ਕੇਪ ਟਾਊਨ ਤੋਂ ਦਿਵਿਆਂਕਾ ਨੇ ਸ਼ੇਅਰ ਕੀਤੀਆਂ ਸਿਜ਼ਲਿੰਗ ਤਸਵੀਰਾਂ

Saturday, May 15, 2021 - 06:08 PM (IST)

ਕੇਪ ਟਾਊਨ ਤੋਂ ਦਿਵਿਆਂਕਾ ਨੇ ਸ਼ੇਅਰ ਕੀਤੀਆਂ ਸਿਜ਼ਲਿੰਗ ਤਸਵੀਰਾਂ

ਨਵੀਂ ਦਿੱਲੀ : ਛੋਟੇ ਪਰਦੇ ਦੀ ਮੰਨੀ-ਪ੍ਰਮੰਨੀ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਦਹਿਆ ਇਨ੍ਹੀਂ ਦਿਨੀਂ 'ਖ਼ਤਰੋਂ ਕੇ ਖਿਲਾੜੀ 11' ਨੂੰ ਲੈ ਕੇ ਸੁਰਖ਼ੀਆਂ 'ਚ ਬਣੀ ਹੋਈ ਹੈ। 'ਖ਼ਤਰੋਂ ਕੇ ਖਿਲਾੜੀ' ਦੇ 11ਵੇਂ ਸੀਜ਼ਨ ਨੂੰ ਲੈ ਕੇ ਦਰਸ਼ਕਾਂ 'ਚ ਕਾਫ਼ੀ ਉਤਸੁਕਤਾ ਬਣੀ ਹੋਈ ਹੈ। ਇਹ ਖ਼ਤਰਨਾਕ ਸਟੰਟ ਸ਼ੋਅ ਹਮੇਸ਼ਾ ਤੋਂ ਹੀ ਦਰਸ਼ਕਾਂ ਦਾ ਪਸੰਦੀਦਾ ਸ਼ੋਅ ਰਿਹਾ ਹੈ।

PunjabKesari

ਸ਼ੋਅ 'ਚ ਹਿੱਸਾ ਲੈਣ ਲਈ ਦਿਵਿਆਂਕਾ ਹਾਲ ਹੀ 'ਚ ਸ਼ੋਅ ਦੇ ਬਾਕੀ ਕੰਟੈਸਟੈਂਟ ਨਾਲ ਕੇਪ ਟਾਊਨ ਪਹੁੰਚੀ ਹੈ। ਕੇਪ ਟਾਊਨ ਤੋਂ ਲਗਾਤਾਰ ਸਾਰੇ ਕੰਟੈਸਟੈਂਟ ਜਿਵੇਂ ਨਿੱਕੀ ਤੰਬੋਲੀ, ਦਿਵਿਆਂਕਾ, ਅਰਜੁਨ ਬਿਜਲਾਨੀ, ਸ਼ਵੇਤਾ ਤਿਵਾਰੀ ਸਮੇਤ ਕਈ ਸਟਾਰਸ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ।

PunjabKesari

ਉਥੇ ਹੀ ਦਿਵਿਆਂਕਾ ਵੀ ਇਕ ਤੋਂ ਬਾਅਦ ਇਕ ਕਈ ਖ਼ੂਬਸੂਰਤ ਤਸਵੀਰਾਂ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ। ਇਸੇ ਦੌਰਾਨ ਇਕ ਵਾਰ ਫਿਰ ਤੋਂ ਦਿਵਿਆਂਕਾ ਨੇ ਆਪਣੀਆਂ ਸਿਜ਼ਲਿੰਗ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ ਹਨ।

PunjabKesari
ਦਿਵਿਆਂਕਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੇਪ ਟਾਊਨ ਤੋਂ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦਿਵਿਆਂਕਾ ਦਾ ਲੁੱਕ ਦੇਖਣਯੋਗ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦਿਵਿਆਂਕਾ ਵਨਪੀਸ ਡਰੈੱਸ 'ਚ ਬੇਹੱਦ ਹੌਟ ਤੇ ਸਟਾਈਲਿਸ਼ ਨਜ਼ਰ ਆ ਰਹੀ ਹੈ। ਉਥੇ ਹੀ ਇਸ ਡਰੈੱਸ ਨਾਲ ਉਸ ਨੇ ਇਕ ਪਿਆਰੀ ਜਿਹੀ ਜੈਕੇਟ ਵੀ ਕੈਰੀ ਕੀਤੀ ਹੈ। ਕੇਪ ਟਾਊਨ ਦਾ ਵਿਊ ਕਾਫ਼ੀ ਸ਼ਾਨਦਾਰ ਨਜ਼ਰ ਆ ਰਿਹਾ ਹੈ।

PunjabKesari
ਦੱਸ ਦੇਈਏ ਕਿ ਹਾਲ ਹੀ 'ਚ ਦਿਵਿਆਂਕਾ ਤ੍ਰਿਪਾਠੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੇਪ ਟਾਊਨ ਤੋਂ ਆਪਣੀਆਂ ਕਈ ਖ਼ੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਉਹ ਭਾਰਤੀ ਲੁੱਕ ਭਾਵ ਸਾੜ੍ਹੀ 'ਚ ਨਜ਼ਰ ਆਈ ਸੀ, ਜਿਸ 'ਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਸੀ।

PunjabKesari

ਨੋਟ - ਕੇਪ ਟਾਊਨ ਤੋਂ ਦਿਵਿਆਂਕਾ ਤ੍ਰਿਪਾਠੀ ਦੀਆਂ ਇਨ੍ਹਾਂ ਤਸਵੀਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News