ਸਾਹਮਣੇ ਆਈਆਂ ਦੀਆ ਮਿਰਜ਼ਾ ਦੀ ਮਹਿੰਦੀ ਰਸਮ ਦੀਆਂ ਅਣਦੇਖੀਆਂ ਤਸਵੀਰਾਂ

Sunday, Feb 21, 2021 - 02:40 PM (IST)

ਸਾਹਮਣੇ ਆਈਆਂ ਦੀਆ ਮਿਰਜ਼ਾ ਦੀ ਮਹਿੰਦੀ ਰਸਮ ਦੀਆਂ ਅਣਦੇਖੀਆਂ ਤਸਵੀਰਾਂ

ਮੁੰਬਈ: ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ 15 ਫਰਵਰੀ ਨੂੰ ਮੁੰਬਈ ਦੇ ਬਿਜ਼ਨੈੱਸਮੈਨ ਵੈਭਵ ਰੇਖੀ ਨਾਲ ਵਿਆਹ ਦੇ ਬੰਧਨ ’ਚ ਬੱਝੀ ਸੀ। ਵਿਆਹ ਤੋਂ ਠੀਕ ਦੋ ਦਿਨ ਪਹਿਲਾਂ ਅਦਾਕਾਰਾ ਦੇ ਵਿਆਹ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਆ ਰਹੀਆਂ ਸਨ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦੀਆ ਨੇ ਵਿਆਹ ਨੂੰ ਪ੍ਰਾਈਵੇਟ ਰੱਖਿਆ ਸੀ। ਇਸ ਖ਼ਾਸ ਮੌਕੇ ’ਤੇ ਅਦਾਕਾਰਾ ਦੇ ਪਰਿਵਾਰ ਵਾਲੇ ਅਤੇ ਕੁਝ ਦੋਸਤ ਵੀ ਸ਼ਾਮਲ ਹੋਏ। ਦੀਆ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ। 

PunjabKesari
ਉੱਧਰ ਹੁਣ ਵਿਆਹ ਤੋਂ 5 ਦਿਨ ਬਾਅਦ ਦੀਆ ਦੀ ਮਹਿੰਦੀ ਸੈਰੇਮਨੀ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦੀਆ ਦੀ ਦੋਸਤ ਨੇ ਇੰਸਟਗ੍ਰਾਮ ’ਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਦੀਆ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। 

PunjabKesari
ਯੈਲੋ ਆਊਟਫਿੱਟ, ਕੰਨਾਂ ’ਚ ਝੁਮਕੇ, ਮੱਥੇ ’ਤੇ ਟਿੱਕਾ, ਫੱਲਾਂ ਨਾਲ ਬਣੇ ਗਹਿਣਿਆਂ ਨਾਲ ਸਜੀ ਦੀਆ ਬਹੁਤ ਸੋਹਣੀ ਲੱਗ ਰਹੀ ਸੀ। ਉਸ ’ਤੇ ਯੈਲੋ ਰੰਗ ਬਹੁਤ ਸੋਹਣਾ ਲੱਗ ਰਿਹਾ ਹੈ। ਇਕ ਤਸਵੀਰ ’ਚ ਦੀਆ ਦੋਵਾਂ ਹੱਥਾਂ ’ਤੇ ਆਪਣੇ ਪਤੀ ਦੇ ਨਾਂ ਦੀ ਮਹਿੰਦੀ ਲਗਵਾ ਰਹੀ ਹੈ।

PunjabKesari
ਉੱਧਰ ਇਕ ਤਸਵੀਰ ’ਚ ਉਹ ਆਪਣੀ ਦੋਸਤ ਨਾਲ ਪੋਜ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਕਹਿਣਾ ਗਲ਼ਤ ਨਹੀਂ ਹੋਵੇਗੀ ਕਿ ਹੱਥਾਂ ’ਤੇ ਪਤੀ ਦੇ ਨਾਂ ਦੀ ਮਹਿੰਦੀ ਲਗਾਉਂਦੇ ਹੋਏ ਦੀਆ ਦਾ ਚਿਹਰਾ ਖਿਲ ਗਿਆ। ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੋਸਤ ਥਿਯਾ ਨੇ ਲਿਖਿਆ ਕਿ ਦੀਆ ਨਾਲ ਮੇਰਾ ਸਿੱਧਾ ਦਿਲ ਦਾ ਨਾਤਾ ਹੈ। ਮੇਰੀ ਪਿਆਰੀ ਦੀਯੂ। ਮੇਰਾ ਮਤਲਬ ਹੈ ਕਿ ਤੁਸੀਂ ਅਸਲ ’ਚ ਖ਼ਾਸ ਹੋ, ਜਿਸ ਨੂੰ ਧਰਤੀ ’ਤੇ ਚੰਗੀਆਂ ਚੀਜ਼ਾਂ ਕਰਨ ਲਈ ਭੇਜਿਆ ਗਿਆ ਹੈ।

PunjabKesari
ਦੱਸ ਦੇਈਏ ਕਿ 15 ਫਰਵਰੀ ਨੂੰ ਦੀਆ ਅਤੇ ਵੈਭਵ ਰੇਖੀ ਵਿਆਹ ਦੇ ਬੰਧਨ ’ਚ ਬੱਝੇ। ਜੋੜੇ ਨੇ ਪੂਰੇ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ। 

PunjabKesari

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News