ਤੁਸ਼ਾਰ ਕਪੂਰ ਦੀ ਕਿਤਾਬ ‘ਬੈਚਲਰ ਡੈਡ’ ਜਲਦ ਹੋਵੇਗੀ ਰਿਲੀਜ਼, ਫਾਦਰਹੁੱਡ ਦੇ ਸਫ਼ਰ ਬਾਰੇ ਕਰਨਗੇ ਖ਼ੁਲਾਸਾ

Tuesday, Dec 21, 2021 - 05:50 PM (IST)

ਤੁਸ਼ਾਰ ਕਪੂਰ ਦੀ ਕਿਤਾਬ ‘ਬੈਚਲਰ ਡੈਡ’ ਜਲਦ ਹੋਵੇਗੀ ਰਿਲੀਜ਼, ਫਾਦਰਹੁੱਡ ਦੇ ਸਫ਼ਰ ਬਾਰੇ ਕਰਨਗੇ ਖ਼ੁਲਾਸਾ

ਮੁੰਬਈ (ਬਿਊਰੋ) - ਸੈਰੋਗੇਸੀ ਦੇ ਜ਼ਰੀਏ ਪਿਤਾ ਬਣਨ ਵਾਲੇ ਤੁਸ਼ਾਰ ਕਪੂਰ ਦੀ ਛੇਤੀ ਹੀ ‘ਬੈਚਲਰ ਡੈਡ’ ਕਿਤਾਬ ਆਉਣ ਵਾਲੀ ਹੈ, ਜਿਸ ਵਿਚ ਉਹ ਫਾਦਰਹੁੱਡ ਦੇ ਸਫਰ ਬਾਰੇ ਖੁਲਾਸਾ ਕਰਨਗੇ। ਤੁਸ਼ਾਰ ਕਪੂਰ ਕਹਿੰਦੇ ਹਨ ਕਿ,‘‘ਪਿਤਾ ਬਣਨਾ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲਾਂ ਵਿਚੋਂ ਇਕ ਰਿਹਾ ਹੈ। ਮੇਰੀ ਪਹਿਲੀ ਕਿਤਾਬ ‘ਬੈਚਲਰ ਡੈਡ’ ਵਿਚ ਇਹੀ ਸਾਰੀਆਂ ਗੱਲਾਂ ਹਨ ਕਿ ਕਿਵੇਂ ਮੈਂ ਪਿਤਾ ਬਣਨ ਲਈ ਥੋੜ੍ਹਾ ਹੱਟ ਕੇ ਰਸਤਾ ਅਪਨਾਇਆ। ਮੈਂ ਖੁਸ਼ਕਿਸਮਤ ਰਿਹਾ ਹਾਂ ਕਿ ਮੈਨੂੰ ਇਸ ਯਾਤਰਾ ’ਚ ਕੁਝ ਵੱਖਰੇ ਲੋਕਾਂ ਦਾ ਸਮਰਥਨ ਮਿਲਿਆ ਹੈ ਪਰ ਮੇਰੇ ਏਕਲ ਪਿਤਾ ਬਣਨ ਦੇ ਫੈਸਲੇ ਨੇ ਕਈ ਸਵਾਲ ਵੀ ਚੁੱਕੇ ਹਨ, ਜਿਨ੍ਹਾਂ ਨੂੰ ਮੈਂ ਵੱਖਰੇ ਮੀਡੀਆ ਪਲੇਟਫਾਰਮਾਂ ’ਤੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। 

 
 
 
 
 
 
 
 
 
 
 
 
 
 
 

A post shared by Tusshar Kapoor (@tusshark89)

ਹਾਲਾਂਕਿ ਜੋ ਸੁਨੇਹਾ ਦੇਣਾ ਸੀ, ਉਹ ਕਿਤੇ ਗੁਾਚ ਗਿਆ ਸੀ। ਸ਼ਾਇਦ ਇਸ ਲਈ ਮੈਂ ਹੁਣ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਇਸ ਕਿਤਾਬ ਨੂੰ ਲਿਖਣ ਦਾ ਮੇਰਾ ਮਕਸਦ ਆਪਣੇ ਜੀਵਨ ਦੇ ਬਾਰੇ ਵਿਚ ਇਕ ਇਮਾਨਦਾਰ ਤਸਵੀਰ ਸਾਂਝੀ ਕਰਨੀ ਸੀ ਅਤੇ ਉਹ ਆਖ਼ਿਰਕਾਰ ਪੂਰਾ ਹੋ ਜਾਵੇਗਾ। ਮੇਰੀ ‘ਬੈਚਲਰ ਡੈਡ’ ਕਿਤਾਬ ਦੀ ਲਾਂਚਿੰਗ ਅਗਲੇ ਮਹੀਨੇ ਯਾਨੀ ਨਵੇਂ ਸਾਲ ਵਿਚ ਹੋਵੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News