ਹੁਣ ਅਕਸ਼ੈ ਕੁਮਾਰ ਦੀ ਫ਼ਿਲਮ ''OMG 2'' ਵੀ  OTT ''ਤੇ ਹੋਵੇਗੀ ਰਿਲੀਜ਼, ਉਹ ਵੀ ਬਿਨਾਂ ਕਿਸੇ ਕੱਟ ਦੇ

Friday, Aug 25, 2023 - 01:51 PM (IST)

ਮੁੰਬਈ (ਬਿਊਰੋ) - ਅਦਾਕਾਰ ਪੰਕਜ ਤ੍ਰਿਪਾਠੀ ਦੀ ਫ਼ਿਲਮ 'OMG 2' ਦਰਸ਼ਕਾਂ ਨੂੰ ਕਾਫ਼ੀ ਪਸੰਦ ਆਈ ਹੈ। ਲੋਕ ਇਸ ਫ਼ਿਲਮ ਨੂੰ ਦੇਖਣ ਸਿਨੇਮਾਘਰਾਂ 'ਚ ਜਾ ਰਹੇ ਹਨ ਅਤੇ ਫ਼ਿਲਮ ਵਧੀਆ ਕੁਲੈਕਸ਼ਨ ਵੀ ਕਰ ਰਹੀ ਹੈ। ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਦੀ ਫ਼ਿਲਮ ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਫ਼ਿਲਮਾਂ 'ਚ ਸ਼ਾਮਲ ਹੋ ਗਈ ਹੈ। ਹਾਲਾਂਕਿ 'ਗ਼ਦਰ 2' ਨਾਲ ਇਸ ਦੀ ਤੁਲਨਾ ਕੀਤੀ ਜਾਵੇ ਤਾਂ ਉਸ ਦੇ ਸਾਹਮਣੇ 'OMG 2' ਦੇ ਅੰਕੜੇ ਬਹੁਤ ਘੱਟ ਹਨ ਪਰ ਇਸ ਸਾਲ ਰਿਲੀਜ਼ ਹੋਈਆਂ ਵੱਡੀਆਂ-ਵੱਡੀਆਂ ਫ਼ਿਲਮਾਂ ਸਾਹਮਣੇ ਇਹ ਤਗੜੀ ਸਾਬਤ ਹੋਈ ਹੈ। ਹਾਲਾਂਕਿ ਫ਼ਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਇਸ 'ਚ CBFC ਨੇ 27 ਕੱਟ ਲਗਾਏ ਸਨ ਅਤੇ ਇਸ ਨੂੰ 'A' ਸਰਟੀਫਿਕੇਟ ਦਿੱਤਾ ਗਿਆ ਸੀ। ਇਸ ਕਾਰਨ ਟੀਨਏਜਰਸ ਇਸ ਫ਼ਿਲਮ ਨੂੰ ਨਹੀਂ ਦੇਖ ਸਕਦੇ। ਹੁਣ ਫ਼ਿਲਮ ਮੇਕਰਸ ਨੇ ਇਹ ਐਲਾਨ ਕੀਤਾ ਹੈ ਕਿ ਇਹ ਫ਼ਿਲਮ OTT 'ਤੇ ਬਿਨ੍ਹਾਂ ਕਿਸੇ ਕੱਟ ਦੇ ਰਿਲੀਜ਼ ਹੋਵੇਗੀ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਮੀਕਾ ਸਿੰਘ ਦੀ ਮੁੜ ਵਿਗੜੀ ਸਿਹਤ, ਆਪਣੀਆਂ ਗਲਤੀਆਂ ਕਾਰਨ ਭੁਗਤਣਾ ਪਿਆ 15 ਕਰੋੜ ਦਾ ਨੁਕਸਾਨ

27 ਕੱਟਸ ਨਾਲ ਅਧੂਰੀ ਰਹੀ ਫ਼ਿਲਮ 
ਨਿਰਦੇਸ਼ਕ ਅਮਿਤ ਰਾਏ ਚਾਹੁੰਦੇ ਹਨ ਕਿ ਹਰ ਕੋਈ ਉਨ੍ਹਾਂ ਦੀ ਫ਼ਿਲਮ 'OMG 2' ਨੂੰ ਸਿਨੇਮਾਘਰਾਂ 'ਚ ਜਾ ਕੇ ਦੇਖੇ ਪਰ ਉਨ੍ਹਾਂ ਦੀ ਇਹ ਇੱਛਾ CBFC ਵੱਲੋਂ ਕੁਝ ਸੁਧਾਰਾਂ ਅਤੇ 'A' ਸਰਟੀਫਿਕੇਟ ਨਾਲ ਫ਼ਿਲਮ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਅਧੂਰੀ ਰਹਿ ਗਈ। ਅਮਿਤ ਰਾਏ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਸਾਡਾ ਦਿਲ ਟੁੱਟ ਗਿਆ ਸੀ ਕਿਉਂਕਿ ਅਸੀਂ ਹਰ ਕਿਸੇ ਦੇ ਦੇਖਣ ਲਈ ਫ਼ਿਲਮ ਬਣਾਈ ਸੀ ਪਰ ਹੁਣ ਇਹ ਨਹੀਂ ਹੋ ਸਕਦਾ। ਅਸੀਂ ਉਨ੍ਹਾਂ ਨੂੰ U/A ਸਰਟੀਫਿਕੇਟ ਦੇਣ ਲਈ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਅਸੀਂ ਅੰਤ ਤੱਕ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ  ਪਰ ਫ਼ਿਰ ਫ਼ਿਲਮ ਕੁਝ ਸੁਧਾਰਾਂ ਨਾਲ ਰਿਲੀਜ਼ ਹੋਈ।''

ਇਹ ਖ਼ਬਰ ਵੀ ਪੜ੍ਹੋ : ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਪੰਜਾਬੀ, ਹਿੰਦੀ ਤੇ ਸਾਊਥ ਕਲਾਕਾਰਾਂ ਨੇ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ

ਬਿਨ੍ਹਾਂ ਅਸ਼ਲੀਲਤਾ ਦੇ ਦਿਖਾਈ ਫ਼ਿਲਮ
ਅਮਿਤ ਰਾਏ ਨੇ ਅੱਗੇ ਕਿਹਾ, ''ਸਾਨੂੰ ਖੁਸ਼ੀ ਹੈ ਕਿ ਲੋਕਾਂ ਨੂੰ ਫ਼ਿਲਮ ਪਸੰਦ ਆਈ। ਫ਼ਿਲਮ ਦਾ ਇਰਾਦਾ ਸਾਫ਼ ਸੀ। ਕੋਈ ਵੀ ਦਰਸ਼ਕਾਂ ਨੂੰ ਉਤੇਜਿਤ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਉਨ੍ਹਾਂ ਨੂੰ ਇਹ ਪਸੰਦ ਆਈ। ਅਸੀਂ ਕਹਾਣੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਇਹ ਅਸ਼ਲੀਲ ਨਾ ਲੱਗੇ। ਅਸੀਂ ਅਸਲੀਅਤ ਬਾਰੇ ਗੱਲ ਕੀਤੀ ਪਰ ਇਸ ਤਰੀਕੇ ਨਾਲ।'

ਇਹ ਖ਼ਬਰ ਵੀ ਪੜ੍ਹੋ : ਰਜਨੀਕਾਂਤ ਦੀ 'ਜੇਲਰ' ਇਸ ਮਹੀਨੇ ਹੋਵੇਗੀ OTT 'ਤੇ ਰਿਲੀਜ਼, ਨੈੱਟਫਲਿਕਸ ਨੇ ਵੱਡੀ ਕੀਮਤ 'ਤੇ ਖਰੀਦੇ ਅਧਿਕਾਰ

ਬਿਨ੍ਹਾਂ ਕੱਟ ਦੇ ਰਿਲੀਜ਼ ਹੋਵੇਗੀ 'OMG2'
ਇਸ ਦੇ ਬਾਅਦ ਅਮਿਤ ਰਾਏ ਤੋਂ ਪੁੱਛਿਆ ਗਿਆ ਕਿ ਕੀ ਫ਼ਿਲਮ 'OMG 2' ਬਿਨ੍ਹਾਂ ਕਿਸੇ ਕੱਟ ਦੇ OTT 'ਤੇ ਰਿਲੀਜ਼ ਕਰਵਾਈ ਜਾਵੇਗੀ ? ਤਾਂ ਇਸ ਦੇ ਜਵਾਬ 'ਚ ਅਮਿਤ ਰਾਏ ਨੇ ਕਿਹਾ, 'ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਅਸੀਂ ਅਸਲ ਫ਼ਿਲਮ ਦਿਖਾਵਾਂਗੇ, ਇਕ ਅਜਿਹੀ ਫ਼ਿਲਮ ਜੋ ਸੈਂਸਰ ਕਦੇ ਵੀ ਨਹੀਂ ਚਾਹੇਗਾ ਕਿ ਲੋਕ ਦੇਖਣ ਪਰ ਜਨਤਾ ਨੇ ਫ਼ਿਲਮ ਦੇਖੀ ਹੈ ਅਤੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ।'

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ ਰਾਏ।


sunita

Content Editor

Related News