ਕੁਲਦੀਪ ਮਾਣਕ ਦਾ ਭੁਲੇਖਾ ਪਾਉਂਦੈ ਟਰੱਕ ਡਰਾਇਵਰ, ਗਾਇਕੀ ਨਾਲ ਲੁੱਟ ਰਿਹੈ ਲੋਕਾਂ ਦੇ ਦਿਲ (ਵੀਡੀਓ)

07/15/2020 11:12:44 AM

ਫਿਰੋਜ਼ਪੁਰ (ਸੰਨੀ ਚੋਪੜਾ) — ਪੰਜਾਬੀ ਸੱਭਿਆਚਾਰ 'ਚ ਗਾਇਕੀ ਦੇ ਖ਼ੇਤਰ ਰਾਹੀ ਵਿਲੱਖਣ ਪੈੜਾਂ ਛੱਡ ਸਦਾ ਲੋਕ ਮਨਾਂ 'ਚ ਸਦੀਵੀ ਵੱਸ ਚੁੱਕੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਭਾਵੇਂ ਦੁਨੀਆ 'ਚ ਨਹੀਂ ਰਹੇ ਪਰ ਅੱਜ ਵੀ ਉਨ੍ਹਾਂ ਵੱਲੋਂ ਗਾਏ ਤੇ ਮਕਬੂਲ ਹੋਏ ਗੀਤ ਅਤੇ ਲੋਕ ਤੱਥ ਲੋਕਾਂ ਵਲੋਂ ਬੜੇ ਚਾਅਵਾਂ ਨਾਲ ਸੁਣੇ ਜਾਦੇ ਹਨ। ਸਦਾ ਬਹਾਰ ਲੋਕ ਗਾਇਕ ਕੁਲਦੀਪ ਮਾਣਕ ਦੀਆਂ ਯਾਦਾ ਨੂੰ ਰੂਪ, ਪਹਿਰਾਵੇ ਅਤੇ ਬੋਲਾ ਰਾਹੀ ਤਰੋ ਤਾਜਾ ਕਰਵਾਉਣ ਅਤੇ ਉਨ੍ਹਾਂ ਦੇ ਗੀਤਾਂ ਨੂੰ ਆਪਣੀ ਅਵਾਜ਼ 'ਚ ਗਾ ਕੇ ਲੋਕ ਭੁਲੇਖੇ ਖੜ੍ਹੇ ਕਰਨ ਦੀ ਹਿੰਮਤ ਰੱਖਦੇ ਇੱਕ ਵਿਅਕਤੀ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਨ। ਇਸ ਵਿਅਕਤੀ ਦਾ ਨਾਂ ਬਿੱਕਰ ਸਿੰਘ ਹੈ। ਉਹ ਪਿੰਡ ਬੱਧਣੀ ਜੈਮਲ ਸਿੰਘ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ। ਡਰਾਇਵਰਿੰਗ ਕਰਨ ਦੇ ਸ਼ੌਕ ਨੂੰ ਪੂਰਾ ਕਰਨ ਸਦਕਾ ਉਹ ਸਕੂਲੋ ਭੱਜ ਕੇ ਟਰੱਕ ਯੂਨੀਅਨ ਫ਼ਿਰੋਜ਼ਪੁਰ ਛਾਉਣੀ ਪਹੁੰਚ ਕਲੀਡਰੀ (ਸਹਾਇਕ) ਬਣ 5 ਸਾਲ ਘਰ ਨਹੀਂ ਪਰਤਿਆ। ਟਰੱਕਾਂ ਰਾਹੀ ਸਮਾਨ ਦੀ ਢੋਆ ਢੁਆਈ ਕਰਨ ਸਮੇ ਹਮੇਸ਼ਾਂ ਸੜਕਾਂ 'ਤੇ ਚੱਲਦੇ ਹੋਏ ਕੁਲਦੀਪ ਮਾਣਕ ਦੀਆਂ ਕਲੀਆਂ ਸੁਣ-ਸੁਣ ਅਤੇ ਨਾਲੋ-ਨਾਲ ਗੁਣ ਗੁਣਾ ਸਿਰਫ਼ ਟਰੱਕ ਡਰਾਇਵਰ ਹੀ ਨਹੀਂ ਬਣਿਆ ਸਗੋ ਕੁਲਦੀਪ ਮਾਣਕ ਦਾ ਦੂਜਾ ਰੂਪ ਵੀ ਬਣ ਚੁੱਕਾ ਹੈ। ਬੇਸ਼ੱਕ ਉਹ ਕੁਲਦੀਪ ਮਾਣਕ ਨੂੰ ਕਦੇ ਨਹੀਂ ਮਿਲਿਆ ਪਰ ਸੁਫ਼ਨੇ 'ਚ ਉਹ ਕੁਲਦੀਪ ਮਾਣਕ ਨਾਲ ਅਕਸਰ ਹੀ ਗੱਲਬਾਤਾਂ ਕਰਦਾ ਰਹਿੰਦਾ ਹੈ ਅਤੇ ਗਾਇਕੀ ਦੀਆਂ ਬਾਰੀਕੀਆ ਸਿੱਖਦਾ ਰਹਿੰਦਾ ਹੈ।

ਘਰ 'ਚ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਤਿੰਨ ਬੱਚਿਆਂ ਵਾਲੇ ਪਰਿਵਾਰ ਨੂੰ ਚਲਾਉਣ ਅਤੇ ਘਰ ਦੇ ਗੁਜ਼ਾਰੇ ਲਈ ਟਰੱਕ ਡਾਇਵਰੀ ਕਰਨ ਵਾਲੇ ਕਿੱਕਰ ਸਿੰਘ ਉਰਫ ਮਾਣਕ ਆਦਿਵਾਲ ਨੇ ਗਾਵਾਂ ਵੀ ਘਰ ਰੱਖੀਆਂ ਆ ਹੋਈਆਂ ਹਨ ਤਾ ਜੋ ਘਰ ਦਾ ਗੁਜ਼ਾਰਾ ਚਲਦਾ ਰਹੇ ।  

ਦੱਸ ਦਈਏ ਕਿ ਘਰ 'ਚ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਤਿੰਨ ਬੱਚਿਆਂ ਵਾਲੇ ਪਰਿਵਾਰ ਚਲਾਉਣ ਅਤੇ ਘਰ ਦੇ ਗੁਜ਼ਾਰੇ ਲਈ ਟਰੱਕ ਡਾਇਵਰੀ ਕਰਨ ਵਾਲੇ ਕਿੱਕਰ ਸਿੰਘ ਉਰਫ ਮਾਣਕ ਆਦਿਵਾਲ ਨੇ ਗਾਵਾ ਵੀ ਘਰ ਰੱਖੀਆਂ ਹੋਈਆਂ ਹਨ ਤਾ ਜੋ ਘਰ ਦਾ ਗੁਜ਼ਾਰਾ ਚਲਦਾ ਰਹੇ।  


sunita

Content Editor

Related News