ਨਵੇਂ ਸ਼ੋਅ ''ਚ ''ਕੱਪੂ'' ਦੇ ਕਿਰਦਾਰ ''ਚ ਕਪਿਲ ਆਉਣਗੇ ਨਜ਼ਰ, ਜਾਣੋ ਹੋਰਾਂ ਕਿਰਦਾਰਾਂ ਬਾਰੇ Watch Pics

Thursday, Apr 14, 2016 - 12:47 PM (IST)

ਨਵੇਂ ਸ਼ੋਅ ''ਚ ''ਕੱਪੂ'' ਦੇ ਕਿਰਦਾਰ ''ਚ ਕਪਿਲ ਆਉਣਗੇ ਨਜ਼ਰ, ਜਾਣੋ ਹੋਰਾਂ ਕਿਰਦਾਰਾਂ ਬਾਰੇ Watch Pics

ਮੁੰਬਈ : ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਆਪਣੇ ਨਵੇਂ ਸ਼ੋਅ ਨਾਲ ਦਰਸ਼ਕਾਂ ਨੂੰ ਇਕ ਵਾਰ ਫਿਰ ਤੋਂ ਹਸਾਉਣ ਆ ਰਹੇ ਹਨ। ਉਨ੍ਹਾਂ ਦੇ ਇਸ ਸ਼ੋਅ ਦਾ ਨਾਂ ਹੋਵੇਗਾ ''ਦੀ ਕਪਿਲ ਸ਼ਰਮਾ ਸ਼ੋਅ'', ਜੋ ਕਿ 23 ਅਪ੍ਰੈਲ ਤੋਂ ਟੀ.ਵੀ. ''ਤੇ ਪ੍ਰਸਾਰਿਤ ਹੋਵੇਗਾ। ਇਸ ਸ਼ੋਅ ਦੇ ਪਹਿਲੇ ਐਪੀਸੋਡ ''ਚ ਹੀ ਕਿੰਗ ਖਾਨ ਆਪਣੀ ਆਉਣ ਵਾਲੀ ਫਿਲਮ ''ਫੈਨ'' ਨੂੰ ਪ੍ਰਮੋਟ ਕਰਦੇ ਨਜ਼ਰ ਆਉਣਗੇ। ਹੁਣੇ ਜਿਹੇ ਇਸ ਸ਼ੋਅ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਦਰਸ਼ਕਾਂ ਦੀ ਬੇਸਬਰੀ ਹੋਰ ਵੀ ਵੱਧ ਜਾਵੇਗੀ। ਇਸ ਸ਼ੋਅ ''ਚ ਕਪਿਲ ਸ਼ਰਮਾ ਅਤੇ ਪੂਰੀ ਟੀਮ ਇਕ ਨਵੇਂ ਕਿਰਦਾਰ ਅਤੇ ਨਵੇਂ ਨਾਂ ਨਾਲ ਨਜ਼ਰ ਆਉਣਗੇ।
ਜਾਣਕਾਰੀ ਅਨੁਸਾਰ ਕਪਿਲ ਦੇ ਇਸ ਨਵੇਂ ਸ਼ੋਅ ''ਚ ਕਿਰਦਾਰ ਦਾ ਨਾਂ ''ਕੱਪੂ'' ਹੋਵੇਗਾ, ਜੋ ਕਿ ''ਦਾਦੀ'' ਦਾ ਕਿਰਦਾਰ ਨਿਭਾਅ ਚੁੱਕੇ ਅਲੀ ਅਸਗਰ ਦੇ ਰਿਸ਼ਤੇਦਾਰ ਦੇ ਰੂਪ ''ਚ ਨਜ਼ਰ ਆਉਣਗੇ। ਕੱਪੂ ਭਾਵ ਕਪਿਲ ਇਸ ਸ਼ੋਅ ''ਚ ਸ਼ਾਂਤੀਵਨ ਨਾਨ-ਕੋ-ਆਪਰੇਟਿਵ ਹਾਉੂਸਿੰਗ ਸੋਸਾਇਟੀ ''ਚ ਰਹਿੰਦੇ ਨਜ਼ਰ ਆਉਣਗੇ। ਇਸ ਸ਼ੋਅ ਦਾ ਵਿਸ਼ਾ ਇਹ ਹੋਵੇਗਾ ਕਿ ਕੱਪੂ ਦੇ ਰਿਸ਼ਤੇਦਾਰ ਚਾਹੁੰਦੇ ਹਨ ਕਿ ਕੱਪੂ ਭਾਵ ਕਪਿਲ ਦੀ ਜ਼ਿੰਦਗੀ ''ਚ ਸ਼ਾਂਤੀ ਆ ਜਾਵੇ ਪਰ ਇਸ ਤਰ੍ਹਾਂ ਹੋਣਾ ਮੁਸ਼ਕਿਲ ਨਹੀਂ ਅਸੰਭਵ ਹੋਵੇਗਾ। ਕਪਿਲ ਤੋਂ ਇਲਾਵਾ ਦਾਦੀ ਦੇ ਕਿਰਦਾਰ ਨਾਲ ਮਸ਼ਹੂਰ ਹੋਏ ਕਲਾਕਾਰ ਅਲੀ ਅਸਗਰ ''ਹਾਫ ਬਲਾਈਂਡ'' ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ''ਗੁੱਥੀ'' ਦੇ ਕਿਰਦਾਰ ਨਿਭਾਅ ਚੁੱਕੇ ਕਲਾਕਾਰ ਸੁਨੀਲ ਗਰੋਵਰ ਇਸ ਸ਼ੋਅ ''ਚ ਇਕ ਅਨੌਖੇ ਡਾਕਟਰ ਦਾ ਕਿਰਦਾਰ ਨਿਭਾਉਣਗੇ, ਜਿਸ ਦਾ ਨਾਂ ''ਗੁਲਾਟੀ'' ਹੋਵੇਗਾ। ਉਨ੍ਹਾਂ ਨਾਲ ਇਕ ਖੂਬਸੂਰਤ ਨਰਸ ਵੀ ਹੋਵੇਗੀ। ਕਪਿਲ ਦੀ ਪਤਨੀ ਦੇ ਮੰਜੂ ਕਿਰਦਾਰ ਨਾਲ ਮਸ਼ਹੂਰ ਹੋਈ ਸੁਮੋਨਾ ਚੱਕਰਵਰਤੀ ਇਸ ਸੋਅ ''ਚ ਡਾਕਟਰ ਗੁਲਾਟੀ ਦੇ ਕਲੀਨਿਕ ''ਚ ਕੰਮ ਕਰਦੀ ਨਜ਼ਰ ਆਵੇਗੀ। ਸੁਮੋਨਾ ਕਪਿਲ ਨੂੰ ਪਸੰਦ ਕਰਦੀ ਨਜ਼ਰ ਆਵੇਗੀ। 
ਮਸ਼ਹੂਰ ਟੀ.ਵੀ. ਸੀਰੀਅਲ ''
ਭਾਭੀ ਜੀ ਘਰ ਪੇ ਹੈਂ'' ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ਿੰਦੇ ਨੂੰ ਰਿਪਲੇਸ ਕਰਨ ਵਾਲੀ ''ਬਿਗ ਬੌਸ'' ਦੀ ਪ੍ਰਤੀਭਾਗੀ ਰੋਸ਼ੇਲ ਮਾਰੀਆ ਰਾਵ ਇਸ ਸ਼ੋਅ ''ਚ ਡਾਕਟਰ ਗੁਲਾਟੀ ਦੀ ਹਾਟ ਨਰਸ ਦਾ ਭੂਮਿਕਾ ''ਚ ਨਜ਼ਰ ਆਵੇਗੀ। ਕਲੋਨੀ ਦੇ ਸਾਰੇ ਮਰਦ ਉਨ੍ਹਾਂ ''ਤੇ ਫਿਦਾ ਹੋਣਗੇ। ਕਪਿਲ ਦੇ ਪਹਿਲੇ ਸ਼ੋਅ ''ਚ ਨੌਕਰ ਦਾ ਕਿਰਦਾਰ ਨਿਭਾਅ ਚੁੱਕੇ ਚੰਦਨ ਪ੍ਰਭਾਕਰ ਇਸ ਸ਼ੋਅ ''ਚ ਚਾਹ ਵਾਲੇ ਬਣਨਗੇ। ਉਹ ਇਸ ਸ਼ੋਅ ''ਚ ਚਾਹ ਦਾ ਰੇੜੀ ਲਗਾਉਣਗੇ ਅਤੇ ਉਨ੍ਹਾਂ ਦਾ ਇਕ ਬੇਟਾ ਵੀ ਹੋਵੇਗਾ। ''ਪਲਕ'' ਦੇ ਕਿਰਦਾਰ ਨਾਲ ਮਸ਼ਹੂਰ ਹੋਏ ਕਿਕੂ ਇਸ ਸ਼ੋਅ ''ਚ ਕਈ ਕਿਰਦਾਰ ਨਿਭਾਉਣਗੇ। ਉਹ ਇਸ ਸ਼ੋਅ ''ਚ ਆਂਟੀ, ਪੁਲਸਵਾਲਾ ਅਤੇ ਚੰਦਨ ਦੇ ਬੇਟੇ ਦੇ ਦੋਸਤ ਦੇ ਕਿਰਦਾਰ ਸਮੇਤ ਉਹ ਕਈ ਕਿਰਦਾਰਾਂ ''ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਪਿਛਲੇ ਸ਼ੋਅ ''ਚ ਜੱਜ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਨਵਜੋਤ ਸਿੱਧੂ ਇਸ ਨਵੇਂ ਸ਼ੋਅ ''ਚ ਸਰਪੰਚ ਦਾ ਕਿਰਦਾਰ ਨਿਨਭਾਉਣਗੇ।


Related News