ਮਸ਼ਹੂਰ ਅਦਾਕਾਰ ਬਰੈਡ ਪਿੱਟ ਨੂੰ ਸਦਮਾ, ਸਿਰ ਤੋਂ ਉੱਠਿਆ ਮਾਂ ਦਾ ਹੱਥ
Thursday, Aug 07, 2025 - 09:30 AM (IST)

ਵਾਸ਼ਿੰਗਟਨ ਡੀਸੀ (ਏਜੰਸੀ)- ਆਸਕਰ ਜੇਤੂ ਅਦਾਕਾਰ ਬਰੈਡ ਪਿੱਟ ਦੀ ਮਾਂ, ਜੇਨ ਐੱਟਾ ਪਿੱਟ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਪਰਿਵਾਰ ਵੱਲੋਂ ਕੀਤੀ ਗਈ ਹੈ, ਪਰ ਮੌਤ ਦਾ ਕਾਰਨ ਹਾਲੇ ਸਾਹਮਣੇ ਨਹੀਂ ਆਇਆ। ਬਰੈਡ ਪਿੱਟ ਦੀ ਮਾਂ ਜੇਨ ਇੱਕ ਰਿਟਾਇਰਡ ਸਕੂਲ ਕਾਊਂਸਲਰ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਖਿਲਾਫ FIR ਦਰਜ, ਅਸ਼ਲੀਲਤਾ ਫੈਲਾਉਣ ਦੇ ਲੱਗੇ ਦੋਸ਼
'ਫਾਈਟ ਕਲੱਬ' ਅਤੇ 'F1' ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਅਦਾਕਾਰ ਬਰੈਡ ਪਿੱਟ ਦੀ ਭਤੀਜੀ ਸਿਡਨੀ, ਜੋ ਕਿ ਉਨ੍ਹਾਂ ਦੇ ਭਰਾ ਦੀ ਧੀ ਹੈ, ਨੇ ਆਪਣੇ ਇੰਸਟਾਗ੍ਰਾਮ 'ਤੇ ਭਾਵੁਕ ਸ਼ਬਦਾਂ ਵਿਚ ਦਾਦੀ ਨੂੰ ਯਾਦ ਕਰਦਿਆਂ ਲਿਖਿਆ, "ਮੇਰੀ ਪਿਆਰੀ ਦਾਦੀ, ਅਸੀਂ ਅਜੇ ਤੁਹਾਡੇ ਜਾਣ ਲਈ ਤਿਆਰ ਨਹੀਂ ਸੀ। ਪਰ ਇਹ ਜਾਣ ਕੇ ਕਿ ਤੁਸੀਂ ਹੁਣ ਆਜ਼ਾਦ ਹੋ ਕੇ ਗਾ, ਨੱਚ ਅਤੇ ਪੇਂਟਿੰਗ ਕਰ ਸਕਦੇ ਹੋ, ਥੋੜ੍ਹੀ ਰਾਹਤ ਮਿਲਦੀ ਹੈ।"
ਇਹ ਵੀ ਪੜ੍ਹੋ: ਦੋ ਮਹਿਲਾ ਯੂ-ਟਿਊਬਰ ਗ੍ਰਿਫ਼ਤਾਰ, ਲੱਗੇ ਇਹ ਦੋਸ਼
ਜੇਨ ਪਿੱਟ ਆਮ ਤੌਰ 'ਤੇ ਪਬਲਿਕ ਲਾਈਫ ਤੋਂ ਦੂਰ ਰਹਿੰਦੀ ਸੀ, ਪਰ ਉਹ ਕਈ ਵਾਰ ਬਰੈਡ ਦੇ ਨਾਲ ਮਹੱਤਵਪੂਰਨ ਸਮਾਰੋਹਾਂ, ਜਿਵੇਂ ਕਿ 2012 ਦੇ ਆਸਕਰ ਜਾਂ 2014 ਦੀ ਫਿਲਮ 'Unbroken' ਦੀ ਪ੍ਰੀਮੀਅਰ 'ਤੇ ਨਜ਼ਰ ਆਈ ਸੀ। 2009 ਵਿੱਚ, ਬਰੈਡ ਅਤੇ ਉਨ੍ਹਾਂ ਦੇ ਭਰਾ ਡਗ ਅਤੇ ਭੈਣ ਜੂਲੀ ਨੇ ਮਿਲ ਕੇ ਮਿਸੂਰੀ ਦੇ ਇੱਕ ਹਸਪਤਾਲ ਨੂੰ 10 ਲੱਖ ਡਾਲਰ ਦਾਨ ਦਿੱਤੇ, ਜਿਸ ਨਾਲ ਉਨ੍ਹਾਂ ਦੀ ਮਾਂ ਦੇ ਨਾਂ 'ਤੇ Jane Pitt Pediatric Cancer Centre ਸਥਾਪਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਅਦਾਕਾਰ ਅਤੇ ਕੋਰੀਓਗ੍ਰਾਫਰ ਰਾਘਵ ਜੁਆਲ ਨੇ ਸਾਕਸ਼ੀ ਮਲਿਕ ਨੂੰ ਜੜਿਆ ਥੱਪੜ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8