ਹਿੰਦੂ ਧਰਮ ''ਚ ਵਾਪਸੀ ਕਰ ਕੇ ਖ਼ੁਸ਼ ਹੈ ਚਾਹਤ ਖੰਨਾ, ਕਿਹਾ ਮੈਂ....

Wednesday, Nov 06, 2024 - 09:47 AM (IST)

ਹਿੰਦੂ ਧਰਮ ''ਚ ਵਾਪਸੀ ਕਰ ਕੇ ਖ਼ੁਸ਼ ਹੈ ਚਾਹਤ ਖੰਨਾ, ਕਿਹਾ ਮੈਂ....

ਮੁੰਬਈ- ਚਾਹਤ ਖੰਨਾ ਇੱਕ ਮਸ਼ਹੂਰ ਅਦਾਕਾਰਾ ਹੈ ਪਰ ਉਹ ਆਪਣੇ ਕਰੀਅਰ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ 'ਚ ਰਹਿੰਦੀ ਹੈ। ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਆਏ ਹਨ ਅਤੇ ਉਨ੍ਹਾਂ ਦੇ ਦੋ ਵਿਆਹ ਵੀ ਖਤਮ ਹੋ ਗਏ ਹਨ। ਇਸ ਸਮੇਂ ਉਹ ਦੋ ਬੱਚਿਆਂ ਦੀ ਮਾਂ ਵੀ ਬਣ ਚੁੱਕੀ ਹੈ।ਚਾਹਤ ਖੰਨਾ ਦਾ ਪਹਿਲਾ ਵਿਆਹ ਭਰਤ ਨਰਸਿੰਘਾਨੀ ਨਾਲ ਹੋਇਆ ਸੀ। ਇਹ ਵਿਆਹ ਸਿਰਫ ਇੱਕ ਸਾਲ ਹੀ ਚੱਲ ਸਕਿਆ ਤੇ ਇੱਕ ਸਾਲ ਬਾਅਦ ਦੋਵੇਂ ਵੱਖ ਹੋ ਗਏ। ਬਾਅਦ ਵਿੱਚ ਚਾਹਤ ਖੰਨਾ ਨੇ ਲੇਖਕ ਸ਼ਾਹਰੁਖ ਮਿਰਜ਼ਾ ਦੇ ਪੁੱਤਰ ਫਰਹਾਨ ਨਾਲ ਦੂਜੀ ਵਾਰ ਵਿਆਹ ਕਰਵਾ ਲਿਆ ਪਰ ਇਹ ਵਿਆਹ ਵੀ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਇਸ ਵਿਆਹ ਤੋਂ ਅਦਾਕਾਰਾ ਦੀਆਂ ਦੋ ਧੀਆਂ ਵੀ ਹਨ।

ਇਹ ਖ਼ਬਰ ਵੀ ਪੜ੍ਹੋ -ਹਜ਼ਾਰਾਂ ਦੀ ਭੀੜ ਕਰਦੀ ਰਹੀ ਇੰਤਜ਼ਾਰ, ਬਿਨਾਂ ਗਾਏ ਵਾਪਸ ਪਰਤਿਆ ਇਹ ਮਸ਼ਹੂਰ ਪੰਜਾਬੀ ਗਾਇਕ

ਦੂਜੇ ਵਿਆਹ ਤੋਂ ਬਾਅਦ ਕਬੂਲ ਕੀਤਾ ਸੀ ਇਸਲਾਮ 
ਚਾਹਤ ਖੰਨਾ ਨੇ ਆਪਣੇ ਦੂਜੇ ਵਿਆਹ ਤੋਂ ਬਾਅਦ ਇਸਲਾਮ ਕਬੂਲ ਕਰ ਲਿਆ ਅਤੇ ਫਿਰ ਸਾਲ 2018 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਇੱਕ ਤਾਜ਼ਾ ਇੰਟਰਵਿਊ ਦੌਰਾਨ ਚਾਹਤ ਖੰਨਾ ਨੇ ਕਿਹਾ ਕਿ ਉਸ ਨੂੰ ਇਸਲਾਮ ਕਬੂਲ ਕਰਨ ਦਾ ਕੋਈ ਪਛਤਾਵਾ ਨਹੀਂ ਹੈ ਪਰ ਹੁਣ ਉਸ ਨੂੰ ਆਪਣੇ ਸਨਾਤਨ ਧਰਮ 'ਚ ਪਰਤਣਾ ਹੈ ਅਤੇ ਉਹ ਇਸ ਤੋਂ ਖੁਸ਼ ਵੀ ਹੈ।ਚਾਹਤ ਖੰਨਾ ਨੇ ਕਿਹਾ ਕਿ ਉਹ ਧਾਰਮਿਕ ਨਹੀਂ ਸਗੋਂ ਅਧਿਆਤਮਿਕ ਹੈ। ਵਿਆਹ ਤੋਂ ਬਾਅਦ ਉਸ ਨੂੰ ਇਸਲਾਮ ਬਾਰੇ ਪਤਾ ਲੱਗਾ ਅਤੇ ਇਸ ਘਰ ਵਿਚ ਉਸ ਨੂੰ ਕਈ ਜਵਾਬ ਮਿਲੇ। ਅਦਾਕਾਰਾ ਨੇ ਧਰਮ ਬਦਲਣ ਦਾ ਕਾਰਨ ਵੀ ਦੱਸਿਆ ਅਤੇ ਕਿਹਾ ਕਿ ਉਹ ਕਮਜ਼ੋਰ ਸੀ। ਇਸ ਕਾਰਨ ਉਹ ਪ੍ਰਭਾਵਿਤ ਹੋ ਗਈ ਅਤੇ ਉਸ ਨੂੰ ਇਸਲਾਮ ਕਬੂਲ ਕਰਨ ਦਾ ਕੋਈ ਪਛਤਾਵਾ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ -ਦਿਲਜੀਤ ਦੋਸਾਂਝ ਦੇ ਜੈਪੁਰ ਸ਼ੋਅ ਦੌਰਾਨ ਚੋਰਾਂ ਨੇ ਕੀਤਾ ਹੱਥ ਸਾਫ਼, ਲੋਕਾਂ ਦੇ...

ਜਦੋਂ ਚਾਹਤ ਤੋਂ ਪੁੱਛਿਆ ਗਿਆ ਕਿ ਕੀ ਉਸ ਦਾ ਬ੍ਰੇਨ ਵਾਸ਼ ਕੀਤਾ ਗਿਆ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਨੂੰ ਨਹੀਂ ਪਤਾ ਕਿ ਕੀ ਹੋਇਆ ਹੈ ਪਰ ਇਹ ਕਿਹਾ ਜਾ ਸਕਦਾ ਹੈ ਅਤੇ ਇਸੇ ਲਈ ਸ਼ੁਕਰ ਹੈ ਕਿ ਮੇਰੀ ਘਰ ਵਾਪਸੀ ਹੋ ਗਈ ਹੈ। ਮੈਨੂੰ ਆਪਣੇ ਰੱਬ ਦੀ ਪੂਜਾ ਨਾ ਕਰਨ ਲਈ ਕਿਹਾ ਜਾ ਰਿਹਾ ਸੀ ਅਤੇ ਸ਼ਾਇਦ ਇਹ ਸਹੀ ਤਰੀਕਾ ਨਹੀਂ ਸੀ ਪਰ ਹੁਣ ਮੈਨੂੰ ਪਤਾ ਹੈ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ। ਚਾਹਤ ਖੰਨਾ  ਇਸ ਸਮੇਂ ਸਿੰਗਲ ਮਦਰ ਬਣ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ ਅਤੇ ਇਕ ਪੁਰਾਣੇ ਇੰਟਰਵਿਊ ‘ਚ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸਿੰਗਲ ਮਦਰ ਹੋਣ ਕਾਰਨ ਉਨ੍ਹਾਂ ਨੂੰ ਕੋਈ ਕੰਮ ਨਹੀਂ ਦੇ ਰਿਹਾ। ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਮਸ਼ਹੂਰ ਸ਼ੋਅਜ਼ ਵਿੱਚ ਨਜ਼ਰ ਆ ਚੁੱਕੀ ਹੈ। ਉਹ ਥੈਂਕ ਯੂ ਅਤੇ ਯਾਰਿਸ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News