ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ 'ਨਿਆਂ ਦਿ ਜਸਟਿਸ' ਦਾ ਟਰੇਲਰ ਹੋਇਆ ਲਾਂਚ

Sunday, Jun 13, 2021 - 01:19 PM (IST)

ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ 'ਨਿਆਂ ਦਿ ਜਸਟਿਸ' ਦਾ ਟਰੇਲਰ ਹੋਇਆ ਲਾਂਚ

ਮੁੰਬਈ: ਸਵ. ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਲੋਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਦੂਜੇ ਪਾਸੇ ਉਨ੍ਹਾਂ ਦੀ ਮੌਤ ਦੀ ਗੁੱਥੀ ਅਜੇ ਤਕ ਨਹੀਂ ਸੁਲਝੀ ਹੈ। ਹਾਲਾਂਕਿ ਇਸ ਕੇਸ 'ਚ ਸੀ.ਬੀ.ਆਈ. ਦੀ ਜਾਂਚ ਚੱਲ ਰਹੀ ਹੈ। ਇਸ ਵਿਚਕਾਰ ਅਦਾਕਾਰ ਦੀ ਜ਼ਿੰਦਗੀ 'ਤੇ ਬਣਨ ਵਾਲੀ ਫ਼ਿਲਮ ਦਾ ਟਰੇਲਰ ਲਾਂਚ ਹੋ ਗਿਆ ਹੈ। 'ਨਿਆਂ ਦਿ ਜਸਟਿਸ' ਨਾਂ ਦੀ ਇਸ ਫ਼ਿਲਮ ਤੋਂ ਉਮੀਦ ਹੈ ਕਿ ਸੁਸ਼ਾਂਤ ਦੀ ਜ਼ਿੰਦਗੀ ਨਾਲ ਜੁੜੇ ਰਾਜ ਬਾਹਰ ਲੈ ਆਵੇਗੀ।

PunjabKesari
ਪਰਿਵਾਰ ਨੇ ਕੀਤੀ ਸੀ ਬੈਨ ਦੀ ਮੰਗ
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਇਸ ਫ਼ਿਲਮ ਸਮੇਤ ਅਜਿਹੀਆਂ 4 ਫ਼ਿਲਮਾਂ ਨੂੰ ਕੋਰਟ ਤੋਂ ਬੈਨ ਕਰਨ ਦੀ ਮੰਗ ਕੀਤੀ ਸੀ ਜਿਨ੍ਹਾਂ ਨੂੰ ਅਦਾਕਾਰ ਦੀ ਜ਼ਿੰਦਗੀ 'ਤੇ ਅਧਾਰਿਤ ਦੱਸਿਆ ਜਾ ਰਿਹਾ ਸੀ ਪਰ 10 ਜੂਨ ਨੂੰ ਦਿੱਲੀ ਹਾਈ ਕੋਰਟ ਦੇ ਜਸਟਿਸ ਸੰਜੀਵ ਨਰੂਲਾ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ। ਇਸ ਤੋਂ ਬਾਅਦ ਮੇਕਰਜ਼ ਨੇ ਫ਼ਿਲਮ 'ਨਿਆਂ ਦ ਜਸਟਿਸ' ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ।

ਇਹ ਹੈ ਟਰੇਲਰ 'ਚ
ਇਸ ਟਰੇਲਰ ਦੀ ਸ਼ੁਰੂਆਤ ਇਕ ਟੀ.ਵੀ. ਨਿਊਜ਼ ਤੋਂ ਹੁੰਦੀ ਹੈ ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਕਿਸੇ ਮਹਿੰਦਰ ਸਿੰਘ ਨਾਂ ਦੇ ਫ਼ਿਲਮ ਅਦਾਕਾਰ ਨੇ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ ਹੈ। ਉੱਥੇ ਦਿਖਾਇਆ ਗਿਆ ਸੀਨ ਪੂਰੀ ਤਰ੍ਹਾਂ ਨਾਲ ਉਦਾਂ ਦਾ ਹੀ ਹੈ ਜਿਵੇਂ ਸੁਸ਼ਾਂਤ ਦੀ ਮੌਤ ਤੋਂ ਬਾਅਦ ਖ਼ਬਰਾਂ 'ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਐਂਟਰੀ ਹੁੰਦੀ ਹੈ ਅਦਾਕਾਰਾ ਦੀ ਜਿਸ ਨਾਲ ਅਦਾਕਾਰ ਦੇ ਇਨਟੀਮੇਟ ਸੀਨ ਦਿਖਾਏ ਗਏ ਹਨ। ਫ਼ਿਲਮ 'ਚ ਕੁੜੀ, ਪੈਸਾ, ਨਸ਼ਾ, ਕ੍ਰਾਈਮ, ਗਲੈਮਰ ਸਭ ਕੁਝ ਦਿਖਾਇਆ ਗਿਆ ਹੈ। ਫ਼ਿਲਮ 'ਚ ਅਦਾਕਾਰ ਦੇ ਪਿਤਾ ਉਸ ਦੇ ਅਕਾਊਂਟ ਤੋਂ ਲੈਣ-ਦੇਣ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਜੋ ਤੁਹਾਨੂੰ ਸੁਸ਼ਾਂਤ ਸਿੰਘ ਦੇ ਕੇਸ ਨਾਲ ਸਿੱਧਾ ਜੋੜੇਗੀ।

PunjabKesari
ਇਹ ਹੈ ਸਟਾਰ ਕਾਸਟ
ਇਸ ਫਿਲਮ 'ਚ ਸਟਾਰ ਕਾਸਟ ਕਾਫ਼ੀ ਵਧੀਆ ਰੱਖੀ ਗਈ ਹੈ। ਸਾਰੇ ਕਿਰਦਾਰ ਰੀਅਲ ਲਾਈਫ 'ਚ ਸੁਸ਼ਾਂਤ ਨਾਲ ਸਬੰਧਿਤ ਲੋਕਾਂ ਨਾਲ ਮਿਲਦੇ-ਜੁਲਦੇ ਲਏ ਗਏ ਹਨ। ਫ਼ਿਲਮ 'ਚ ਜੁਬੇਰ ਖ਼ਾਨ ਅਤੇ ਸ਼ੇਰਿਆ ਸ਼ੁਕਲਾ ਲੀਡ ਰੋਲ 'ਚ ਹੈ। ਇਨ੍ਹਾਂ ਤੋਂ ਇਲ਼ਾਵਾ ਫ਼ਿਲਮ 'ਚ ਅਸਰਾਨੀ, ਸ਼ਕਤੀ ਕਪੂਰ, ਅਮਨ ਵਰਮਾ ਵਰਗੇ ਕਈ ਦਿੱਗਜ ਕਲਾਕਾਰ ਸ਼ਾਮਲ ਹਨ।


author

Aarti dhillon

Content Editor

Related News