ਉਰਮਿਲਾ ਮਾਤੋਂਡਕਰ ਦਾ ਕੰਗਨਾ ਰਣੌਤ ਨੂੰ ਵਿਅੰਗ- ਭੈਣ ਡਿੱਗੀ ਸੀ ਕਦੇ ਸਿਰ ਦੇ ਭਾਰ ?

12/30/2020 10:44:42 AM

ਮੁੰਬਈ (ਬਿਊਰੋ) – ਆਪਣੇ ਬਿਆਨਾਂ ਲਈ ਚਰਚਾ 'ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮੁੰਬਈ ਪਹੁੰਚਦਿਆਂ ਹੀ ਉਨ੍ਹਾਂ ਸਿੱਧੀਵਿਨਾਇਕ ਦੇ ਦਰਸ਼ਨ ਕੀਤੇ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਬਾਅਦ 'ਚ ਉਨ੍ਹਾਂ ਮੰਦਰ ਦੇ ਬਾਹਰ ਦੀਆਂ ਕੁਝ ਤਸਵੀਰਾਂ ਟਵੀਟ ਕੀਤੀਆ ਤੇ ਮੁੰਬਈ ਨੂੰ ਆਪਣਾ ਪਿਆਰਾ ਸ਼ਹਿਰ ਦੱਸਿਆ। ਇਸ ਟਵੀਟ 'ਤੇ ਹੁਣ ਅਦਾਕਾਰਾ ਤੇ ਲੀਡਰ ਉਰਮਿਲਾ ਮਾਤੋਂਡਕਰ ਨੇ ਤਨਜ ਕੱਸਦਿਆਂ ਕੰਗਨਾ ਤੋਂ ਸਵਾਲ ਪੁੱਛ ਲਿਆ। ਉਨ੍ਹਾਂ ਕੰਗਨਾ ਤੋਂ ਪੁੱਛਿਆ ਕਿ ਭੈਣ ਕੀ ਤੂੰ ਕਦੇ ਸਿਰ ਦੇ ਭਾਰ ਡਿੱਗੀ ਸੀ?

ਕੰਗਣਾ ਨੇ ਕਹੀ ਸੀ ਇਹ ਗੱਲ:
ਦਰਅਸਲ, ਕੰਗਨਾ ਨੇ ਆਪਣੇ ਟਵੀਟ 'ਚ ਲਿਖਿਆ ਸੀ ਕਿ ਆਪਣੇ ਪਿਆਰੇ ਸ਼ਹਿਰ ਮੁੰਬਈ ਲਈ ਉਨ੍ਹਾਂ ਨੂੰ ਕਾਫੀ ਵਿਰੋਧ ਝੱਲਣੇ ਪਏ ਸੀ। ਜਿਸ ਨਾਲ ਉਹ ਹੈਰਾਨ ਸੀ ਪਰ ਅੱਜ ਉਨ੍ਹਾਂ ਮੁੰਬਾ ਦੇਵੀ ਤੇ ਸਿੱਦੀਵਿਨਾਇਕ ਦਾ ਆਸ਼ੀਰਵਾਦ ਲਿਆ ਜਿਸ ਨਾਲ ਉਹ ਖੁਦ ਨੂੰ ਸੇਫ ਮਹਿਸੂਸ ਕਰ ਰਹੀ ਹੈ। ਇਸ ਟਵੀਟ 'ਤੇ ਉਰਮਿਲਾ ਮਾਤੋਂਡਕਰ ਦਾ ਰੀਐਕਸ਼ਨ ਆਇਆ ਹੈ। ਉਨ੍ਹਾਂ ਕਮੈਂਟ ਕਰਦਿਆਂ ਕਿਹਾ-ਕੀ ਭੈਣ ਤੂੰ ਹਾਲ ਹੀ ਸਿਰ ਦੇ ਭਾਰ ਡਿੱਗੀ ਸੀ ਕੀ? ਬੇਸ਼ੱਕ ਹੀ ਉਰਮਿਲਾ ਨੇ ਜ਼ਿਆਦਾ ਕੁਝ ਨਹੀਂ ਕਿਹਾ ਹੋਵੇ ਪਰ ਏਨੀ ਗੱਲ ਤੋਂ ਹੀ ਉਹ ਕਾਫੀ ਕੁਝ ਕਹਿ ਗਈ ਹੈ।

ਇਹ ਕੋਈ ਪਹਿਲਾ ਮੌਕਾ ਨਹੀਂ ਸੀ ਜਦੋਂ ਉਰਮਿਲਾ ਨੇ ਕੰਗਨਾ 'ਤੇ ਵਿਅੰਗ ਕੀਤਾ ਹੋਵੇ ਬਲਕਿ ਇਸ ਤੋਂ ਪਹਿਲਾਂ ਵੀ ਦੋਵਾਂ ਦੀ ਜ਼ੁਬਾਨੀ ਜੰਗ ਟਵਿੱਟਰ 'ਤੇ ਹੋ ਚੁੱਕੀ ਹੈ। ਮੁੰਬਈ ਦੇ ਮੁਕਾਬਲੇ ਪੀਓਕੇ ਨਾਲ ਕਰਨ 'ਤੇ ਵੀ ਉਰਮਿਲਾ ਭੜਕ ਉੱਠੀ ਸੀ ਤੇ ਉਨ੍ਹਾ ਕੰਗਣਾ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ।

ਦੱਸ ਦਈਏ ਕਿ ਭਾਰੀ ਸੁਰੱਖਿਆ ਵਿਚਾਲੇ ਕੰਗਨਾ ਮੰਗਲਵਾਰ ਮੁੰਬਾ ਦੇਵੀ ਤੇ ਸਿੱਧੀਵਿਨਾਇਕ ਮੰਦਰ 'ਚ ਦਰਸ਼ਨ ਕਰਨ ਪਹੁੰਚੀ। ਇਸ ਦੌਰਾਨ ਕੰਗਨਾ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਤੇ ਸਵਾਲਾਂ ਦੇ ਜਵਾਬ ਦਿੱਤੇ। ਕੰਗਨਾ ਨੇ ਮੰਦਰ 'ਚੋਂ ਨਿਕਲਦਿਆਂ ਕਿਹਾ, 'ਮੁੰਬਈ 'ਚ ਰਹਿਣ ਲਈ ਮੈਨੂੰ ਸਿਰਫ ਗਣਪਤੀ ਬੱਪਾ ਦੀ ਇਜਾਜ਼ਤ ਦੀ ਜ਼ਰੂਰਤ ਹੈ। ਕਿਸੇ ਹੋਰ ਤੋਂ ਇਜਾਜ਼ਤ ਲੈਣ ਦੀ ਮੈਨੂੰ ਜ਼ਰੂਰਤ ਨਹੀਂ।' ਰਿਪੋਰਟਾਂ ਨੇ ਪੁੱਛਿਆ ਕਿ ਤੁਹਾਨੂੰ ਜੋ ਇਜਾਜ਼ਤ ਦੇ ਰਹੇ ਸਨ, ਉਨ੍ਹਾਂ ਨੂੰ ਈ. ਡੀ. ਦਾ ਨੋਟਿਸ ਗਿਆ ਹੈ। ਕੰਗਨਾ ਨੇ ਇਸ 'ਤੇ ਕੁਝ ਨਹੀਂ ਕਿਹਾ ਤੇ ਹੱਸ ਕੇ ਅੱਗੇ ਵੱਧ ਗਈ। 
ਦੱਸਣਯੋਗ ਹੈ ਕਿ ਸ਼ਿਵ ਸੈਨਾ ਨੇਤਾ ਸੰਜੇ ਰਾਓਤ ਦੀ ਪਤਨੀ ਨੂੰ ਈ. ਡੀ. ਦਾ ਨੋਟਿਸ ਮਿਲਿਆ ਹੈ। ਸਿੱਧੀਵਿਨਾਇਕ ਤੇ ਮੁੰਬਾ ਦੇਵੀ ’ਚ ਕੰਗਨਾ ਨਾਲ ਉਸ ਦੀ ਭੈਣ ਰੰਗੋਲੀ, ਭਰਾ ਅਕਸ਼ਤ ਤੇ ਉਸ ਦੀ ਪਤਨੀ ਰਿਤੂ ਵੀ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita