ਕਾਨਸ 2022 ’ਚ ਰੈੱਡ ਕਾਰਪੇਟ ’ਤੇ ਉਤਰਨ ਤੋਂ ਬਾਅਦ ਪਿੰਕ ਆਉਟਫ਼ਿਟ ’ਚ ਨਜ਼ਰ ਆਈ ਉਰਵਸ਼ੀ

Monday, May 23, 2022 - 05:41 PM (IST)

ਕਾਨਸ 2022 ’ਚ ਰੈੱਡ ਕਾਰਪੇਟ ’ਤੇ ਉਤਰਨ ਤੋਂ ਬਾਅਦ ਪਿੰਕ ਆਉਟਫ਼ਿਟ ’ਚ ਨਜ਼ਰ ਆਈ ਉਰਵਸ਼ੀ

ਮੁੰਬਈ: ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਅਦਾਕਾਰੀ ਨਾਲ ਡਰੈਸਿੰਗ ਸੈਂਸ ਨਾਲ ਵੀ ਜਾਨੀ ਜਾਂਦੀ ਹੈ। ਇਨ੍ਹੀਂ ਦਿਨੀਂ ਬਾਲੀਵੁੱਡ ਕਾਨਸ ਫ਼ਿਲਮ ਫ਼ੈਸਟੀਵਲ ’ਚ ਆਪਣਾ ਜਲਵਾ ਬਿਖੇਰ ਰਹੀ ਹੈ। ਕਾਨਸ ਦੇ ਤੀਸਰੇ ਦਿਨ ਉਰਵਸ਼ੀ ਰੌਤੇਲਾ ਰੈੱਡ ਕਾਰਪੇਟ ’ਤੇ ਉਤਰੀ ਜਿਸ ਦੀਆਂ ਤਸਵੀਰਾਂ  ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਜਿਸ 'ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

PunjabKesari

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ਤੋਂ ਘਰ ਪਰਤਦੇ ਹੀ ਅਭਿਸ਼ੇਕ ਬੱਚਨ ਨੂੰ ਮਿਲੀ ਬੁਰੀ ਖ਼ਬਰ,ਕਰੀਬੀ ਦੋਸਤ ਹੀ ਹੋਈ ਮੌਤ

ਰੈੱਡ ਕਾਰਪੇਟ ’ਤੇ ਉਤਰਨ ਤੋਂ ਬਾਅਦ ਉਰਵਸ਼ੀ ਹੁਣ ਪਿੰਕ ਡਰੈੱਸ ’ਚ ਆਪਣਾ ਵੱਖਰਾ ਅੰਦਾਜ਼ ਦਿਖਾ ਰਹੀ ਹੈ। ਅਦਾਕਾਰਾ ਨੇ ਕਾਨਸ ਫ਼ਿਲਮ ਫ਼ੈਸਟੀਵਲ ’ਚ ਚਾਰ-ਚੰਨ ਲੱਗਾ ਦਿੱਤੇ ਹਨ। ਉਰਵਸ਼ੀ ਖੂਬਸੂਰਤ ਅਦਾਕਾਰਾਂ ਚੋਂ ਇਕ ਹੈ। ਜਿਸ ਕਾਰਨ ਉਹ ਸੋਸ਼ਲ ਮੀਡੀਆ ’ਤੇ ਚਰਚਾ ’ਚ ਰਹਿੰਦੀ ਹੈ। 

PunjabKesari

ਇਹ ਵੀ ਪੜ੍ਹੋ: ਕਾਰਤਿਕ ਆਰੀਅਨ ਪ੍ਰਸ਼ੰਸਕਾਂ ਦੀ ਭੀੜ ਨਾਲ ਘਿਰੇ ਗਏ, ਬਾਈਕ ਰਾਹੀਂ ਗੇਟੀ ਗਲੈਕਸੀ ਪਹੁੰਚੇ

ਹਾਲ ਹੀ ’ਚ ਅਦਾਕਾਰਾ ਨੇ ਪਿੰਕ ਪਹਿਰਾਵੇ ’ਚ ਨਜ਼ਰ ਆਈ ਹੈ। ਅਦਾਕਾਰਾ ਇਸ ਲੁੱਕ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਮਿਨੀਮਲ ਮੇਕਅੱਪ ਕੀਤਾ ਹੈ ਅਤੇ ਵਾਲਾਂ ਦਾ ਬਨ ਬਣਾਇਆ ਹੈ। ਇਸ ਲੁੱਕ ’ਚ ਉਰਵਸ਼ੀ ਖੂਬ ਜੱਚ ਰਹੀ ਹੈ। ਅਦਾਕਾਰਾ ਤਸਵੀਰਾਂ ’ਚ ਬੇਹੱਦ ਪਿਆਰੇ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਜਦੋਂ ਜਿਮ 'ਚ ਦਿਸ਼ਾ ਪਟਾਨੀ ਨੇ ਰਾਹ ਰੋਕਣ ਵਾਲੇ ਮੁੰਡੇ ਦੀ ਜੰਮ ਕੇ ਕੀਤੀ ਕੁੱਟਮਾਰ, ਵੀਡੀਓ ਵੇਖ ਲੋਕਾਂ ਨੇ ਕੀਤੀ ਤਾਰੀਫ਼

ਉਰਵਸ਼ੀ ਰੌਤੇਲਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਬਹੁਤ ਜਲਦੀ ‘ਬਲੈਕ ਰੋਜ਼’ ’ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ਅਦਾਕਾਰਾ ਤਮੀਲ ਡੈਬੀਊ ਕਰਨ ਜਾ ਰਹੀ ਹੈ। ਇਸ ਦੇ ਇਲਾਵਾ ਅਦਾਕਾਰਾ ਬੇਬ ਸੀਰੀਜ਼ ‘ਇਸਪੈਕਟਰ ਅਵੀਨਾਸ਼’ ਵੀ ਨਜ਼ਰ ਆਵੇਗੀ।ਇਸ 'ਚ ਅਦਾਕਾਰਾ ਰਣਦੀਪ ਹੁੱਡਾ ਦੇ ਨਾਲ ਨਜ਼ਰ ਆਵੇਗੀ।

PunjabKesari


author

Anuradha

Content Editor

Related News