ਅਦਾਕਾਰਾ ਹਿਨਾ ਖ਼ਾਨ ਦੀ ਕੀਮੋਥੈਰੇਪੀ ਨੇ ਵਿਗਾੜੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ

Sunday, Sep 08, 2024 - 03:10 PM (IST)

ਅਦਾਕਾਰਾ ਹਿਨਾ ਖ਼ਾਨ ਦੀ ਕੀਮੋਥੈਰੇਪੀ ਨੇ ਵਿਗਾੜੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ

ਮੁੰਬਈ (ਬਿਊਰੋ) - ਅਦਾਕਾਰਾ ਹਿਨਾ ਖ਼ਾਨ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਆਪਣੀ ਭੂਮਿਕਾ ਕਾਰਨ ਮਸ਼ਹੂਰ ਹੋਈ ਸੀ। ਅੱਜ ਉਹ ਇੱਕ ਰਿਐਲਿਟੀ ਟੀਵੀ ਸਟਾਰ ਹੈ, ਜੋ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ 'ਚੋਂ ਲੰਘ ਰਹੀ ਹੈ। ਉਹ ਸਟੇਜ 3 ਬ੍ਰੈਸਟ ਕੈਂਸਰ ਤੋਂ ਪੀੜਤ ਹਨ। ਅਦਾਕਾਰਾ ਕੀਮੋਥੈਰੇਪੀ ਦੁਆਰਾ ਸਰੀਰ ਨੂੰ ਹੋਏ ਨੁਕਸਾਨ ਤੋਂ ਪਰੇਸ਼ਾਨ ਹੈ, ਜਿਸ 'ਚ ਮਿਊਕੋਸਾਈਟਿਸ ਵੀ ਸ਼ਾਮਲ ਹੈ, ਫਿਰ ਵੀ ਸਕਾਰਾਤਮਕ ਅਤੇ ਮੁਸਕਰਾਉਂਦੀ ਰਹਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ਦੀਪਿਕਾ-ਰਣਬੀਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ

PunjabKesari

ਹਿਨਾ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਕੇ ਆਪਣਾ ਦੁੱਖ ਜ਼ਾਹਰ ਕੀਤਾ। ਉਸ ਨੇ ਤਸਵੀਰਾਂ ਨਾਲ ਕੈਪਸ਼ਨ 'ਚ ਲਿਖਿਆ, ''ਹਰ ਚੀਜ਼ ਦਰਦ ਦਿੰਦੀ ਹੈ ਪਰ ਕਦੇ ਵੀ ਮੁਸਕਰਾਉਣਾ ਨਹੀਂ ਛੱਡਣਾ ਚਾਹੀਦਾ ਹੈ। ਇੰਨੀ ਤਕਲੀਫ, ਮੈਂ ਦਰਦ ਮਹਿਸੂਸ ਕੀਤੇ ਬਿਨਾਂ ਖਾਣਾ ਵੀ ਠੀਕ ਤਰ੍ਹਾਂ ਨਹੀਂ ਖਾ ਸਕਦੀ ਪਰ ਨਕਾਰਾਤਮਕ ਹੋਣ ਦਾ ਕੋਈ ਕਾਰਨ ਨਹੀਂ ਹੈ। ਆਪਣੇ ਪ੍ਰਸ਼ੰਸਕਾਂ ਨੂੰ ਮਜ਼ਬੂਤ ​​ਰਹਿਣ ਲਈ ਪ੍ਰੇਰਿਤ ਕਰਦੇ ਹੋਏ।'' ਅਭਿਨੇਤਰੀ ਨੇ ਕਿਹਾ, ''ਮੈਂ ਮੁਸਕਰਾਉਣਾ ਅਤੇ ਆਪਣੇ ਆਪ ਨੂੰ ਪ੍ਰੇਰਿਤ ਕਰਨਾ ਚੁਣਦੀ ਹਾਂ। ਅਸੀਂ ਮੁਸਕਰਾਹਟ ਨਾਲ ਮੁਸ਼ਕਲ ਸਮੇਂ ਨੂੰ ਪਾਰ ਕਰਾਂਗੀ।''

PunjabKesari

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਦੱਸ ਦੇਈਏ ਕਿ ਹਿਨਾ ਖ਼ਾਨ ਨੇ ਜੂਨ 'ਚ ਪਹਿਲੀ ਵਾਰ ਆਪਣੇ ਬ੍ਰੈਸਟ ਕੈਂਸਰ ਬਾਰੇ ਦੱਸਿਆ ਸੀ। ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਬੀਮਾਰੀ ਨਾਲ ਲੜਨ ਲਈ ਦ੍ਰਿੜ ਹੈ। ਉਨ੍ਹਾਂ ਨੇ ਲਿਖਿਆ ਸੀ, ''ਸਭ ਨੂੰ ਹੈਲੋ, ਮੈਂ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਨਾਲ ਕੁਝ ਮਹੱਤਵਪੂਰਨ ਖਬਰ ਸਾਂਝੀ ਕਰਨਾ ਚਾਹੁੰਦੀ ਹਾਂ, ਜੋ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੀ ਪਰਵਾਹ ਕਰਦੇ ਹਨ। ਮੈਨੂੰ ਸਟੇਜ 3 ਬ੍ਰੈਸਟ ਕੈਂਸਰ ਹੈ। ਇਸ ਦੇ ਬਾਵਜੂਦ, ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਮੈਂ ਇਸ ਬੀਮਾਰੀ 'ਤੇ ਕਾਬੂ ਪਾਉਣ ਲਈ ਮਜ਼ਬੂਤ, ਦ੍ਰਿੜ ਅਤੇ ਪੂਰੀ ਤਰ੍ਹਾਂ ਤਿਆਰ ਹਾਂ। 

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News