ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਫ਼ਿਲਮਾਂ ''ਚ ਕੰਮ ਕਰਨਾ ਚਾਹੁੰਦੀ ਹੈ ਤ੍ਰਿਪਤੀ ਡਿਮਰੀ

Saturday, Jul 27, 2024 - 12:09 PM (IST)

ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਫ਼ਿਲਮਾਂ ''ਚ ਕੰਮ ਕਰਨਾ ਚਾਹੁੰਦੀ ਹੈ ਤ੍ਰਿਪਤੀ ਡਿਮਰੀ

ਮੁੰਬਈ- ਤ੍ਰਿਪਤੀ ਡਿਮਰੀ ਇਨ੍ਹੀਂ ਦਿਨੀਂ ਫ਼ਿਲਮ 'ਬੈਡ ਨਿਊਜ਼' ਨੂੰ ਲੈ ਕੇ ਸੁਰਖੀਆਂ 'ਚ ਹੈ। ਫ਼ਿਲਮ 'ਚ ਅਦਾਕਾਰਾ ਦੀ ਅਦਾਕਾਰੀ ਨੂੰ ਆਲੋਚਕਾਂ ਅਤੇ ਦਰਸ਼ਕਾਂ ਦੁਆਰਾ ਸਰਾਹਿਆ ਗਿਆ ਹੈ। 'ਬੈਡ ਨਿਊਜ਼' ਦੇ ਪ੍ਰਦਰਸ਼ਨ ਨੇ ਤ੍ਰਿਪਤੀ ਡਿਮਰੀ ਦੀ ਪ੍ਰਸਿੱਧੀ ਨੂੰ ਹੋਰ ਵਧਾ ਦਿੱਤਾ ਹੈ। ਉਹ ਪਹਿਲਾਂ ਹੀ 'ਐਨੀਮਲ' ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਸੀ, ਜਿਸ ਰਾਹੀਂ ਉਸ ਨੂੰ 'ਨੈਸ਼ਨਲ ਕਰੱਸ਼' ਦਾ ਟੈਗ ਵੀ ਮਿਲਿਆ। ਲਗਾਤਾਰ ਦੋ ਵੱਡੀਆਂ ਫ਼ਿਲਮਾਂ ਕਰਨ ਤੋਂ ਬਾਅਦ ਤ੍ਰਿਪਤੀ ਦੀਆਂ ਇੱਛਾਵਾਂ ਹੋਰ ਵੀ ਵੱਡੀਆਂ ਹੋ ਗਈਆਂ ਹਨ। ਉਹ ਹੁਣ ਆਪਣੇ ਕਰੀਅਰ 'ਚ ਨਵੇਂ ਖੰਭ ਜੋੜਨਾ ਚਾਹੁੰਦੀ ਹੈ। ਦਰਅਸਲ, ਤ੍ਰਿਪਤੀ ਡਿਮਰੀ ਨੇ ਹੁਣ ਹਾਲੀਵੁੱਡ ਫ਼ਿਲਮਾਂ 'ਚ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ -ਦਲਜੀਤ ਕੌਰ ਨੂੰ ਕੀਨੀਆ ਦੀ ਅਦਾਲਤ ਤੋਂ ਮਿਲੀ ਰਾਹਤ, ਪਤੀ ਨਿਖਿਲ ਪਟੇਲ ਨਹੀਂ ਕਰ ਸਕੇਗਾ ਘਰ ਤੋਂ ਬੇਦਖ਼ਲ

ਤ੍ਰਿਪਤੀ ਡਿਮਰੀ ਹੁਣ ਬਾਲੀਵੁੱਡ ਛੱਡ ਕੇ ਹਾਲੀਵੁੱਡ ਫ਼ਿਲਮਾਂ 'ਚ ਵੀ ਕੰਮ ਕਰਨਾ ਚਾਹੁੰਦੀ ਹੈ। ਰਿਪੋਰਟਾਂ ਮੁਤਾਬਕ ਅਦਾਕਾਰਾ ਇਸ ਸਮੇਂ ਪੱਛਮੀ ਫ਼ਿਲਮ ਉਦਯੋਗਾਂ 'ਚ ਉਸ ਦੀ ਪ੍ਰਤੀਨਿਧਤਾ ਕਰਨ ਲਈ ਇੱਕ ਏਜੰਟ ਦੀ ਭਾਲ ਕਰ ਰਹੀ ਹੈ ਅਤੇ ਉਹ ਇੱਕ ਅਜਿਹੀ ਫ਼ਿਲਮ 'ਚ ਇੱਕ ਛੋਟਾ ਜਿਹਾ ਹਿੱਸਾ ਲੈਣ ਲਈ ਵੀ ਤਿਆਰ ਹੈ ਜੋ ਉਸ ਦੇ ਕਰੀਅਰ ਨੂੰ ਅੱਗੇ ਵਧਾਉਣ 'ਚ ਸਹਾਇਤਾ ਕਰੇਗੀ।ਹਾਲ ਹੀ 'ਚ 'ਬੈਡ ਨਿਊਜ਼' ਦੇ ਪ੍ਰਮੋਸ਼ਨ ਦੌਰਾਨ ਤ੍ਰਿਪਤੀ ਨੇ ਖੁਲਾਸਾ ਕੀਤਾ ਕਿ ਉਹ ਪੱਛਮੀ ਪ੍ਰੋਜੈਕਟਾਂ ਲਈ ਆਡੀਸ਼ਨ ਦੇਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਦੇ ਲਈ ਇੱਕ ਏਜੰਟ ਦੀ ਤਲਾਸ਼ ਕਰ ਰਹੀ ਹੈ। ਤ੍ਰਿਪਤੀ ਡਿਮਰੀ ਨੇ ਕਿਹਾ, 'ਜੇਕਰ ਮੈਨੂੰ ਕਿਤੇ ਛੋਟੀ ਜਿਹੀ ਭੂਮਿਕਾ ਵੀ ਮਿਲਦੀ ਹੈ, ਤਾਂ ਮੈਂ ਸੋਚਾਂਗੀ ਕਿ ਇਹ ਅਸਲ 'ਚ ਮਦਦਗਾਰ ਹੋਵੇਗਾ, ਕਿਉਂਕਿ ਮੈਨੂੰ ਉੱਥੇ ਅਦਾਕਾਰਾਂ ਦੇ ਕੰਮ ਕਰਨ ਦਾ ਤਰੀਕਾ ਪਸੰਦ ਹੈ।'

ਇਹ ਖ਼ਬਰ ਵੀ ਪੜ੍ਹੋ -ਉਰਵਸ਼ੀ ਰੌਤੇਲਾ ਦਾ ਪ੍ਰਾਈਵੇਟ ਵੀਡੀਓ ਲੀਕ ਹੋਣ ਅਦਾਕਾਰਾ ਦਾ ਆਇਆ ਰਿਐਕਸ਼ਨ, ਕਿਹਾ...

ਤ੍ਰਿਪਤੀ ਨੇ ਬਾਲੀਵੁੱਡ ਅਤੇ ਹਾਲੀਵੁੱਡ ਫ਼ਿਲਮਾਂ 'ਚ ਮਸ਼ਹੂਰ ਹੋ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਤਾਰੀਫ ਕੀਤੀ ਹੈ ਅਤੇ ਉਹ ਵੀ ਉਨ੍ਹਾਂ ਵਾਂਗ ਆਪਣਾ ਕਰੀਅਰ ਵਧਾਉਣਾ ਚਾਹੁੰਦੀ ਹੈ। ਇਸ ਦੌਰਾਨ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਦੀ ਫ਼ਿਲਮ 'ਬੈਡ ਨਿਊਜ਼' ਵੱਡੇ ਪਰਦੇ 'ਤੇ ਧੂਮ ਮਚਾ ਰਹੀ ਹੈ। ਫ਼ਿਲਮ ਨੂੰ ਪ੍ਰਸ਼ੰਸਕਾਂ ਅਤੇ ਆਲੋਚਕਾਂ ਵੱਲੋਂ ਚੰਗੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਫ਼ਿਲਮ ਨੇ ਹੁਣ ਤੱਕ 45.26 ਕਰੋੜ ਰੁਪਏ ਕਮਾ ਲਏ ਹਨ।

ਇਹ ਖ਼ਬਰ ਵੀ ਪੜ੍ਹੋ -Bday spl: ਆਪਣੀ ਮਿਹਨਤ ਦੇ ਦਮ 'ਤੇ ਕ੍ਰਿਤੀ ਸੈਨਨ ਨੇ ਬਣਾਈ ਬਾਲੀਵੁੱਡ 'ਚ ਵੱਖਰੀ ਪਛਾਣ

ਅਦਾਕਾਰਾ ਦੀ ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਉਹ ਅਗਲੀ ਫ਼ਿਲਮ 'ਭੂਲ ਭੁਲਾਇਆ 3' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਉਹ ਪਹਿਲੀ ਵਾਰ ਕਾਰਤਿਕ ਆਰੀਅਨ ਨਾਲ ਸਕ੍ਰੀਨ ਸ਼ੇਅਰ ਕਰੇਗੀ। ਇਸ ਫ਼ਿਲਮ 'ਚ ਵਿਦਿਆ ਬਾਲਨ ਅਤੇ ਮਾਧੁਰੀ ਦੀਕਸ਼ਿਤ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੀਆਂ। ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਵੇਗੀ।


author

Priyanka

Content Editor

Related News