ਲਾਈਮਲਾਈਟ ’ਚ ਰਹਿੰਦੀ ਹੈ।

PunjabKesari

ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਹਰ ਸਟਾਈਲ ਕਾਫ਼ੀ ਪਸੰਦ ਆਉਂਦਾ ਹੈ। ਹਾਲ ਹੀ ’ਚ ਉਰਵਸ਼ੀ ਨੇ ਆਪਣੇ ਰਵਾਇਤੀ ਲੁੱਕ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਤਸਵੀਰਾਂ ’ਚ ਉਰਵਸ਼ੀ ਪੀਲੇ ਰੰਗ ਦੀ ਕਾਂਜੀਵਰਮ ਸਾੜੀ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਇਹ  ਵੀ ਪੜ੍ਹੋ : ਕਿਆਰਾ ਅਡਵਾਨੀ ਨੇ ‘ਜੁੱਗ ਜੁੱਗ ਜੀਓ’ ਦੇ ਲੇਟੈਸਟ ਟਰੈਕ ‘ਨੈਣ ਤੇ ਹੀਰੇ’ ਨੂੰ ਦਿੱਤੀ ਆਪਣੀ ਆਵਾਜ਼

ਸੋਨੇ ਦਾ ਮਾਂਗ ਟਿੱਕਾ, ਕਮਰਬੰਧ, ਚੂੜੀਆਂ, ਮੁੰਦਰੀਆਂ ਅਤੇ ਕੰਨਾਂ ਦੀਆਂ ਝੁਮਕੇ ਪਾ ਕੇ ਉਰਵਸ਼ੀ ਰੌਤੇਲਾ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ।

PunjabKesari

ਉਰਵਸ਼ੀ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਅਦਾਕਾਰਾ ਨੇ ਵਾਲਾਂ ਦਾ ਬਨ ਬਣਾ ਕੇ ਗਜਰਾ ਲਗਾਇਆ ਹੈ। ਉਰਵਸ਼ੀ ਦੀ ਇਹ ਲੁੱਕ ਪ੍ਰਸ਼ੰਸਕਾਂ ਦਾ ਦਿਲ ਲੁੱਟ ਰਹੀ ਹੈ।

PunjabKesari

ਇਹ  ਵੀ ਪੜ੍ਹੋ : ਆਮਿਰ ਖ਼ਾਨ ਨੇ ਪੁੱਤਰ ਆਜ਼ਾਦ ਨਾਲ ਖੇਡਿਆ ਮੀਂਹ ’ਚ ਫੁੱਟਬਾਲ, ਪਿਓ-ਪੁੱਤਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਪ੍ਰਸ਼ੰਸਕ ਉਰਵਸ਼ੀ ਦੀਆਂ ਤਸਵੀਰਾਂ ਕਾਫ਼ੀ ਪਸੰਦ ਕਰ ਰਹੇ ਹਨ। ਕੈਮਰੇ ਸਾਹਮਣੇ ਉਰਵਸ਼ੀ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਕੰਮ ਦੀ ਗੱਲ ਕਰੀਏ ਤਾਂ ਉਰਵਸ਼ੀ ਬਹੁਤ ਜਲਦੀ ਫ਼ਿਲਮ ‘ਬਲੈਕ ਰੋਜ਼’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਅਜਾਕਾਰਾ ਆਪਣਾ  ਤਾਮਿਲ ਡੈਬਿਊ ਕਰਨ ਜਾ ਰਹੀ ਹੈ।

PunjabKesari

ਇਸ ਦੇ ਇਲਾਵਾ ਅਦਾਕਾਰਾ ਵੇਬ ਸੀਰੀਜ਼ ‘ਇੰਸਪੈਕਟਰ ਅਵਿਨਾਸ਼’ ’ਚ ਨਜ਼ਰ ਆਵੇਗੀ। ਇਸ ’ਚ ਅਦਾਕਾਰਾ ਉਰਵਸ਼ੀ ਰਣਦੀਪ ਹੁੱਡਾ ਨਾਲ ਦਿਖਾਈ ਦੇਵੇਗੀ।


author

Anuradha

Content Editor

Related News