ਟਾਈਟ ਡਰੈੱਸ ''ਚ ਰੁਬੀਨਾ ਨੇ ਫਲਾਂਟ ਕੀਤਾ ਬੇਬੀ ਬੰਪ, ਤਸਵੀਰਾਂ ਹੋਈਆਂ ਵਾਇਰਲ

Wednesday, Sep 20, 2023 - 12:23 PM (IST)

ਟਾਈਟ ਡਰੈੱਸ ''ਚ ਰੁਬੀਨਾ ਨੇ ਫਲਾਂਟ ਕੀਤਾ ਬੇਬੀ ਬੰਪ, ਤਸਵੀਰਾਂ ਹੋਈਆਂ ਵਾਇਰਲ

ਮੁੰਬਈ (ਬਿਊਰੋ) : ਅਦਾਕਾਰਾ ਰੁਬੀਨਾ ਦਿਲੈਕ ਨੇ ਸਾਲ 2008 'ਚ ਸੀਰੀਅਲ 'ਛੋਟੀ ਬਹੂ' ਨਾਲ ਛੋਟੇ ਪਰਦੇ 'ਤੇ ਐਂਟਰੀ ਕੀਤੀ ਸੀ। ਰਾਧਿਕਾ ਦੇ ਕਿਰਦਾਰ 'ਚ ਉਹ ਘਰ-ਘਰ 'ਚ ਮਸ਼ਹੂਰ ਹੋ ਗਈ ਅਤੇ ਇੱਕ ਪਸੰਦੀਦਾ ਟੀ. ਵੀ. ਸਟਾਰ ਬਣ ਗਈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ।

PunjabKesari

ਕੁਝ ਦਿਨ ਪਹਿਲਾਂ ਹੀ ਰੁਬੀਨਾ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਹੁਣ ਅਦਾਕਾਰਾ ਆਪਣੇ ਪਤੀ ਅਭਿਨਵ ਸ਼ੁਕਲਾ ਨਾਲ ਬੇਬੀਮੂਨ ਦਾ ਆਨੰਦ ਮਾਣ ਰਹੀ ਹੈ। ਰੁਬੀਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਝਲਕੀਆਂ ਦਿਖਾਉਂਦੀ ਰਹਿੰਦੀ ਹੈ। 

PunjabKesari

ਟਾਈਟ ਡਰੈੱਸ 'ਚ ਫਲਾਂਟ ਕੀਤਾ ਬੇਬੀ ਬੰਪ
ਰੁਬੀਨਾ ਦਿਲੈਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਬੀਮੂਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੱਲ੍ਹ ਹੀ ਉਹ ਆਪਣੇ ਬੇਬੀਮੂਨ ਲਈ ਰਵਾਨਾ ਹੋਈ ਸੀ ਤੇ ਹੁਣ ਉਸ ਨੇ ਇਸ ਦੀ ਝਲਕ ਵੀ ਦਿਖਾਈ ਹੈ। ਹਾਲ ਹੀ 'ਚ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਰੁਬੀਨਾ ਪੂਰੀ ਤਰ੍ਹਾਂ ਮਸਤੀ ਦੇ ਮੂਡ 'ਚ ਨਜ਼ਰ ਆ ਰਹੀ ਹੈ।

PunjabKesari

ਉਸ ਨੇ ਪਤੀ ਅਭਿਨਵ ਨਾਲ ਵੀ ਖੂਬ ਪੋਜ਼ ਦਿੱਤੇ। ਇਸ ਦੌਰਾਨ ਅਦਾਕਾਰਾ ਦਾ ਫੈਸ਼ਨ ਬਿਲਕੁਲ ਵੀ ਘੱਟ ਨਹੀਂ ਹੋਇਆ। ਮਾਂ ਬਣਨ ਵਾਲੀ ਰੁਬੀਨਾ ਆਪਣੀ ਪ੍ਰੈਗਨੈਂਸੀ ਦੌਰਾਨ ਵੀ ਆਪਣੇ ਫੈਸ਼ਨ ਨੂੰ ਆਨ ਪੁਆਇੰਟ ਰੱਖ ਰਹੀ ਹੈ। ਉਸ ਨੇ ਟਾਈਟ ਸ਼ਾਰਟ ਡਰੈੱਸ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕੀਤਾ। 

PunjabKesari

ਪੰਜ ਸਾਲ ਬਾਅਦ ਮਾਂ ਬਣੇਗੀ ਰੁਬੀਨਾ 
ਰੁਬੀਨਾ ਅਤੇ ਅਭਿਨਵ ਨੇ ਕੁਝ ਸਾਲਾਂ ਤਕ ਇੱਕ-ਦੂਜੇ ਨੂੰ ਡੇਟ ਕੀਤਾ ਅਤੇ ਫਿਰ 2018 'ਚ ਹਿਮਾਚਲ ਦੀਆਂ ਵਾਦੀਆਂ 'ਚ ਵਿਆਹ ਕਰਵਾ ਲਿਆ। 5 ਸਾਲ ਖੁਸ਼ਹਾਲ ਵਿਆਹੁਤਾ ਜੀਵਨ ਦਾ ਆਨੰਦ ਲੈਣ ਤੋਂ ਬਾਅਦ ਇਹ ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਹੈ। ਦੋਵਾਂ ਨੇ 16 ਸਤੰਬਰ 2023 ਨੂੰ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। 34 ਸਾਲਾ ਅਦਾਕਾਰਾ ਮਾਂ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਰੁਬੀਨਾ ਦਿਲਾਇਕ ਆਖਰੀ ਵਾਰ 'ਝਲਕ ਦਿਖਲਾ ਜਾ 10' 'ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਅਭਿਨਵ ਸ਼ੁਕਲਾ 'ਬਿੱਗ ਬੌਸ 14' 'ਚ ਆਪਣੀ ਪਤਨੀ ਰੁਬੀਨਾ ਨਾਲ ਨਜ਼ਰ ਆਏ ਸਨ।

PunjabKesari

PunjabKesari


author

sunita

Content Editor

Related News