15 ਮਹੀਨੇ ਦੇ ਪੁੱਤ ਨੂੰ 3 ਵਾਰ ਜ਼ਮੀਨ ’ਤੇ ਸੁੱਟਣ ਵਾਲੇ ਅਦਾਕਾਰਾ ਚੰਦਰਿਕਾ ਸਾਹਾ ਦੇ ਪਤੀ ’ਤੇ ਮਾਮਲਾ ਦਰਜ

Wednesday, May 10, 2023 - 10:11 AM (IST)

15 ਮਹੀਨੇ ਦੇ ਪੁੱਤ ਨੂੰ 3 ਵਾਰ ਜ਼ਮੀਨ ’ਤੇ ਸੁੱਟਣ ਵਾਲੇ ਅਦਾਕਾਰਾ ਚੰਦਰਿਕਾ ਸਾਹਾ ਦੇ ਪਤੀ ’ਤੇ ਮਾਮਲਾ ਦਰਜ

ਮੁੰਬਈ (ਬਿਊਰੋ) - 'ਸਪਨੇ ਸੁਹਾਨੇ ਲੜਕਪਨ ਕੇ' ਅਤੇ 'ਸਾਵਧਾਨ ਇੰਡੀਆ' ਵਰਗੇ ਟੀ. ਵੀ. ਸ਼ੋਅ 'ਚ ਨਜ਼ਰ ਆ ਚੁੱਕੀ  ਟੀ. ਵੀ. ਅਦਾਕਾਰਾ ਚੰਦਰਿਕਾ ਸਾਹਾ ਨੇ ਆਪਣੇ ਪਤੀ ਅਮਨ ਮਿਸ਼ਰਾ ਖ਼ਿਲਾਫ਼ 15 ਮਹੀਨਿਆਂ ਦੇ ਬਚੇ ਨੂੰ ਫਰਸ਼ ’ਤੇ 3 ਵਾਰ ਪਟਕਨ ਦਾ ਦੋਸ਼ ਲਾਉਂਦੇ ਹੋਏ ਕੇਸ ਦਰਜ ਕਰਾਇਆ ਹੈ। ਖ਼ਬਰਾਂ ਮੁਤਾਬਕ, ਚੰਦਰਿਕਾ ਨੇ ਸਾਂਝਾ ਕੀਤਾ ਕਿ ਪਤੀ ਆਪਣੇ ਬੱਚੇ ਦੇ ਜਨਮ ਤੋਂ ਖੁਸ਼ ਨਹੀਂ ਹੈ।

ਅਦਾਕਾਰਾ  ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਵੇਖਿਆ ਕਿ ਉਸ ਦਾ ਬੱਚਾ ਰੋ ਰਿਹਾ ਸੀ ਤੇ ਉਸ ਦੇ ਸਰੀਰ ’ਤੇ ਸੱਟ ਦੇ ਨਿਸ਼ਾਨ ਸਨ। ਸੀ. ਸੀ. ਟੀ. ਵੀ. ਫੁਟੇਜ ਦੇਖਣ ’ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਬਚੇ ਨੂੰ ਤਿੰਨ ਵਾਰ ਫਰਸ਼ ’ਤੇ ਪਟਕਿਆ ਸੀ। ਬੱਚੇ ਨੂੰ ਮਲਾਡ ਪੱਛਮ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਨੇ ਕੀਤੀ ‘ਦਿ ਕੇਰਲਾ ਸਟੋਰੀ’ ਦੀ ਸੁਪੋਰਟ, ਕੰਗਨਾ ਨੇ ਕਿਹਾ, ‘ਵਿਰੋਧ ਕਰ ਰਹੇ ਲੋਕ ਖ਼ੁਦ ਅੱਤਵਾਦੀ’

ਦੱਸ ਦਈਏ ਕਿ ਚੰਦਰਿਕਾ ਸਾਹਾ ਨੇ ਕਿਹਾ ਸੀ ਕਿ ਸ਼ੁੱਕਰਵਾਰ ਨੂੰ ਉਹ ਰਸੋਈ 'ਚ ਸੀ ਅਤੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਉਸ ਨੇ ਪਤੀ ਨੂੰ ਬੱਚੇ ਦੀ ਦੇਖਭਾਲ ਕਰਨ ਲਈ ਕਿਹਾ ਅਤੇ ਦੇਖਿਆ ਕਿ ਉਹ ਉਸ ਨੂੰ ਬੈੱਡਰੂਮ 'ਚ ਲੈ ਗਿਆ। ਅਦਾਕਾਰਾ ਨੇ ਕਿਹਾ ਕਿ ਕੁਝ ਮਿੰਟਾਂ ਬਾਅਦ ਉਸ ਨੇ ਆਪਣੇ ਪੁੱਤਰ ਦੇ ਰੋਣ ਅਤੇ ਧਮਾਕੇ ਦੀ ਆਵਾਜ਼ ਸੁਣੀ। ਜਦੋਂ ਉਹ ਭੱਜ ਕੇ ਕਮਰੇ 'ਚ ਗਈ ਤਾਂ ਦੇਖਿਆ ਕਿ ਉਸ ਦਾ ਬੱਚਾ ਜ਼ਖਮੀ ਹਾਲਤ 'ਚ ਫਰਸ਼ 'ਤੇ ਪਿਆ ਸੀ। ਤੁਰੰਤ ਦੀ ਜ਼ਖਮੀ ਬੱਚੇ ਨੂੰ ਮਲਾਡ ਵੈਸਟ ਦੇ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।  

ਇਹ ਖ਼ਬਰ ਵੀ ਪੜ੍ਹੋ : ਹੁਣ ਫ਼ਿਲਮ ‘ਦਿ ਕੇਰਲ ਸਟੋਰੀ’ ਦਾ ਸਟੇਟਸ ਲਗਾਉਣ ’ਤੇ ਗਲਾ ਵੱਢਣ ਦੀ ਧਮਕੀ

ਦੱਸਣਯੋਗ ਹੈ ਕਿ ਸੀ. ਸੀ. ਟੀ. ਵੀ. ਦੀ ਫੁਟੇਜ ਦੇਖਣ 'ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਬੱਚੇ ਨੂੰ ਤਿੰਨ ਵਾਰ ਫਰਸ਼ 'ਤੇ ਚੱਕ-ਚੱਕ ਮਾਰਿਆ ਸੀ। ਇਸ ਦੇ ਨਾਲ ਹੀ ਪੁਲਸ ਨੇ ਅਮਨ ਖ਼ਿਲਾਫ਼ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 75 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News