ਆਸਿਮ ਨੂੰ ਲੈ ਕੇ ਉਮਰ ਰਿਆਜ਼ ਦਾ ਵੱਡਾ ਖ਼ੁਲਾਸਾ, ਕਿਹਾ- ਸਿਧਾਰਥ ਦੀ ਮੌਤ ਨੇ ਪੂਰੀ ਤਰ੍ਹਾਂ ਤੋੜ ਦਿੱਤਾ ਸੀ ਭਰਾ ਨੂੰ

01/20/2022 4:07:01 PM

ਨਵੀਂ ਦਿੱਲੀ (ਬਿਊਰੋ) : ਪਿਛਲੇ ਸਾਲ ਟੀ. ਵੀ. ਇੰਡਸਟਰੀ ਨੇ ਆਪਣੇ ਮਸ਼ਹੂਰ ਅਤੇ ਚਰਚਿਤ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਹਮੇਸ਼ਾ ਲਈ ਗੁਆ ਦਿੱਤਾ। ਅਚਾਨਕ ਉਨ੍ਹਾਂ ਦੇ ਦਿਹਾਂਤ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਿਧਾਰਥ ਸ਼ੁਕਲਾ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਜੇਤੂ ਵੀ ਰਹੇ ਸਨ। ਇਸ ਸ਼ੋਅ 'ਚ ਉਨ੍ਹਾਂ ਨਾਲ ਆਸਿਮ ਰਿਆਜ਼ ਵੀ ਨਜ਼ਰ ਆਏ ਸਨ। 'ਬਿੱਗ ਬੌਸ 13' ਦੇ ਘਰ 'ਚ ਸਿਧਾਰਥ ਸ਼ੁਕਲਾ ਅਤੇ ਆਸਿਮ ਰਿਆਜ਼ ਆਪਣੇ ਰਿਸ਼ਤੇ ਅਤੇ ਝਗੜੇ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹੇ ਸਨ।

 

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਤੇ ਸਾਜ਼ ਦੇ ਵਿਆਹ ਦੀ ਪਹਿਲੀ ਝਲਕ ਆਈ ਸਾਹਮਣੇ

ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਆਸਿਮ ਰਿਆਜ਼ ਕਈ ਦਿਨਾਂ ਤਕ ਕਾਫ਼ੀ ਰੋਂਦੇ ਰਹੇ ਸਨ। ਇਸ ਗੱਲ ਦਾ ਖ਼ੁਲਾਸਾ ਆਸਿਮ ਰਿਆਜ਼ ਦੇ ਭਰਾ ਉਮਰ ਰਿਆਜ਼ ਨੇ ਕੀਤਾ ਹੈ। ਉਮਰ ਰਿਆਜ਼ ਹਾਲ ਹੀ 'ਚ 'ਬਿੱਗ ਬੌਸ 15' ਦਾ ਹਿੱਸਾ ਸਨ। ਸ਼ੋਅ 'ਚ ਉਨ੍ਹਾਂ ਨੇ ਆਪਣੇ ਖੇਡ ਅਤੇ ਰਣਨੀਤੀ ਨਾਲ ਕਾਫ਼ੀ ਸੁਰਖ਼ੀਆਂ ਬਟੋਰੀਆਂ ਪਰ ਉਮਰ ਰਿਆਜ਼ ਹੁਣ 'ਬਿੱਗ ਬੌਸ 15' 'ਚੋਂ ਨਿਕਲ ਗਏ ਹਨ। 

ਇਹ ਖ਼ਬਰ ਵੀ ਪੜ੍ਹੋ - ਆਲੂ ਅਰਜੁਨ ਦੀ 'ਪੁਸ਼ਪਾ' ਨੇ ਗੁਰੂ ਰੰਧਾਵਾ ਨੂੰ ਬਣਾਇਆ ਆਪਣਾ ਦੀਵਾਨਾ, ਗਾਇਕ ਨੇ ਰੱਜ ਕੇ ਕੀਤੀਆਂ ਤਾਰੀਫ਼ਾਂ

ਸਲਮਾਨ ਖ਼ਾਨ ਦੇ ਸ਼ੋਅ 'ਚੋਂ ਨਿਕਲਣ ਤੋਂ ਬਾਅਦ ਉਨ੍ਹਾਂ ਨੇ ਅੰਗਰੇਜ਼ੀ ਵੈਬਸਾਈਟ ਬਾਲੀਵੁੱਡ ਹੰਗਾਮਾ ਨੂੰ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ 'ਚ ਉਮਰ ਰਿਆਜ਼ ਨੇ 'ਬਿੱਗ ਬੌਸ 15' 'ਚ ਆਪਣੇ ਸਫਰ ਤੋਂ ਇਲਾਵਾ ਭਰਾ ਆਸਿਮ ਰਿਆਜ਼ ਅਤੇ ਸਿਧਾਰਥ ਸ਼ੁਕਲਾ ਦੀ ਮੌਤ ਬਾਰੇ ਕਾਫ਼ੀ ਗੱਲਾਂ ਕੀਤੀਆਂ। ਉਮਰ ਨੇ ਦੱਸਿਆ ਕਿ ਜਦੋਂ ਆਸਿਮ ਰਿਆਜ਼ ਨੂੰ ਸਿਧਾਰਥ ਸ਼ੁਕਲਾ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਪਰੇਸ਼ਾਨ ਹੋ ਗਿਆ ਅਤੇ ਬਹੁਤ ਰੋਇਆ। ਉਮਰ ਰਿਆਜ਼ ਨੇ ਕਿਹਾ, 'ਜਦੋਂ ਮੈਨੂੰ ਸਿਧਾਰਥ ਦੀ ਮੌਤ ਬਾਰੇ ਪਤਾ ਲੱਗਾ ਤਾਂ ਮੈਂ ਹੈਰਾਨ ਰਹਿ ਗਿਆ। ਮੈਂ ਆਸਿਮ ਨੂੰ ਬੁਲਾਇਆ। ਉਹ ਵੀ ਬਹੁਤ ਪਰੇਸ਼ਾਨ ਹੋ ਗਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗਾ। 'ਬਿੱਗ ਬੌਸ 13' 'ਚ ਉਨ੍ਹਾਂ ਦਾ ਰਿਸ਼ਤਾ ਭਾਵੇਂ ਕੁਝ ਵੀ ਰਿਹਾ ਹੋਵੇ ਪਰ ਦੋਵਾਂ ਦਾ ਕਾਫ਼ੀ ਕਰੀਬੀ ਬੰਧਨ ਸੀ। ਕਿਸੇ ਕਾਰਨ ਉਹ ਬਾਹਰ ਨਹੀਂ ਜੁੜ ਸਕੇ। ਹਾਲਾਂਕਿ, ਮੈਨੂੰ ਯਕੀਨ ਸੀ ਕਿ ਦੋਵੇਂ ਪਹਿਲਾਂ ਵਾਂਗ ਆਪਣੇ ਬਾਂਡ ਨੂੰ ਦੁਬਾਰਾ ਸ਼ੁਰੂ ਕਰਨਾ ਚਾਹੁੰਦੇ ਸਨ। ਇਹ ਸਾਡੇ ਲਈ ਸੱਚਮੁੱਚ ਭਿਆਨਕ ਖ਼ਬਰ ਸੀ। ਆਸਿਮ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਪਰਿਵਾਰ ਨਾਲ ਹਸਪਤਾਲ ਪਹੁੰਚ ਗਿਆ।'' ਇਸ ਤੋਂ ਇਲਾਵਾ ਉਮਰ ਰਿਆਜ਼ ਨੇ 'ਬਿੱਗ ਬੌਸ 15' 'ਚ ਆਪਣੇ ਸਫਰ ਬਾਰੇ ਕਾਫ਼ੀ ਗੱਲਾਂ ਕੀਤੀਆਂ। 

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਦੇ ਮੰਗੇਤਰ ਸਾਜ਼ ਨੂੰ 'ਬੰਬੀਹਾ ਗੈਂਗ' ਵਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

ਦੱਸ ਦੇਈਏ ਕਿ ਹਾਲ ਹੀ 'ਚ ਪ੍ਰਤੀਕ ਸਹਿਜਪਾਲ ਨਾਲ ਉਨ੍ਹਾਂ ਦੀ ਵੱਡੀ ਲੜਾਈ ਹੋਈ ਸੀ, ਜਿਸ 'ਚ ਉਨ੍ਹਾਂ ਨੇ ਪ੍ਰਤੀਕ ਨੂੰ ਜ਼ੋਰਦਾਰ ਧੱਕਾ ਦਿੱਤਾ ਸੀ। ਪਿਛਲੇ ਹਫ਼ਤਿਆਂ 'ਚ ਪ੍ਰਤੀਕ ਨਾਲ ਇਸ ਝਗੜੇ ਤੋਂ ਬਾਅਦ ਸਲਮਾਨ ਨੇ 'ਵੀਕੈਂਡ ਕਾ ਵਾਰ' 'ਚ ਉਸ ਦੇ ਹਮਲਾਵਰ ਵਿਵਹਾਰ ਕਾਰਨ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਇਸ ਨੂੰ ਜਨਤਕ ਫ਼ੈਸਲਾ ਕਿਹਾ।

ਇਹ ਖ਼ਬਰ ਵੀ ਪੜ੍ਹੋ - 'ਬਿੱਗ ਬੌਸ' ਦੇ ਘਰ 'ਚ ਦੇਵੋਲੀਨਾ ਤੇ ਰਸ਼ਮੀ ਦੇਸਾਈ ਬਣੀਆਂ ਜਾਨੀ ਦੁਸ਼ਮਣ, ਇਕ-ਦੂਜੇ 'ਤੇ ਲਾਏ ਗੰਭੀਰ ਦੋਸ਼

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News