ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- ''ਆਖਰੀ ਦਿਨ...''

Monday, Oct 21, 2024 - 04:29 PM (IST)

ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- ''ਆਖਰੀ ਦਿਨ...''

ਜਲੰਧਰ (ਬਿਊਰੋ) : ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਕੈਂਸਰ ਵਰਗੀ ਭਿਆਨਕ ਅਤੇ ਜਾਨਲੇਵਾ ਬੀਮਾਰੀ ਨਾਲ ਜੰਗ ਲੜ ਰਹੀ ਹੈ। ਹਿਨਾ ਨੂੰ ਤੀਜੀ ਸਟੇਜ ਦਾ ਬ੍ਰੇਸਟ ਕੈਂਸਰ ਹੈ, ਜਿਸ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਹਾਲਤ ਬਾਰੇ ਦੱਸਿਆ ਸੀ, ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਭਾਵੁਕ ਹੋ ਗਏ ਸਨ।

PunjabKesari

ਦਰਅਸਲ, ਇਸ ਮੁਸ਼ਕਿਲ ਸਮੇਂ 'ਚ ਹਿਨਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਲਗਾਤਾਰ ਐਕਟਿਵ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਹਿਨਾ ਖ਼ਾਨ ਨੇ ਖੁਲਾਸਾ ਕੀਤਾ ਸੀ ਕਿ ਇਲਾਜ ਦੇ ਸਾਈਡ ਇਫੈਕਟਸ ਕਾਰਨ ਮੈਨੂੰ ਖੜ੍ਹੇ ਹੋਣ 'ਚ ਕਾਫ਼ੀ ਮੁਸ਼ਕਿਲ ਹੋ ਰਹੀ ਹੈ। ਮੇਰੇ ਸਰੀਰ 'ਚ ਪਹਿਲਾਂ ਵਾਂਗ ਤਾਕਤ ਵੀ ਨਹੀਂ ਰਹੀ।

PunjabKesari

ਇਸ ਦੇ ਨਾਲ ਹੀ ਹੁਣ ਹਿਨਾ ਖ਼ਾਨ ਨੇ ਕੁਝ ਅਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਟੈਂਸ਼ਨ ਹੋਰ ਵੀ ਵੱਧ ਗਈ ਹੈ। ਹੁਣ ਅਭਿਨੇਤਰੀ ਅਜਿਹੀਆਂ ਗੱਲਾਂ ਕਹਿ ਰਹੀ ਹੈ ਜਿਸ ਨੂੰ ਪੜ੍ਹ ਕੇ ਪ੍ਰਸ਼ੰਸਕ ਘਬਰਾ ਗਏ ਹਨ। ਹਿਨਾ ਦੀ ਇਸ ਪੋਸਟ ਨੂੰ ਉਸ ਦੀ ਬੀਮਾਰੀ ਨਾਲ ਜੋੜਿਆ ਜਾ ਰਿਹਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਹਿਨਾ ਖ਼ਾਨ ਹੁਣ ਉਨ੍ਹਾਂ ਨੂੰ ਕਿਸੇ ਅਣਹੋਣੀ ਦਾ ਸੰਕੇਤ ਦੇ ਰਹੀ ਹੈ।

PunjabKesari

ਇਹ ਦੇਖ ਕੇ ਸਾਰਿਆਂ ਦੀ ਰੂਹ ਕੰਬ ਗਈ। ਦਰਅਸਲ, ਹਿਨਾ ਖ਼ਾਨ ਨੇ ਆਪਣੀ ਇੱਕ ਸੈਲਫੀ ਪੋਸਟ ਕੀਤੀ ਹੈ। ਸਮੁੰਦਰ ਕੋਲ ਖੜ੍ਹੀ ਹਿਨਾ ਖ਼ਾਨ ਨੇ ਸਨ-ਕਿੱਸਡ ਸੈਲਫੀ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਦੀਆਂ ਅੱਖਾਂ ਬੰਦ ਹਨ ਅਤੇ ਚਿਹਰੇ 'ਤੇ ਮੁਸਕਰਾਹਟ ਹੈ। ਇੰਝ ਲੱਗਦਾ ਹੈ ਜਿਵੇਂ ਉਹ ਬਹੁਤ ਸਕੂਨ 'ਚ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਿਨਾ ਨੇ ਲਿਖਿਆ, 'ਜਿਵੇਂ ਵੀ ਹੋਵੇ ਦਿਨ, ਮੈਂ ਹੁਣ ਜਿਊਣਾ ਸਿੱਖ ਲਿਆ ਹੈ...ਹਰ ਦਿਨ ਇਸ ਤਰ੍ਹਾਂ ਜਿਓ, ਜਿਵੇਂ ਕਿ ਇਹ ਤੁਹਾਡਾ ਆਖਰੀ ਦਿਨ ਹੋਵੇ।' 

PunjabKesari

ਇਸ ਪੋਸਟ ਨੂੰ ਪੜ੍ਹ ਫੈਨਜ਼ ਵੀ ਚਿੰਤਾ 'ਚ ਪੈ ਗਏ ਹਨ। ਉਨ੍ਹਾਂ ਦੀ ਇਹ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ। ਹਿਨਾ ਖ਼ਾਨ ਆਪਣੇ ਹਰ ਦਿਨ ਨੂੰ ਆਖਰੀ ਦਿਨ ਵਾਂਗ ਜੀ ਰਹੀ ਹੈ, ਇਹ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਵੀ ਦਿਲ ਟੁੱਟ ਗਿਆ ਹੈ। ਦੂਜੇ ਪਾਸੇ ਹੁਣ ਪ੍ਰਸ਼ੰਸਕ ਹਿਨਾ ਖ਼ਾਨ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।  ਨਾਲ ਹੀ ਉਸ ਦੇ ਸ਼ੁਭਚਿੰਤਕ ਉਸ ਦੀ ਲੰਬੀ ਉਮਰ ਦੀ ਕਾਮਨਾ ਕਰ ਰਹੇ ਹਨ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਹਿਨਾ ਜਲਦ ਤੋਂ ਜਲਦ ਠੀਕ ਹੋ ਜਾਵੇ।
PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News