ਮੁਕੇਸ਼ ਖੰਨਾ ਦੀ ਭੈਣ ਦਾ ਹੋਇਆ ਕੋਰੋਨਾ ਨਾਲ ਦਿਹਾਂਤ, ਦੋ ਦਿਨ ਪਹਿਲਾ ਦੱਸੀ ਸੀ ਆਪਣੀ ਮੌਤ ਦੀ ਝੂਠੀ ਅਫ਼ਵਾਹ ਦੀ ਸੱਚਾਈ

Thursday, May 13, 2021 - 12:54 PM (IST)

ਮੁਕੇਸ਼ ਖੰਨਾ ਦੀ ਭੈਣ ਦਾ ਹੋਇਆ ਕੋਰੋਨਾ ਨਾਲ ਦਿਹਾਂਤ, ਦੋ ਦਿਨ ਪਹਿਲਾ ਦੱਸੀ ਸੀ ਆਪਣੀ ਮੌਤ ਦੀ ਝੂਠੀ ਅਫ਼ਵਾਹ ਦੀ ਸੱਚਾਈ

ਮੁੰਬਈ-ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ਖ਼ਬਰ ਆ ਰਹੀ ਹੈ। ਹਾਲ ਹੀ ਵਿਚ ਮੁਕੇਸ਼ ਖੰਨਾ ਦੀ ਮੌਤ ਦੀ ਝੂਠੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਭੈਣ ਕਮਲ ਕਪੂਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਕਮਲ ਕੋਰੋਨਾ ਤੋਂ ਲੜਾਈ ਹਾਰ ਗਈ ਅਤੇ ਆਪਣਾ ਆਖਰੀ ਸਾਹ ਦਿੱਲੀ ਵਿਚ ਲਿਆ। ਮੁਕੇਸ਼ ਖੰਨਾ ਨੇ ਖ਼ੁਦ ਆਪਣੀ ਭੈਣ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਅਦਾਕਾਰ ਨੇ ਆਪਣੀ ਭੈਣ ਬਾਰੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ।


ਮੁਕੇਸ਼ ਖੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਭੈਣ ਅਤੇ ਪਰਿਵਾਰ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਨਾਲ ਉਸ ਨੇ ਲਿਖਿਆ, 'ਕੱਲ੍ਹ ਮੈਂ ਆਪਣੀ ਮੌਤ ਦੀ ਝੂਠੀ ਖ਼ਬਰ ਦੀ ਸੱਚਾਈ ਦੱਸਣ ਲਈ ਸੰਘਰਸ਼ ਕੀਤਾ ਪਰ ਮੈਨੂੰ ਨਹੀਂ ਪਤਾ ਸੀ ਕਿ ਇਕ ਭਿਆਨਕ ਸੱਚ ਮੇਰੇ ਨੇੜੇ ਘੁੰਮ ਰਿਹਾ ਸੀ। ਅੱਜ ਮੇਰੀ ਇਕਲੌਤੀ ਵੱਡੀ ਭੈਣ ਕਮਲ ਕਪੂਰ ਦੀ ਦਿੱਲੀ ਵਿਚ ਮੌਤ ਹੋ ਗਈ ਹੈ, ਉਸਦੀ ਮੌਤ 'ਤੇ ਮੈਨੂੰ ਬਹੁਤ ਦੁੱਖ ਦਿੱਤਾ ਹੈ। ਕੋਵਿਡ ਨੂੰ 12 ਦਿਨ ਹਰਾਉਣ ਤੋਂ ਬਾਅਦ ਉਹ ਲੰਗਜ਼ ਕੰਜੈਸਚਨ ਤੋਂ ਹਾਰ ਗਈ। ਪਤਾ ਨਹੀਂ ਉਪਰ ਵਾਲਾ ਕੀ ਹਿਸਾਬ ਕਿਤਾਬ ਕਰ ਰਹਿ ਹੈ। ਸੱਚਮੁੱਚ, ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਹਿੱਲ ਗਿਆ ਹਾਂ।'

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਕੇਸ਼ ਖੰਨਾ ਨੇ ਆਪਣੀ ਮੌਤ ਦੀ ਅਫ਼ਵਾਹ ਉੱਡਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਵੀਡੀਓ ਜਾਰੀ ਕਰ ਅਜਿਹੀਆਂ ਖ਼ਬਰਾਂ ਦਾ ਖੰਡਨ ਕੀਤਾ ਸੀ। ਨਾਲ ਹੀ ਫਰਜ਼ੀ ਖ਼ਬਰਾਂ ਚਲਾਉਣ ਵਾਲਿਆਂ ਦੀ ਨਿੰਦਾ ਵੀ ਕੀਤੀ ਸੀ। ਮੁਕੇਸ਼ ਖੰਨਾ ਨੇ ਵੀਡੀਓ ’ਚ ਕਿਹਾ ਸੀ ਕਿ ਮੈਂ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਾਂ, ਪਤਾ ਨਹੀਂ ਕਿ ਕਿਨ੍ਹਾਂ ਲੋਕਾਂ ਨੇ ਅਜਿਹੀਆਂ ਅਫ਼ਵਾਹਾਂ ਉਡਾਈਆਂ ਸਨ। ਮੈਂ ਬਿਲਕੁੱਲ ਠੀਕ ਹਾਂ ਅਤੇ ਜਦੋਂ ਤੁਸੀਂ ਲੋਕਾਂ ਦੀਆਂ ਦੁਆਵ ਮੇਰੇ ਨਾਲ ਹਨ ਤਾਂ ਮੈਨੂੰ ਕੀ ਹੋ ਸਕਦਾ ਹੈ। ਮੇਰੇ ਬਾਰੇ ’ਚ ਅਫ਼ਵਾਹ ਫੈਲਾ ਦਿੰਦੇ ਹਨ। ਇਹ ਪਰੇਸ਼ਾਨੀ ਹੈ ਸੋਸ਼ਲ ਮੀਡੀਆ ਦੀ। ਸਭ ਦਾ ਬਹੁਤ ਬਹੁਤ ਧੰਨਵਾਦ ਮੇਰੀ ਚਿੰਤਾ ਕਰਨ ਲਈ। ਮੈਨੂੰ ਕਈ ਲੋਕਾਂ ਦੇ ਫੋਨ ਆ ਰਹੇ ਹਨ। ਤੁਹਾਡਾ ਸਭ ਦਾ ਧੰਨਵਾਦ’। 
 


author

Aarti dhillon

Content Editor

Related News