ਸਾਲ 2020 ’ਚ ਇੰਟਰਨੈੱਟ ’ਤੇ ਸਭ ਤੋਂ ਵੱਧ ਸਰਚ ਹੋਈਆਂ ਇਹ ਹਸੀਨਾਵਾਂ, ਸੁਸ਼ਾਂਤ ਦੀ ਗਰਲਫਰੈਂਡ ਦਾ ਨਾਂ ਸਭ ਤੋਂ ਉੱਪਰ

12/30/2020 2:01:54 PM

ਮੁੰਬਈ (ਬਿਊਰੋ)– ਸਾਲ 2020 ਬਾਲੀਵੁੱਡ ਲਈ ਵੀ ਸਹੀ ਸਾਬਿਤ ਨਹੀਂ ਹੋਇਆ ਹੈ। ਇਸ ਸਾਲ ਕਈ ਕਲਾਕਾਰਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਤਾਂ ਕਈ ਕਲਾਕਾਰ ਵਿਵਾਦਾਂ ’ਚ ਫੱਸਦੇ ਨਜ਼ਰ ਆਏ, ਜਿਸ ਕਾਰਨ ਉਨ੍ਹਾਂ ਨੇ ਕਾਫੀ ਸੁਰਖ਼ੀਆਂ ਬਟੋਰੀਆਂ। ਅੱਜ ਤੁਹਾਨੂੰ ਕੁਝ ਅਜਿਹੀਆਂ ਹਸੀਨਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਇਸ ਸਾਲ ਇੰਟਰਨੈੱਟ ’ਤੇ ਸਭ ਤੋਂ ਵੱਧ ਸਰਚ ਕੀਤਾ ਗਿਆ ਹੈ–

1. ਰੀਆ ਚੱਕਰਵਰਤੀ

ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੁਰਖ਼ੀਆਂ ’ਚ ਰਹੀ ਅਦਾਕਾਰਾ ਰੀਆ ਚੱਕਰਵਰਤੀ ਨੂੰ ਸਭ ਤੋਂ ਵੱਧ ਇੰਟਰਨੈੱਟ ’ਤੇ ਸਰਚ ਕੀਤਾ ਗਿਆ। ਸੁਸ਼ਾਂਤ ਦੀ ਆਤਮ ਹੱਤਿਆ ਤੋਂ ਬਾਅਦ ਰੀਆ ਨੂੰ ਹੀ ਉਸ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਜਾਣ ਲੱਗਾ ਸੀ। ਇਹੀ ਵਜ੍ਹਾ ਸੀ ਕਿ ਰੀਆ ਚੱਕਰਵਰਤੀ ਨੂੰ ਸਭ ਤੋਂ ਵੱਧ ਸਰਚ ਕੀਤਾ ਗਿਆ। ਨਾਲ ਹੀ ਡਰੱਗਸ ਕਨੈਕਸ਼ਨ ’ਚ ਰੀਆ ਤੇ ਉਸ ਦੇ ਭਰਾ ਨੂੰ ਜੇਲ ਵੀ ਜਾਣਾ ਪਿਆ ਸੀ।

PunjabKesari

2. ਕੰਗਨਾ ਰਣੌਤ

ਕੰਗਨਾ ਰਣੌਤ ਆਪਣੀਆਂ ਫ਼ਿਲਮਾਂ ਨਾਲੋਂ ਇਸ ਸਾਲ ਵਿਵਾਦਾਂ ਨੂੰ ਲੈ ਕੇ ਜ਼ਿਆਦਾ ਚਰਚਾ ’ਚ ਰਹੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ’ਚ ਵਧੇ ਵਿਵਾਦਾਂ ’ਤੇ ਕੰਗਨਾ ਨੇ ਖੁੱਲ੍ਹ ਕੇ ਆਪਣੀ ਰਾਏ ਰੱਖੀ। ਇਸ ਤੋਂ ਬਾਅਦ ਉਹ ਬਾਲੀਵੁੱਡ ਦੇ ਕਈ ਸਿਤਾਰਿਆਂ ’ਤੇ ਹਮਲਾ ਕਰਦੀ ਨਜ਼ਰ ਆਈ। ਇਹੀ ਨਹੀਂ ਕੰਗਨਾ ਉਦੋਂ ਸਭ ਤੋਂ ਵੱਧ ਸੁਰਖ਼ੀਆਂ ’ਚ ਆਈ, ਜਦੋਂ ਉਹ ਮਹਾਰਾਸ਼ਟਰ ਸਰਕਾਰ ਨਾਲ ਭਿੜਦੀ ਦਿਖਾਈ ਦਿੱਤੀ।

PunjabKesari

3. ਅੰਕਿਤਾ ਲੋਖੰਡੇ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਸ ਦੀ ਸਾਬਕਾ ਗਰਲਫਰੈਂਡ ਰਹਿ ਚੁੱਕੀ ਅਦਾਕਾਰਾ ਅੰਕਿਤਾ ਲੋਖੰਡੇ ਵੀ ਚਰਚਾਵਾਂ ’ਚ ਬਣੀ ਰਹੀ। ਅੰਕਿਤਾ ਸੁਸ਼ਾਂਤ ਲਈ ਨਿਆਂ ਮੰਗਦੀ ਦਿਖਾਈ ਦਿੱਤੀ। ਅੱਜ ਵੀ ਅੰਕਿਤਾ ਸੋਸ਼ਲ ਮੀਡੀਆ ’ਤੇ ਖੂਬ ਸੁਰਖ਼ੀਆਂ ’ਚ ਰਹਿੰਦੀ ਹੈ।

PunjabKesari

4. ਦੀਪਿਕਾ ਪਾਦੁਕੋਣ

ਬਾਲੀਵੁੱਡ ਡਰੱਗ ਕਨੈਕਸ਼ਨ ’ਚ ਕਈ ਸਿਤਾਰਿਆਂ ਦੇ ਨਾਂ ਸਾਹਮਣੇ ਆਏ ਸਨ, ਜਿਨ੍ਹਾਂ ’ਚੋਂ ਇਕ ਨਾਂ ਸੀ ਅਦਾਕਾਰਾ ਦੀਪਿਕਾ ਪਾਦੁਕੋਣ ਦਾ। ਜੀ ਹਾਂ, ਜਦੋਂ ਐੱਨ. ਸੀ. ਬੀ. ਡਰੱਗ ਕਨੈਕਸ਼ਨ ਦੀ ਤਲਾਸ਼ ਕਰ ਰਹੀ ਸੀ, ਉਸੇ ਦੌਰਾਨ ਦੀਪਿਕਾ ਦੀ ਇਕ ਚੈਟ ਲੀਕ ਹੋ ਗਈ ਸੀ, ਜਿਸ ’ਚ ਉਹ ਡਰੱਗ ਨੂੰ ਲੈ ਕੇ ਗੱਲ ਕਰਦੀ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਬਿਆਨ ਦਰਜ ਕਰਵਾਉਣ ਲਈ ਐੱਨ. ਸੀ. ਬੀ. ਦਫਤਰ ਵੀ ਜਾਣਾ ਪਿਆ ਸੀ।

PunjabKesari

5. ਸਾਰਾ ਅਲੀ ਖ਼ਾਨ

ਡਰੱਗ ਮਾਮਲੇ ’ਚ ਸਾਰਾ ਅਲੀ ਖ਼ਾਨ ਦਾ ਨਾਂ ਸਾਹਮਣੇ ਆਉਣ ਨਾਲ ਸਾਰਿਆਂ ਨੂੰ ਕਾਫੀ ਵੱਡਾ ਝਟਕਾ ਲੱਗਾ ਸੀ। ਨਾਲ ਹੀ ਇਹ ਵੀ ਪਤਾ ਲੱਗਾ ਕਿ ਇਕ ਸਮਾਂ ਅਜਿਹਾ ਵੀ ਸੀ, ਜਦੋਂ ਸੁਸ਼ਾਂਤ ਨੂੰ ਉਹ ਡੇਟ ਕਰ ਰਹੀ ਸੀ। ਨਾਲ ਹੀ ਸਾਰਾ ਨੇ ਦੱਸਿਆ ਸੀ ਕਿ ਸੁਸ਼ਾਂਤ ਨੂੰ ਡਰੱਗਸ ਦੀ ਲੱਤ ਲੱਗ ਚੁੱਕੀ ਸੀ। ਉਹ ਜਦੋਂ ਵੀ ਫਾਰਮ ਹਾਊਸ ’ਤੇ ਜਾਂਦੀ ਸੀ ਤਾਂ ਸੁਸ਼ਾਂਤ ਉਸ ਦੇ ਸਾਹਮਣੇ ਹੀ ਡਰੱਗਸ ਲੈਂਦਾ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh