''ਨੀਤਾ ਅੰਬਾਨੀ ਅੱਗੇ ਫਿੱਕਾ ਪਿਆ ਰਿਹਾਨਾ ਦਾ ਡਾਂਸ!'' ਟਵਿੰਕਲ ਖੰਨਾ ਨੇ ਉਡਾਇਆ ਮਜ਼ਾਕ

03/11/2024 2:03:14 PM

ਮੁੰਬਈ: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਫੰਕਸ਼ਨ ਲਗਾਤਾਰ ਸੁਰਖੀਆਂ ਵਿਚ ਬਣਿਆ ਹੋਇਆ ਹੈ। ਇਸ ਵਿਚ ਜਿੱਥੇ ਦੇਸ਼-ਦੁਨੀਆਂ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਮੂਲੀਅਤ ਕੀਤੀ ਸੀ, ਉੱਥੇ ਹੀ ਫੰਕਸ਼ਨ ਵਿਚ ਪਰਫਾਰਮੈਂਸ ਲਈ ਮਸ਼ਹੂਰ ਪੌਪ ਗਾਇਕ ਰਿਹਾਨਾ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਰਿਹਾਨਾ ਨੂੰ ਇਸ ਲਈ 75 ਕਰੋੜ ਰੁਪਏ ਦੀ ਮੋਟੀ ਰਕਮ ਦਿੱਤੀ ਗਈ ਸੀ। ਹਾਲਾਂਕਿ ਟਵਿੰਕਲ ਖੰਨਾ ਨੂੰ ਰਿਹਾਨਾ ਦਾ ਡਾਂਸ ਕੁਝ ਖਾਸ ਪਸੰਦ ਨਹੀਂ ਆਇਆ। ਅਦਾਕਾਰਾ ਨੇ ਕਿਹਾ ਹੈ ਕਿ ਉਸ ਤੋਂ ਚੰਗਾ ਡਾਂਸ ਦਾ ਨੀਤਾ ਅੰਬਾਨੀ ਨੇ ਆਪ ਪੇਸ਼ ਕੀਤਾ ਸੀ। 

ਇਹ ਖ਼ਬਰ ਵੀ ਪੜ੍ਹੋ - ਅੱਜ ਪੰਜਾਬ ਨੂੰ ਵੱਡੇ ਤੋਹਫ਼ੇ ਦੇਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬੀਆਂ ਨੂੰ ਮਿਲਣਗੀਆਂ ਕਈ 'ਸੌਗਾਤਾਂ'

ਦਰਅਸਲ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਤਾਂ ਇਸ ਫੰਕਸ਼ਨ ਵਿਚ ਡਾਂਸ ਕਰਦੇ ਦੇਖੇ ਗਏ ਸੀ, ਪਰ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਫੰਕਸ਼ਨ ਵਿਚ ਨਜ਼ਰ ਨਹੀਂ ਆਈ। ਟਵਿੰਕਲ ਖੰਨਾ ਨੇ ਇਕ ਲੇਖ ਵਿਚ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਫ਼ਲੂ ਹੋ ਗਿਆ ਸੀ, ਇਸ ਲਈ ਉਹ ਇਸ ਫੰਕਸ਼ਨ ਵਿਚ ਨਹੀਂ ਜਾ ਸਕੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਇੰਸਟਾਗ੍ਰਾਮ ਰਾਹੀਂ ਲਗਾਤਾਰ ਪ੍ਰੋਗਰਾਮ ਨਾਲ ਜੁੜੀ ਰਹੀ। ਇਸ ਲੇਖ ਵਿਚ ਟਵਿੰਕਲ ਖੰਨਾ ਨੇ ਨਾ ਸਿਰਫ਼ ਆਪਣੇ ਪਤੀ ਦੀ ਡਾਂਸ ਪਰਫਾਰਮੈਂਸ 'ਤੇ ਤੰਜ ਕੱਸਿਆ, ਸਗੋਂ ਨੀਤਾ ਅੰਬਾਨੀ ਦੀ ਡਾਂਸ ਪਰਫਾਰਮੈਂਸ ਨੂੰ ਰਿਹਾਨਾ ਨਾਲੋਂ ਵੀ ਵਧੀਆ ਕਰਾਰ ਦਿੱਤਾ। 

ਨੀਤਾ ਅੰਬਾਨੀ ਅੱਗੇ ਫਿੱਕਾ ਲੱਗਿਆ ਰਿਹਾਨਾ ਦਾ ਡਾਂਸ

ਟਵਿੰਕਲ ਖੰਨਾ ਨੇ ਲਿਖਿਆ ਕਿ ਰਿਹਾਨਾ ਦਾ ਪਰਫ਼ਾਰਮੈਂਸ ਨੀਤਾ ਅੰਬਾਨੀ ਦੇ ਪਰਫਾਰਮੈਂਸ ਜਿੰਨਾ ਵਧੀਆ ਨਹੀਂ ਸੀ, ਉਸ ਦਾ ਅੱਧਾ ਵੀ ਨਹੀਂ ਸੀ। ਟਵਿੰਕਲ ਨੇ ਕਿਹਾ ਕਿ ਉਨ੍ਹਾਂ ਨੇ ਰਿਹਾਨਾ ਦੀ ਪਰਫਾਰਮੈਂਸ ਵੇਖੀ, ਜਿਸ ਲਈ ਉਸ ਨੂੰ ਕਥਿਤ ਤੌਰ 'ਤੇ 66 ਤੋਂ 74 ਕਰੋੜ ਰੁਪਏ ਲਏ ਸੀ। ਟਵਿੰਕਲ ਨੇ ਕਿਹਾ ਕਿ ਰਿਹਾਨਾ ਦਾ ਪਰਫਾਰਮੈਂਸ ਨੀਤਾ ਭਾਬੀ ਦੀ ਪੇਸ਼ਕਾਰੀ ਜਿੰਨਾ ਵਧੀਆ ਨਹੀਂ ਸੀ। ਨੀਤਾ ਭਾਬੀ ਨੇ ਦੇਵੀ ਦੁਰਗਾ ਦੇ ਅਵਤਾਰ, ਮਾਂ ਅੰਬੇ ਨੂੰ ਸਮਰਪਿਤ ਵਿਸ਼ਵੰਭਰੀ ਸਤੁਤੀ ਪੇਸ਼ ਕੀਤੀ ਸੀ। ਰਿਹਾਨਾ ਦੀ ਪਰਫਾਰਮੈਂਸ ਦੀ ਵਿਸ਼ਾਲਤਾ ਨੀਤਾ ਭਾਬੀ ਦੀ ਪਰਫਾਰਮੈਂਸ ਅੱਗੇ ਅੱਧੀ ਵੀ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ - ਨਕੋਦਰ ਮੱਥਾ ਟੇਕਣ ਜਾ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ! ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਅਕਸ਼ੈ ਕੁਮਾਰ ਦੇ ਡਾਂਸ 'ਤੇ ਵੀ ਕੱਸਿਆ ਤੰਜ

ਇਸ ਦੇ ਨਾਲ ਹੀ ਟਵਿੰਕਲ ਖੰਨਾ ਨੇ ਅਕਸ਼ੈ ਕੁਮਾਰ ਦੇ ਡਾਂਸ ਦਾ ਵੀ ਮਜ਼ਾਕ ਉਡਾਇਆ। ਉਸ ਨੇ ਲਿਖਿਆ ਕਿ ਮੈਂ ਇੰਸਟਾਗ੍ਰਾਮ ਰਾਹੀਂ ਅਕਸ਼ੈ ਦੀ ਪਰਫਾਰਮੈਂਸ ਵੇਖੀ। ਅਕਸ਼ੈ ਨੇ ਆਪਣੀ ਪਰਫਾਰਮੈਂਸ ਦੌਰਾਨ 33 ਵਾਰ ਪੰਚਿੰਗ ਵਾਲਾ ਸਟੈੱਪ ਕੀਤਾ। ਉਨ੍ਹਾਂ ਨੂੰ ਵੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਉਹ ਧਰਤੀ ਥੱਲਿਓਂ ਤੇਲ ਕੱਢਣ ਲਈ ਖੂਹ ਪੁੱਟ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News