ਅਰਮਾਨ ਮਲਿਕ ਦੇ ਹੱਕ ''ਚ ਆਈ ਉਰਫੀ ਜਾਵੇਦ, ਗਲਤ ਕੁਮੈਂਟ ਕਰਨ ਵਾਲਿਆਂ ਨੂੰ ਲਗਾਈ ਫਟਕਾਰ

Friday, Jun 28, 2024 - 09:27 AM (IST)

ਅਰਮਾਨ ਮਲਿਕ ਦੇ ਹੱਕ ''ਚ ਆਈ ਉਰਫੀ ਜਾਵੇਦ, ਗਲਤ ਕੁਮੈਂਟ ਕਰਨ ਵਾਲਿਆਂ ਨੂੰ ਲਗਾਈ ਫਟਕਾਰ

ਮੁੰਬਈ- ਮਸ਼ਹੂਰ YouTuber ਅਤੇ ਬਲੌਗਰ ਅਰਮਾਨ ਮਲਿਕ ਇਨ੍ਹੀਂ ਦਿਨੀਂ 'ਬਿੱਗ ਬੌਸ ਓਟੀਟੀ 3' ਦੇ ਘਰ 'ਚ ਆਪਣੀ ਦਿੱਖ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਅਰਮਾਨ ਨੇ ਆਪਣੀਆਂ ਦੋ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਮਲਿਕ ਨਾਲ ਸ਼ੋਅ 'ਚ ਐਂਟਰੀ ਕੀਤੀ ਹੈ। ਹਾਲਾਂਕਿ, ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆ ਰਹੀ ਹੈ ਅਤੇ ਉਸ ਨੂੰ ਆਪਣੀਆਂ ਦੋਵੇਂ ਪਤਨੀਆਂ ਨਾਲ ਸ਼ੋਅ 'ਚ ਆਉਣ ਲਈ ਬਹੁਤ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਦਾਕਾਰਾ ਉਰਫੀ ਜਾਵੇਦ ਨੇ ਅਰਮਾਨ ਮਲਿਕ ਦੇ ਸਮਰਥਨ 'ਚ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਖੂਬ ਪੜ੍ਹਿਆ ਜਾ ਰਿਹਾ ਹੈ।

PunjabKesari

ਉਰਫੀ ਜਾਵੇਦ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਅਰਮਾਨ ਮਲਿਕ ਦੇ ਸਮਰਥਨ 'ਚ ਇਕ ਪੋਸਟ ਲਿਖੀ ਅਤੇ ਉਨ੍ਹਾਂ 'ਤੇ ਗੁੱਸਾ ਜ਼ਾਹਰ ਕੀਤਾ ਜੋ ਯੂਟਿਊਬਰ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਲੈ ਕੇ ਕੁਮੈਂਟ ਕਰ ਰਹੇ ਹਨ। ਉਰਫੀ ਜਾਵੇਦ ਨੇ ਆਪਣੀ ਪੋਸਟ 'ਚ ਲਿਖਿਆ, “ਮੈਂ ਇਸ ਪਰਿਵਾਰ ਨੂੰ ਲੰਬੇ ਸਮੇਂ ਤੋਂ ਜਾਣਦੀ ਹਾਂ ਅਤੇ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਉਹ ਸਭ ਤੋਂ ਚੰਗੇ ਲੋਕ ਹਨ ਜਿਨ੍ਹਾਂ ਨੂੰ ਮੈਂ ਕਦੇ ਮਿਲੀ ਹਾਂ, ਜੇ ਇਹ ਤਿੰਨੇ ਖੁਸ਼ ਹਨ, ਤਾਂ ਅਸੀਂ ਕੌਣ ਹਾਂ ਨਿਆਂ ਕਰਨ ਵਾਲੇ? ਬਹੁ-ਵਿਆਹ ਦੀ ਧਾਰਨਾ ਲੰਬੇ ਸਮੇਂ ਤੋਂ ਮੌਜੂਦ ਹੈ, ਇਹ ਅੱਜ ਵੀ ਕੁਝ ਧਰਮਾਂ 'ਚ ਪ੍ਰਸਿੱਧ ਹੈ। ਜੇ ਉਹ ਤਿੰਨਾਂ ਨੂੰ ਇਹ ਸਹੀ ਲੱਗਦਾ ਹੈ, ਤਾਂ ਅਸੀਂ ਟਿੱਪਣੀ ਕਰਨ ਵਾਲੇ ਕੋਈ ਨਹੀਂ ਹਾਂ! ”

ਇਹ ਖ਼ਬਰ ਵੀ ਪੜ੍ਹੋ- ਬੋਨੀ ਕਪੂਰ ਦੀ ਬੇਟੀ ਖੁਦ ਦੇ ਸਰੀਰ ਤੋਂ ਹੈ ਪਰੇਸ਼ਾਨ, ਪੋਸਟ ਸਾਂਝੀ ਕਰ ਬਿਆਨ ਕੀਤਾ ਦੁੱਖ

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਟੀ.ਵੀ. ਅਦਾਕਾਰਾ ਦੇਵੋਲੀਨਾ ਭੱਟਾਚਾਰੀਆ ਨੇ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਸ਼ੋਅ 'ਤੇ ਬੁਲਾਉਣ 'ਤੇ ਬਿੱਗ ਬੌਸ ਓਟੀਟੀ 3 ਦੇ ਮੇਕਰਸ ਨੂੰ ਫਟਕਾਰ ਲਗਾਈ ਸੀ ਅਤੇ ਲਿਖਿਆ ਸੀ, ''ਕੀ ਤੁਹਾਨੂੰ ਲੱਗਦਾ ਹੈ ਕਿ ਇਹ ਮਨੋਰੰਜਨ ਹੈ? ਇਹ ਮਨੋਰੰਜਨ ਨਹੀਂ, ਇਹ ਗੰਦਗੀ ਹੈ। ਇਸ ਨੂੰ ਹਲਕੇ ' ਚ ਲੈਣ ਦੀ ਗਲਤੀ ਨਾ ਕਰੋ, ਕਿਉਂਕਿ ਇਹ ਸਿਰਫ ਰੀਲ ਨਹੀਂ ਹੈ, ਇਹ ਅਸਲ ਹੈ। ਮੈਨੂੰ ਇਹ ਵੀ ਸਮਝ ਨਹੀਂ ਆਉਂਦੀ ਕਿ ਕੋਈ ਇਸ ਬੇਸ਼ਰਮੀ ਨੂੰ ਮਨੋਰੰਜਨ ਕਿਵੇਂ ਕਿਹਾ ਜਾ ਸਕਦਾ ਹੈ। ਮੈਨੂੰ ਇਸ ਬਾਰੇ ਸੁਣ ਕੇ ਹੀ ਨਫ਼ਰਤ ਮਹਿਸੂਸ ਹੁੰਦੀ ਹੈ। ਸਿਰਫ 6/7 ਦਿਨਾਂ 'ਚ ਪਿਆਰ ਹੋ ਗਿਆ, ਵਿਆਹ ਹੋ ਗਿਆ ਅਤੇ ਫਿਰ ਪਤਨੀ ਦੇ ਜਿਗਰੀ ਦੋਸਤ ਨਾਲ ਵੀ ਅਜਿਹਾ ਹੀ ਹੋਇਆ। ਇਹ ਮੇਰੀ ਕਲਪਨਾ ਤੋਂ ਹੱਟ ਕੇ ਹੈ।


author

Priyanka

Content Editor

Related News