ਤੇਜਸਵੀ ਪ੍ਰਕਾਸ਼ ਨੇ ਨਵੇਂ ਲੁੱਕ ਨਾਲ ਦੀਵਾਨੇ ਕੀਤੇ ਲੋਕ, ਪੌੜੀਆਂ ''ਚ ਖੜ੍ਹ ਦਿੱਤੇ ਪੋਜ਼

03/15/2023 11:38:50 AM

ਮੁੰਬਈ (ਬਿਊਰੋ) : ਪ੍ਰਸਿੱਧ ਟੀ. ਵੀ. ਅਦਾਕਾਰਾ ਅਤੇ ‘ਬਿੱਗ ਬੌਸ15’ ਫੇਮ ਤੇਜਸਵੀ ਪ੍ਰਕਾਸ਼ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਤੇਜਸਵੀ ਦੀ ਹਰ ਦਿਨ ਨਵੀਂ ਲੁੱਕ ਫੈਨਜ਼ ਨੂੰ ਦੇਖਣ ਨੂੰ ਮਿਲਦੀ ਹੈ। ਤੇਜਸਵੀ ਪ੍ਰਕਾਸ਼ ਜਿਹੜੀ ਵੀ ਲੁੱਕ ਕੈਰੀ ਕਰਦੀ ਹੈ, ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ।

PunjabKesari
 
ਹਾਲ ਹੀ ’ਚ ਤੇਜਸਵੀ ਪ੍ਰਕਾਸ਼ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਤੇਜਸਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਸ਼ੇਅਰ ਕੀਤਾ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਉਸ ਨੇ ਮਲਟੀ ਰੰਗ ਦੀ ਡਰੈੱਸ ਪਹਿਨੀ ਹੈ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਪੌੜੀਆਂ 'ਚ ਖੜ ਕੇ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸ ਦੇਈਏ ਤੇਜਸਵੀ ਪ੍ਰਕਾਸ਼ ਇਨੀਂ ਦਿਨੀਂ ਟੀ. ਵੀ. ਅਦਾਕਾਰ ਕਰਨ ਕੁੰਦਰਾ ਨੂੰ ਡੇਟ ਕਰ ਰਹੀ ਹੈ।

PunjabKesari

ਦੋਵਾਂ ਦੇ ਰਿਲੇਸ਼ਨਸ਼ਿਪ ਦੀਆਂ ਚਰਚਾਵਾਂ ਸੋਸ਼ਲ ਮੀਡੀਆ ’ਤੇ ਅਕਸਰ ਰਹਿੰਦੀਆਂ ਹਨ। 'ਬਿੱਗ ਬੌਸ' ਤੋਂ ਬਾਅਦ ਵੀ ਦੋਵਾਂ ਦਾ ਪਿਆਰ ਬਰਕਰਾਰ ਹੈ। ਹਾਲਾਂਕਿ ਇਸ ਜੋੜੇ ਨੂੰ ਕਈ ਵਾਰ ਆਊਟਿੰਗ 'ਤੇ ਇਕੱਠੇ ਦੇਖਿਆ ਗਿਆ ਹੈ।

PunjabKesari


sunita

Content Editor

Related News