ਅਦਾਕਾਰਾ ਉਰਵਸ਼ੀ ਰੌਤੇਲਾ ਨੇ ਮੁੰਬਈ ''ਚ 190 ਕਰੋੜ ''ਚ ਖਰੀਦਿਆ ਆਲੀਸ਼ਾਨ ਬੰਗਲਾ
Friday, Jun 02, 2023 - 09:32 AM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਹਮੇਸ਼ਾ ਹੀ ਆਪਣੀਆਂ ਖ਼ੂਬਸੂਰਤ ਤੇ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹੁਣ ਇਕ ਵਾਰ ਫਿਰ ਉਰਵਸ਼ੀ ਰੌਤੇਲਾ ਸੁਰਖੀਆਂ 'ਚ ਆ ਗਈ ਹੈ ਪਰ ਇਸ ਵਾਰ ਚਰਚਾ ਦਾ ਵਿਸ਼ਾ ਉਸ ਦੀਆਂ ਬੋਲਡ ਤਸਵੀਰਾਂ ਨਹੀਂ ਸਗੋਂ ਨਵਾਂ ਬੰਗਲਾ ਹੈ।
ਜੀ ਹਾਂ, ਖ਼ਬਰਾਂ ਹਨ ਕਿ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਮੁੰਬਈ ’ਚ 190 ਕਰੋੜ ’ਚ ਬੰਗਲਾ ਖਰੀਦਿਆ ਹੈ, ਜਿਸ ਨੂੰ ਲੈ ਕੇ ਉਹ ਖ਼ੂਬ ਸੁਰਖੀਆਂ ਬਟੋਰ ਰਹੀ ਹੈ।
ਉਰਵਸ਼ੀ ਰੌਤੇਲਾ ਹੁਣ ਮੁੰਬਈ 'ਚ ਸਵ. ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੇ ਘਰ ਦੇ ਨੇੜੇ ਸਥਿਤ ਇਕ ਸ਼ਾਨਦਾਰ ਬੰਗਲੇ 'ਚ ਰਹਿਣ ਲੱਗੀ ਹੈ।
ਮੁੰਬਈ ਦੇ ਮੱਧ 'ਚ ਸਥਿਤ ਇਹ ਆਲੀਸ਼ਾਨ ਬੰਗਲਾ ਚਾਰ ਮੰਜ਼ਿਲਾ ਹੈ, ਜਿੱਥੇ ਉਰਵਸ਼ੀ ਰੌਤੇਲਾ ਲਈ ਹਰ ਤਰੀਕੇ ਦੀਆਂ ਸਹੂਲਤਾਂ ਮੌਜੂਦ ਹਨ।
ਇਸ ਸ਼ਾਨਦਾਰ ਬੰਗਲੇ ’ਚ ਇਕ ਸ਼ਾਨਦਾਰ ਗਾਰਡਨ, ਜਿਮ ਅਤੇ ਹੋਰ ਸਹੂਲਤਾਂ ਮੌਜੂਦ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।