ਦੁਖਦਾਇਕ ਖ਼ਬਰ: ਅਦਾਕਾਰ ਰਾਮ ਕਪੂਰ ਦੇ ਪਿਤਾ ਦਾ ਹੋਇਆ ਦਿਹਾਂਤ

Friday, Apr 16, 2021 - 10:05 AM (IST)

ਦੁਖਦਾਇਕ ਖ਼ਬਰ: ਅਦਾਕਾਰ ਰਾਮ ਕਪੂਰ ਦੇ ਪਿਤਾ ਦਾ ਹੋਇਆ ਦਿਹਾਂਤ

ਮੁੰਬਈ: ਫ਼ਿਲਮ ਅਭਿਨੇਤਾ ਰਾਮ ਕਪੂਰ ਦੇ ਪਿਤਾ ਅਨਿਲ ਕਪੂਰ ਦਾ 74 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਹ ਇਕ ਵਪਾਰੀ ਸਨ। ਉਨ੍ਹਾਂ ਦਾ ਦਿਹਾਂਤ ਸੋਮਵਾਰ 12 ਅਪ੍ਰੈਲ ਨੂੰ ਹੋਇਆ ਸੀ, ਇਸ ਤੋਂ ਬਾਅਦ ਰਾਮ ਕਪੂਰ ਨੇ ਪ੍ਰਸ਼ੰਸਕਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ। 

PunjabKesari
ਰਾਮ ਕਪੂਰ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਤੁਸੀਂ ਹਮੇਸ਼ਾ ਸਾਡੇ ਪਰਿਵਾਰ ਦਾ ਹਿੱਸਾ ਰਹੋਗੇ। ਅਸੀਂ ਸਾਰੇ ਤੁਹਾਨੂੰ ਬਹੁਤ ਯਾਦ ਕਰ ਰਹੇ ਹਾਂ। ਰਾਮ ਕਪੂਰ ਨੇ ਅਮੂਲ ਕੰਪਨੀ ਦੀ ਇਕ ਤਸਵੀਰ ਵੀ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ ਕਿ ਮੈਂ ਕੰਪਨੀ ਵੱਲੋਂ ਦਿੱਤੀ ਗਈ ਇਸ ਸ਼ਰਧਾਂਜਲੀ ਨਾਲ ਬੇਹੱਦ ਭਾਵੁਕ ਹੋ ਗਿਆ ਹਾਂ। ਉਹ ਬਹੁਤ ਚੰਗੇ ਇਨਸਾਨ ਸਨ। 

PunjabKesari
ਰਾਮ ਕਪੂਰ ਦੀ ਇਸ ਪੋਸਟ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਜ਼ਬਰਦਸਤ ਪ੍ਰਤੀਕਿਰਿਆ ਦਿੱਤੀ ਹੈ। ਇਕ ਪ੍ਰਸ਼ੰਸਕ ਨੇ ਲਿਖਿਆ ਕਿ ਇਸ ਦੁੱਖ ਦੀ ਘੜੀ ’ਚ ਅਸੀਂ ਸਭ ਤੁਹਾਡੇ ਨਾਲ ਹਾਂ। ਇਕ ਹੋਰ ਪ੍ਰਸ਼ੰਸਨ ਨੇ ਲਿਖਿਆ ਕਿ ਤੁਸੀਂ ਖ਼ੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਸੰਭਾਲੋ। 

PunjabKesari
ਹਾਲ ਹੀ ’ਚ ਲਗਵਾਈ ਸੀ ਕੋਰੋਨਾ ਵੈਕਸੀਨ
ਹਾਲ ਹੀ ’ਚ ਰਾਮ ਕਪੂਰ ਨੇ ਕੋਰੋਨਾ ਦੀ ਪਹਿਲੀ ਖੁਰਾਕ ਲਈ। ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕਰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਮੈਂ ਫਰੰਟਲਾਈਨ ਵਰਕਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਸਭ ਦੀ ਰੱਖਿਆ ਕੀਤੀ ਹੈ। ਰਾਮ ਦੇ ਪ੍ਰਸ਼ੰਸਕ ਵੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆਏ ਸਨ। 


author

Aarti dhillon

Content Editor

Related News