ਵਿਰਾਟ ਕੋਹਲੀ ਨੇ ਇਸ ਮਸ਼ਹੂਰ ਗਾਇਕ ਨੂੰ ਕੀਤਾ ਬਲਾਕ,ਹੋਇਆ ਖੁਲਾਸਾ
Tuesday, Dec 24, 2024 - 11:16 AM (IST)
ਮੁੰਬਈ- ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਲਈ ਹਰ ਭਾਰਤੀ ਆਪਣੀ ਜਾਨ ਕੁਰਬਾਨ ਕਰਦਾ ਹੈ। ਵਿਰਾਟ ਕੋਹਲੀ ਨੂੰ ਜਿੰਨਾ ਕ੍ਰਿਕਟ ਦੇ ਮੈਦਾਨ 'ਤੇ ਪਸੰਦ ਕੀਤਾ ਜਾਂਦਾ ਹੈ, ਓਨਾ ਹੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵੀ ਪਿਆਰ ਮਿਲਦਾ ਹੈ। ਹਰ ਕੋਈ ਜਾਣਦਾ ਹੈ ਕਿ ਵਿਰਾਟ ਕੋਹਲੀ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋਅਰਜ਼ ਦੇ ਨਾਲ ਭਾਰਤੀ ਸੈਲੀਬ੍ਰਿਟੀ ਹੈ। ਇੰਸਟਾਗ੍ਰਾਮ 'ਤੇ ਉਸ ਦੇ 270 ਮਿਲੀਅਨ ਫਾਲੋਅਰਜ਼ ਹਨ। ਇਸ ਦਾ ਪਤਾ ਤਾਂ ਕੋਈ ਵੀ ਲਗਾ ਸਕਦਾ ਹੈ ਪਰ ਹੁਣ ਅੰਦਰ ਦੀ ਕਹਾਣੀ ਸਾਹਮਣੇ ਆ ਗਈ ਹੈ। ਕ੍ਰਿਕਟਰ ਨੇ ਆਪਣੇ ਇੰਸਟਾਗ੍ਰਾਮ 'ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਨੂੰ ਬਲਾਕ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਲੁਧਿਆਣਾ ਵਾਲਿਓ ਹੋ ਜਾਓ ਤਿਆਰ, ਆ ਰਿਹਾ ਹੈ ਦੋਸਾਂਝਾਂਵਾਲਾ
ਵਿਰਾਟ ਕੋਹਲੀ ਨੇ ਰਾਹੁਲ ਵੈਦਿਆ ਨੂੰ ਕੀਤ ਬਲਾਕ
ਇਸ ਗਾਇਕ ਨੇ ਕਈ ਮਸ਼ਹੂਰ ਗੀਤ ਗਾਏ ਹਨ ਅਤੇ 'ਬਿੱਗ ਬੌਸ' ਅਤੇ 'ਲਾਫਟਰ ਸ਼ੈੱਫਸ- ਅਨਲਿਮਟਿਡ ਐਂਟਰਟੇਨਮੈਂਟ' ਵਰਗੇ ਸ਼ੋਅਜ਼ 'ਚ ਵੀ ਦੇਖਿਆ ਜਾ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਬਲਾਕ ਕੀਤੇ ਗਏ ਭਾਰਤ ਦੇ ਮਸ਼ਹੂਰ ਗਾਇਕ ਰਾਹੁਲ ਵੈਦਿਆ ਹਨ। ਹੁਣ ਰਾਹੁਲ 'ਲਾਫਟਰ ਸ਼ੈੱਫ ਸੀਜ਼ਨ 2' 'ਚ ਵਾਪਸੀ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਨੇ ਇਸ ਸ਼ੋਅ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸ਼ੂਟ ਦੌਰਾਨ ਸੈੱਟ ਦੇ ਬਾਹਰੋਂ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਪਾਪਰਾਜ਼ੀ ਗਾਇਕ ਤੋਂ ਵਿਰਾਟ ਕੋਹਲੀ ਬਾਰੇ ਸਵਾਲ ਕਰ ਰਹੇ ਹਨ।
ਵਿਰਾਟ ਬਾਰੇ ਰਾਹੁਲ ਵੈਦਿਆ ਨੇ ਕੀ ਕਿਹਾ?
ਬਲਾਕ ਕਰਨ ਬਾਰੇ ਸਵਾਲ ਸੁਣ ਕੇ ਰਾਹੁਲ ਵੈਦਿਆ ਕਹਿੰਦੇ ਹਨ, 'ਮੈਨੂੰ ਜ਼ਿਆਦਾ ਨਹੀਂ ਪਤਾ ਕਿਉਂਕਿ ਵਿਰਾਟ ਕੋਹਲੀ ਮੈਨੂੰ ਇੰਸਟਾਗ੍ਰਾਮ 'ਤੇ ਪਹਿਲਾਂ ਹੀ ਬਲਾਕ ਕਰ ਚੁੱਕੇ ਹਨ। ਅੱਜ ਤੱਕ ਮੈਨੂੰ ਸਮਝ ਨਹੀਂ ਆਇਆ ਕਿ ਭਰਾ ਨੇ ਮੈਨੂੰ ਕਿਉਂ ਬਲਾਕ ਕੀਤਾ ਹੈ?' ਰਾਹੁਲ ਵੈਦਿਆ ਨੇ ਵਿਰਾਟ ਕੋਹਲੀ ਦੀ ਤਾਰੀਫ ਕਰਦੇ ਹੋਏ ਕਿਹਾ, 'ਮੈਂ ਹਮੇਸ਼ਾ ਕਹਿੰਦਾ ਹਾਂ ਕਿ ਉਹ ਸਾਡੇ ਦੇਸ਼ ਦਾ ਸਭ ਤੋਂ ਵਧੀਆ ਬੱਲੇਬਾਜ਼ ਹੈ। ਮੈਨੂੰ ਨਹੀਂ ਪਤਾ, ਸ਼ਾਇਦ ਕੁਝ ਹੋਇਆ ਹੋਵੇਗਾ? ਮੈਨੂੰ ਅਜੇ ਵੀ ਸਮਝ ਨਹੀਂ ਆਈ ਕਿ ਭਰਾ ਨੇ ਮੈਨੂੰ ਬਲਾਕ ਕਿਉਂ ਕੀਤਾ ਹੈ?
ਇਹ ਵੀ ਪੜ੍ਹੋ- ਅੱਲੂ ਅਰਜੁਨ ਫਸਿਆ ਮੁਸੀਬਤਾਂ 'ਚ, ਇਕ ਹੋਰ ਕੇਸ ਦਰਜ
ਵਿਰਾਟ ਕੋਹਲੀ ਦੇ ਗੁੱਸੇ ਦੀ ਵਜ੍ਹਾ ਨਹੀਂ ਆਈ ਸਾਹਮਣੇ
ਹੁਣ ਕਿਉਂ ਚੁੱਕਿਆ ਵਿਰਾਟ ਕੋਹਲੀ ਨੇ ਗਾਇਕ ਖਿਲਾਫ ਇਹ ਕਦਮ? ਇੱਥੋਂ ਤੱਕ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ। ਇੰਸਟਾਗ੍ਰਾਮ ਅਕਾਊਂਟ ਨੂੰ ਬਲਾਕ ਕਰਨ ਦੇ ਵਿਵਾਦ 'ਤੇ ਹੁਣ ਸਿਰਫ ਵਿਰਾਟ ਹੀ ਕੋਈ ਖੁਲਾਸਾ ਕਰ ਸਕਦੇ ਹਨ। ਹੁਣ ਤਾਂ ਪ੍ਰਸ਼ੰਸਕ ਵੀ ਹੈਰਾਨ ਹਨ ਕਿ ਇਸ ਗਾਇਕ ਨੇ ਕੀ ਕੀਤਾ ਹੋਵੇਗਾ? ਜਾਂ ਫਿਰ ਅਜਿਹਾ ਕੀ ਕਿਹਾ ਹੋਵੇਗਾ ਜਿਸ ਤੋਂ ਬਾਅਦ ਵਿਰਾਟ ਨੇ ਉਸ ਨੂੰ ਬਲਾਕ ਕਰਨ ਲਈ ਮਜਬੂਰ ਕੀਤਾ। ਹਰ ਕੋਈ ਹੁਣ ਵਿਰਾਟ ਕੋਹਲੀ ਤੋਂ ਇਸ ਸਵਾਲ ਦਾ ਜਵਾਬ ਪੁੱਛਣਾ ਚਾਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8