ਯੂ. ਕੇ. ’ਚ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਵਿਰੋਧ, ਨੈੱਟਫੈਲਿਕਸ ਤੋਂ ਉਤਾਰਨ ਦੀ ਮੰਗ

Thursday, Mar 14, 2024 - 12:54 PM (IST)

ਯੂ. ਕੇ. ’ਚ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਵਿਰੋਧ, ਨੈੱਟਫੈਲਿਕਸ ਤੋਂ ਉਤਾਰਨ ਦੀ ਮੰਗ

ਜਰਮਨ (ਸਰਬਜੀਤ ਸਿੰਘ ਬਨੂੜ) – 1988 ਵਿਚ ਪੰਜਾਬ ’ਚ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲੇ ਦੀ ਜੀਵਨੀ ’ਤੇ ਆਧਾਰਿਤ ਨੈੱਟਫਲਿਕਸ ਲਈ ਬਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਦੇਸ਼-ਵਿਦੇਸ਼ ਵਿਚ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਫ਼ਿਲਮ 'ਚ ਮੁੱਖ ਭੂਮਿਕਾ ਲਈ ਪੰਜਾਬ ਦੇ ਮਸ਼ਹੂਰ ਗਾਇਕ ਤੇ ਦਰਜਨਾਂ ਪੰਜਾਬੀ ਹਿੱਟ ਫ਼ਿਲਮਾਂ ਦੇ ਐਕਟਰ ਦਿਲਜੀਤ ਸਿੰਘ ਦੋਸਾਂਝ ਨੂੰ ਅਮਰ ਸਿੰਘ ‘ਚਮਕੀਲਾ’ ਦੇ ਰੂਪ 'ਚ ਦਿਖਾਇਆ ਗਿਆ ਹੈ। ਇਹ ਫ਼ਿਲਮ 12 ਅਪ੍ਰੈਲ ਨੂੰ ਦੇਸ਼-ਵਿਦੇਸ਼ 'ਚ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਤੋਂ ਕੱਟੀ ਗਈ ਹੰਸ ਰਾਜ ਹੰਸ ਦੀ ਟਿਕਟ, ਪੰਜਾਬ 'ਚ ਮੈਦਾਨ 'ਤੇ ਉਤਾਰ ਸਕਦੀ ਹੈ ਭਾਜਪਾ (ਵੀਡੀਓ)

ਦੱਸ ਦਈਏ ਕਿ 1988 'ਚ ਅਮਰ ਸਿੰਘ ਚਮਕੀਲਾ ਨੂੰ ਜਲੰਧਰ ਨੇੜੇ ਮਹਿਸਮਪੁਰ ਪਿੰਡ 'ਚ ਲੱਗੇ ਅਖਾੜੇ ਦੌਰਾਨ ਲੱਚਰ ਗੀਤ ਗਾਉਣ ਕਾਰਨ ਮਾਰ ਦਿੱਤਾ ਗਿਆ ਸੀ ਤੇ ਇਸ ਦੀ ਜ਼ਿੰਮੇਵਾਰੀ ਖਾੜਕੂ ਜਥੇਬੰਦੀਆਂ ਵੱਲੋਂ ਲਈ ਗਈ ਸੀ। ਭਾਰਤ ਵੱਲੋਂ ਲੁਧਿਆਣੇ ਬੰਬ ਧਮਾਕੇ ਦੇ ਬਣਾਏ ਮੁੱਖ ਮੁਲਜ਼ਮ ਜਸਵਿੰਦਰ ਸਿੰਘ ਮੁਲਤਾਨੀ ਨੇ ਮਸ਼ਹੂਰ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਨੂੰ ਅਮਰ ਸਿੰਘ ਚਮਕੀਲਾ ਦੀ ਜੀਵਨੀ ’ਤੇ ਬਣਾਈ ਫ਼ਿਲਮ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨੀ ਅੰਦੋਲਨ ਦੇ ਹੱਕ 'ਚ ਨਿੱਤਰੇ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿਲਜੀਤ ਦੋਸਾਂਝ ਦਾ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਣ ਲਈ ਦੌਰਾਨ ਦੇਸ਼-ਵਿਦੇਸ਼ 'ਚ ਭਾਰੀ ਵਿਰੋਧ ਹੋਇਆ ਸੀ। 12 ਅਪ੍ਰੈਲ ਨੂੰ ਨੈੱਟਫਲਿਕਸ ਰਾਹੀਂ ਮੁੜ ‘ਅਮਰ ਸਿੰਘ ਚਮਕੀਲਾ’ ਫ਼ਿਲਮ ਨੂੰ ਰਿਲੀਜ਼ ਕੀਤੇ ਜਾਣ ’ਤੇ ਯੂਨਾਈਟਿਡ ਖ਼ਾਲਸਾ ਦਲ ਦੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਸਿੱਖ ਫੈੱਡਰੇਸ਼ਨ ਯੂ. ਕੇ. ਦੇ ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਬਲਵਿੰਦਰ ਸਿੰਘ ਢਿੱਲੋਂ, ਬ੍ਰਿਟਿਸ਼ ਸਿੱਖ ਕੌਂਸਲ ਯੂ. ਕੇ. ਦੇ ਮੁਖੀ ਭਾਈ ਤਰਸੇਮ ਸਿੰਘ ਦਿਓਲ, ਬੱਬਰ ਖ਼ਾਲਸਾ ਜਰਮਨ ਦੇ ਭਾਈ ਰੇਸ਼ਮ ਸਿੰਘ ਬੱਬਰ, ਭਾਈ ਗੁਰਦਿਆਲ ਸਿੰਘ ਢਕਾਨਸੂ, ਭਾਈ ਹਰਜੋਤ ਸਿੰਘ ਬੱਬਰ, ਸਿੱਖ ਫੈੱਡਰੇਸ਼ਨ ਜਰਮਨ ਦੇ ਭਾਈ ਗੁਰਮੀਤ ਸਿੰਘ ਨੇ ਫ਼ਿਲਮ ਨੂੰ ਨੈੱਟਫਲਿਕਸ ਤੋਂ ਉਤਾਰਨ ਦੀ ਮੰਗ ਕਰਦਿਆਂ ਫ਼ਿਲਮ ਦੇ ਪਾਤਰਾਂ ਦਾ ਹਰ ਮੁਕਾਮ ਤੇ ਵਿਰੋਧ ਕਰਨ ਦੀ ਗੱਲ ਕਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News