ਸੋਸ਼ਲ ਮੀਡੀਆ 'ਤੇ 5.6M ਫਾਲੋਅਰਜ਼, ਫਿਰ ਵੀ ਵੋਟਾਂ ਪਈਆਂ ਸਿਰਫ 146
Saturday, Nov 23, 2024 - 05:41 PM (IST)
ਮੁੰਬਈ- ਮਹਾਰਾਸ਼ਟਰ ਚੋਣਾਂ 'ਚ ਮਹਾਯੁਤੀ ਗਠਜੋੜ ਨੂੰ ਮਜ਼ਬੂਤ ਸਮਰਥਨ ਮਿਲਿਆ ਹੈ। ਭਾਜਪਾ ਅਤੇ ਸਹਿਯੋਗੀਆਂ ਨੇ ਮਹਾਂ ਅਗਾੜੀ ਗਠਜੋੜ ਦਾ ਸਫਾਇਆ ਕਰ ਦਿੱਤਾ ਹੈ। ਮਹਾਰਾਸ਼ਟਰ ਚੋਣਾਂ 'ਚ ਕਈ ਸੀਟਾਂ 'ਤੇ ਹੈਰਾਨ ਕਰਨ ਵਾਲੇ ਨਤੀਜੇ ਆਏ ਹਨ ਪਰ ਇੱਥੇ ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ 'ਤੇ ਮਸ਼ਹੂਰ ਹਸਤੀ ਏਜਾਜ਼ ਖਾਨ ਦੀ। ਏਜਾਜ਼ ਖਾਨ ਵੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜ਼ਮਾਉਣ ਪਹੁੰਚੇ ਸਨ। ਏਜਾਜ਼ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਵੋਟਰਾਂ ਨੇ ਉਸ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ।
ਇਹ ਵੀ ਪੜ੍ਹੋ- ਅਦਾਕਾਰਾ ਸੋਨਾਲੀ ਸੈਗਲ ਨੇ ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਵਰਸੋਵਾ ਸੀਟ ਤੋਂ ਬੁਰੀ ਤਰ੍ਹਾਂ ਹਾਰੇ ਅਦਾਕਾਰ
ਏਜਾਜ਼ ਖਾਨ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਮੁੰਬਈ ਦੀ ਵਰਸੋਵਾ ਸੀਟ ਤੋਂ ਚੋਣ ਲੜੀ ਸੀ। ਏਜਾਜ਼ ਖਾਨ ਨੂੰ ਚੰਦਰਸ਼ੇਖਰ ਦੀ ਪਾਰਟੀ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਤੋਂ ਚੋਣ ਟਿਕਟ ਮਿਲੀ ਸੀ। ਜਿਸ ਤੋਂ ਬਾਅਦ ਚੰਦਰਸ਼ੇਖਰ ਖੁਦ ਮੁੰਬਈ ਪਹੁੰਚੇ ਅਤੇ ਏਜਾਜ਼ ਲਈ ਪ੍ਰਚਾਰ ਕੀਤਾ। ਅੱਜ ਸਵੇਰੇ ਜਦੋਂ ਨਤੀਜੇ ਐਲਾਨੇ ਜਾਣ ਲੱਗੇ ਤਾਂ ਏਜਾਜ਼ ਖ਼ਾਨ ਦੀ ਹਾਲਤ ਖ਼ਰਾਬ ਹੋਈ। 10 ਗੇੜਾਂ ਦੀ ਗਿਣਤੀ ਹੋਣ ਤੱਕ ਏਜਾਜ਼ ਨੂੰ ਸਿਰਫ਼ 146 ਵੋਟਾਂ ਹੀ ਮਿਲੀਆਂ ਸਨ। ਜਦਕਿ ਖਾਸ ਗੱਲ ਇਹ ਹੈ ਕਿ ਏਜਾਜ਼ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਇਸ ਤੋਂ ਵੱਧ ਹਨ।
ਇਹ ਵੀ ਪੜ੍ਹੋ- ਲੰਮੇਂ ਸਮੇਂ ਬਾਅਦ ਬਾਲੀਵੁੱਡ 'ਚ ਇਸ ਗਾਇਕਾ ਦੀ ਹੋਈ ਵਾਪਸੀ
ਬੁਰੀ ਤਰ੍ਹਾਂ ਟ੍ਰੋਲ ਹੋਏ ਏਜਾਜ਼ ਖਾਨ
ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨੇਟੀਜ਼ਨਸ ਨੇ ਏਜਾਜ਼ ਖਾਨ ਦੀ ਆਲੋਚਨਾ ਸ਼ੁਰੂ ਕਰ ਦਿੱਤੀ। ਅਦਾਕਾਰ ਦੀ ਜ਼ਮਾਨਤ ਜ਼ਬਤ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਮੀਮਜ਼ ਵਾਇਰਲ ਹੁੰਦੇ ਵੇਖੇ ਗਏ। ਇੱਕ ਮੀਮ ਵਿੱਚ, ਯੂਜ਼ਰ ਨੇ ਲਿਖਿਆ ਸੀ ਕਿ ਏਜਾਜ਼ ਨੂੰ ਆਪਣੇ ਪਰਿਵਾਰ ਦੀਆਂ ਵੋਟਾਂ ਵੀ ਨਹੀਂ ਮਿਲੀਆਂ।
ਲੋਕਾਂ ਨੇ ਕੀਤੇ ਮਜ਼ਾਕੀਆ ਕੁਮੈਂਟਉਥੇ ਹੀ ਇਕ ਹੋਰ ਯੂਜ਼ਰ ਨੇ ਏਜਾਜ਼ 'ਤੇ ਚੁਟਕੀ ਲੈਂਦਿਆਂ ਲਿਖਿਆ, 'ਆਖ਼ਰ ਇਹ ਲੋਕ ਕੌਣ ਹਨ ਜਿਨ੍ਹਾਂ ਨੇ ਏਜਾਜ਼ ਨੂੰ ਵੋਟ ਦਿੱਤੀ ਹੈ? ਇਸ 'ਤੇ ਰਿਸਰਚ ਹੋਣੀ ਚਾਹੀਦੀ ਹੈ।' ਇਕ ਯੂਜ਼ਰ ਨੇ ਏਜਾਜ਼ ਅਤੇ ਰਜਤ ਦਲਾਲ ਦੇ ਫੈਕਟਰ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਰਜਤ ਦਲਾਲ ਚੋਣ ਲੜਦੇ ਤਾਂ ਚੰਗਾ ਹੁੰਦਾ। ਇਸ ਤੋਂ ਇਲਾਵਾ ਇੱਕ ਨੇ ਤਾਂ ਇੱਥੋਂ ਤੱਕ ਕਿਹਾ, 'ਏਜਾਜ਼, ਰੀਲ ਲਾਈਫ ਅਸਲ ਨਹੀਂ ਹੈ। 56 ਲੱਖ ਇੰਸਟਾਗ੍ਰਾਮ ਫਾਲੋਅਰਜ਼ ਵਾਲੇ ਵਿਅਕਤੀ ਨੂੰ ਸੌ ਤੋਂ ਘੱਟ ਵੋਟ ਮਿਲੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।