ਕਿਡਨੀ ਖ਼ਰਾਬ ਹੋਣ ਕਾਰਨ ਹਸਪਤਾਲ ’ਚ ਦਾਖ਼ਲ ਹੈ ਇਹ ਅਦਾਕਾਰਾ, ਇਲਾਜ ਲਈ ਪੈਸਿਆਂ ਦੀ ਆਈ ਘਾਟ

Monday, Jul 12, 2021 - 01:56 PM (IST)

ਕਿਡਨੀ ਖ਼ਰਾਬ ਹੋਣ ਕਾਰਨ ਹਸਪਤਾਲ ’ਚ ਦਾਖ਼ਲ ਹੈ ਇਹ ਅਦਾਕਾਰਾ, ਇਲਾਜ ਲਈ ਪੈਸਿਆਂ ਦੀ ਆਈ ਘਾਟ

ਮੁੰਬਈ (ਬਿਊਰੋ)– ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਅਨਾਇਆ ਸੋਨੀ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਮੁਸ਼ਕਿਲ ਦੌਰ ’ਚੋਂ ਲੰਘ ਰਹੀ ਹੈ। ਉਹ ਹਸਪਤਾਲ ’ਚ ਭਰਤੀ ਹੈ। ਅਜਿਹੇ ’ਚ ਅਨਾਇਆ ਸੋਨੀ ਕੋਲ ਇਲਾਜ ਲਈ ਪੈਸੇ ਨਹੀਂ ਹਨ, ਜਿਸ ਦੇ ਚੱਲਦਿਆਂ ਉਸ ਨੇ ਲੋਕਾਂ ਤੇ ਆਪਣੇ ਕਰੀਬੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਅਨਾਇਆ ਸੋਨੀ ਟੀ. ਵੀ. ਦੇ ਬਹੁ-ਚਰਚਿਤ ਸੀਰੀਅਲ ‘ਨਾਮਕਰਣ’ ’ਚ ਅਦਾਕਾਰੀ ਕਰਕੇ ਸੁਰਖ਼ੀਆਂ ਬਟੋਰ ਰਹੀ ਹੈ।

ਅਨਾਇਆ ਸੋਨੀ ਨੇ ਆਪਣੀ ਤਬੀਅਤ ਬਾਰੇ ਖ਼ੁਦ ਜਾਣਕਾਰੀ ਦਿੱਤੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਅਨਾਇਆ ਸੋਨੀ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਇਕ ਕਿਡਨੀ ’ਤੇ ਹੈ। ਆਪਣਾ ਇਲਾਜ ਕਰਵਾਉਣ ਲਈ ਹੁਣ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ ਪਰ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਆਪਣਾ ਇਲਾਜ ਨਹੀਂ ਕਰਵਾ ਪਾ ਰਹੀ।

ਇਹ ਖ਼ਬਰ ਵੀ ਪੜ੍ਹੋ : ਅੰਬਰ ਧਾਲੀਵਾਲ ਦੀਆਂ ਹੌਟ ਤਸਵੀਰਾਂ ਦੇਖ ਜਦੋਂ ਲੋਕਾਂ ਨੇ ਦਿੱਤੀ ਸੂਟ ਪਹਿਨਣ ਦੀ ਸਲਾਹ, ਦੇਖੋ ਕੀ ਮਿਲਿਆ ਜਵਾਬ

ਇਸ ਸਮੇਂ ਉਹ ਮੁੰਬਈ ਦੇ ਇਕ ਹਸਪਤਾਲ ’ਚ ਦਾਖ਼ਲ ਹੈ। ਆਰਥਿਕ ਹਾਲਤ ਬਾਰੇ ਅਨਾਇਆ ਸੋਨੀ ਨੇ ਅੰਗਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ, ‘ਮੈਂ 2015 ਤੋਂ ਇਕ ਕਿਡਨੀ ’ਤੇ ਹਾਂ। ਛੇ ਸਾਲ ਪਹਿਲਾਂ ਮੇਰੀਆਂ ਦੋਵੇਂ ਕਿਡਨੀਆਂ ਫੇਲ੍ਹ ਹੋ ਗਈਆਂ ਸਨ। ਜਿਸ ਤੋਂ ਬਾਅਦ ਮੇਰੇ ਪਿਤਾ ਨੇ ਮੈਨੂੰ ਇਕ ਕਿਡਨੀ ਡੋਨੇਟ ਕੀਤੀ ਸੀ। ਅਚਾਨਕ ਉਹ ਕਿਡਨੀ ਵੀ ਖ਼ਰਾਬ ਹੋ ਗਈ ਤੇ ਮੈਨੂੰ ਨਵੇਂ ਸਿਰੇ ਤੋਂ ਕਿਡਨੀ ਟਰਾਂਸਪਲਾਂਟ ਦੀ ਜ਼ਰੂਰਤ ਹੈ।’

 
 
 
 
 
 
 
 
 
 
 
 
 
 
 
 

A post shared by ANAYA T SONI (@theanayasoni)

ਅਦਾਕਾਰਾ ਨੇ ਅੱਗੇ ਕਿਹਾ, ‘ਮੇਰੀ ਮਾਂ ਦਾ ਕੱਪੜਿਆਂ ਦਾ ਬਿਜ਼ਨੈੱਸ ਸੀ। ਮੇਰਾ ਭਰਾ ਚੰਗਾ ਕਰ ਰਿਹਾ ਸੀ। ਕੁਝ ਸਮਾਂ ਪਹਿਲਾਂ ਜਦੋਂ ਮੇਰੇ ਘਰ ’ਚ ਅੱਗ ਲੱਗ ਗਈ ਸੀ ਤਾਂ ਉਨ੍ਹਾਂ ਦੇ ਕੱਪੜੇ ਤੇ ਮਸ਼ੀਨਾਂ ਸੜ ਗਈਆਂ। ਸਭ ਕੁਝ ਖ਼ਤਮ ਹੋ ਗਿਆ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News