ਸੀਰੀਜ਼ ''ਅੰਧੇਰਾ'' ਦਾ 14 ਅਗਸਤ ਨੂੰ ਹੋਵੇਗਾ ਪ੍ਰੀਮੀਅਰ
Wednesday, Aug 06, 2025 - 03:18 PM (IST)

ਮੁੰਬਈ (ਏਜੰਸੀ)- ਸੁਪਰਨੈਚੁਰਲ ਹਾਰਰ ਸੀਰੀਜ਼ 'ਅੰਧੇਰਾ' 14 ਅਗਸਤ ਤੋਂ ਸਿਰਫ਼ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋਵੇਗੀ। ਪ੍ਰਾਈਮ ਵੀਡੀਓ ਨੇ ਐਕਸਲ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਆਪਣੀ ਨਵੀਂ ਸੁਪਰਨੈਚੁਰਲ ਹਾਰਰ ਸੀਰੀਜ਼ 'ਅੰਧੇਰਾ' ਦੇ ਗਲੋਬਲ ਪ੍ਰੀਮੀਅਰ ਦੀ ਤਾਰੀਖ ਦਾ ਐਲਾਨ ਕੀਤਾ ਹੈ। ਇਸ ਵਿੱਚ ਪ੍ਰਿਆ ਬਾਪਟ, ਕਰਨਵੀਰ ਮਲਹੋਤਰਾ, ਪ੍ਰਾਜਕਤਾ ਕੋਲੀ ਅਤੇ ਸੁਰਵੀਨ ਚਾਵਲਾ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਦੇ ਨਾਲ ਹੀ ਵਤਸਲ ਸੇਠ, ਪਰਵੀਨ ਡਬਾਸ ਅਤੇ ਪ੍ਰਣਯ ਪਚੌਰੀ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
ਸੀਰੀਜ਼ 'ਅੰਧੇਰਾ' ਦਾ ਨਿਰਮਾਣ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ, ਕਾਸਿਮ ਜਗਮਗੀਆ, ਮੋਹਿਤ ਸ਼ਾਹ ਅਤੇ ਕਰਨ ਅੰਸ਼ੁਮਨ ਦੁਆਰਾ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਕੀਤਾ ਗਿਆ ਹੈ, ਜਦੋਂ ਕਿ ਵਿਸ਼ਾਲ ਰਾਮਚੰਦਾਨੀ ਸਹਿਯੋਗੀ ਨਿਰਮਾਤਾ ਹਨ। ਇਹ ਅੱਠ-ਐਪੀਸੋਡਾਂ ਵਾਲੀ ਰੋਮਾਂਚਕ ਡਰਾਮਾ ਸੀਰੀਜ਼ ਨੂੰ ਗੌਰਵ ਦੇਸਾਈ, ਰਾਘਵ ਡਾਰ, ਚਿੰਤਨ ਸਾਰਦਾ ਅਤੇ ਕਰਨ ਅੰਸ਼ੁਮਨ ਨੇ ਲਿਖਿਆ ਹੈ ਅਤੇ ਇਸ ਦਾ ਨਿਰੇਦਾਸ਼ਨ ਰਾਘਵ ਡਾਰ ਦੁਆਰਾ ਕੀਤਾ ਗਿਆ ਹੈ। 'ਅੰਧੇਰਾ' ਦਾ ਪ੍ਰੀਮੀਅਰ 14 ਅਗਸਤ ਨੂੰ ਭਾਰਤ ਅਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਸਿਰਫ਼ ਪ੍ਰਾਈਮ ਵੀਡੀਓ 'ਤੇ ਹੋਵੇਗਾ।