ਸ੍ਰੀ ਦਰਬਾਰ ਸਾਹਿਬ ਪਹੁੰਚੀ ਮਾਨੁਸ਼ੀ, ਪਰਮੀਸ਼ ਨੇ ਕਲੀਨਸ਼ੇਵ ਨੂੰ ਲੈ ਕੇ ਖੋਲ੍ਹਿਆ ਭੇਦ, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ

10/20/2022 6:14:38 PM

ਬਾਲੀਵੁੱਡ ਡੈਸਕ- ਹਾਲ ਹੀ ’ਚ ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਇਕ ਵੀਡੀਓ ਪੋਸਟ ਕੀਤੀ ਹੈ। ਵੀਡੀਓ 'ਚ ਪਰਮੀਸ਼ ਵਰਮਾ ਨੇ ਆਪਣੇ ਕਲੀਨਸ਼ੇਵ ਲੁੱਕ ਬਾਰੇ ਵਿਸਥਾਰ ਨਾਲ ਦੱਸਿਆ ਹੈ। ਇਸ ਦੇ ਨਾਲ ਵੱਡੀ ਖ਼ਬਰ ਇਹ ਵੀ ਹੈ ਕਿ 'ਲਾਲ ਸਿੰਘ ਚੱਢਾ' ਫ਼ਿਲਮ ਅਕਤੂਬਰ 'ਚ OTT 'ਤੇ ਰਿਲੀਜ਼ ਹੋ ਚੁੱਕੀ ਹੈ। OTT ਪਲੇਟਫਾਰਮ Netflix 'ਤੇ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਟਾਪ 10 ਦੀ ਸੂਚੀ 'ਚ ਆਪਣੀ ਜਗ੍ਹਾ ਬਣਾ ਰਹੀ ਹੈ। ਅੱਜ ਤੁਹਾਨੂੰ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਇਸ ਪ੍ਰਕਾਰ ਹਨ :-

ਗਾਇਕ ਪਰਮੀਸ਼ ਵਰਮਾ ਨੇ ਖੋਲ੍ਹਿਆ ਭੇਦ, ਦੱਸਿਆ ਕਿਉਂ ਕਟਵਾਈਆਂ ਸਨ ਸਟਾਈਲਿਸ਼ ਦਾੜ੍ਹੀ-ਮੁੱਛਾਂ (ਵੀਡੀਓ)

ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਹਾਲ ਹੀ 'ਚ ਇਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ 'ਚ ਪਰਮੀਸ਼ ਵਰਮਾ ਨੇ ਆਪਣੇ ਕਲੀਨਸ਼ੇਵ ਲੁੱਕ ਬਾਰੇ ਵਿਸਥਾਰ ਨਾਲ ਦੱਸਿਆ ਹੈ। ਪਰਮੀਸ਼ ਵਰਮਾ ਦਾ ਕਹਿਣਾ ਹੈ ਕਿ ਉਹ ਕਲੀਨਸ਼ੇਵ ਆਪਣੇ ਆਉਣ ਵਾਲੇ ਪ੍ਰਾਜੈਕਟ ਕਰਨ ਹੋਇਆ ਸੀ ਪਰ ਮੈਨੂੰ ਇਸ ਲੁੱਕ 'ਚ ਵੇਖ ਕੇ ਮੇਰੇ ਪ੍ਰਸ਼ੰਸਕ ਕਾਫ਼ੀ ਗੁੱਸੇ 'ਚ ਸਨ। ਉਹ ਕੁਮੈਂਟਾਂ 'ਚ ਮੈਨੂੰ ਇਸ ਲੁੱਕ ਬਾਰੇ ਹੀ ਪੁੱਛ ਰਹੇ ਸਨ। ਸੋ ਮੈਂ ਹੁਣ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਦਾੜ੍ਹੀ-ਮੁੱਛਾਂ ਆਪਣੇ ਆਉਣ ਵਾਲੇ ਪ੍ਰਾਜੈਕਟ ਕਾਰਨ ਕਟਵਾਈਆਂ ਸਨ। ਇਸ ਬਾਰੇ ਹੋਰ ਅਪਡੇਟ ਤੁਹਾਨੂੰ ਬਹੁਤ ਜਲਦ ਮਿਲੇਗੀ। 

ਅਕਸ਼ੈ ਕੁਮਾਰ ਦੀ ‘ਰਾਮ ਸੇਤੂ’ ਨੂੰ CBFC ਵੱਲੋਂ ਮਿਲਿਆ U/A ਸਰਟੀਫ਼ਿਕੇਟ, ਫ਼ਿਲਮ ਦਾ ਕੋਈ ਸੀਨ ਨਹੀਂ ਕੱਟਿਆ ਗਿਆ

ਅਕਸ਼ੈ ਕੁਮਾਰ ਬਾਲੀਵੁੱਡ ਇੰਡਸਟਰੀ ਨੂੰ ਦਮਦਾਰ ਫ਼ਿਲਮਾਂ ਦੇ ਰਹੇ ਹਨ। ਇਸ ਸਾਲ ਅਕਸ਼ੈ ਆਪਣੀ ਪੰਜਵੀਂ ਫ਼ਿਲਮ ‘ਰਾਮ ਸੇਤੂ’ ਲੈ ਕੇ ਆ ਰਹੇ ਹਨ। ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਾਮ ਸੇਤੂ ਨੂੰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ (CBFC) ਵੱਲੋਂ U/A ਸਰਟੀਫ਼ਿਕੇਟ ਦਿੱਤਾ ਗਿਆ ਹੈ। ਦੱਸ ਦੇਈਏ CBFC ਨੇ ਫ਼ਿਲਮ ਦਾ ਕੋਈ ਸੀਨ ਨਹੀਂ ਕੱਟਿਆ ਹੈ ਪਰ ਕੁਝ ਡਾਇਲਾਗ ਬਦਲਣ ਲਈ ਕਿਹਾ ਹੈ। 

ਫ਼ਿਲਮ ‘ਭੇੜੀਆ’ ਦੀ ਅਦਾਕਾਰ ਪ੍ਰਭਾਸ ਨੇ ਕੀਤੀ ਤਾਰੀਫ਼, ਟ੍ਰੇਲਰ ਯੂਟਿਊਬ ’ਤੇ ਨੰਬਰ 1 ਕਰ ਰਿਹਾ ਟ੍ਰੈਂਡ

ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਦੀ ਫ਼ਿਲਮ ‘ਭੇੜੀਆ’ ਦਾ ਟ੍ਰੇਲਰ ਬੁੱਧਵਾਰ ਨੂੰ ਰਿਲੀਜ਼ ਹੋ ਗਿਆ ਹੈ। ਭੇਡੀਆ ਦਾ ਇਹ ਖ਼ਤਰਨਾਕ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫ਼ਿਲਮ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਤਾਰੀਫ਼ ਹੋ ਰਹੀ ਹੈ। ਇਸ ਦੌਰਾਨ ਸਾਊਥ ਸਿਨੇਮਾ ਦੇ ਬਾਹੂਬਲੀ ਯਾਨੀ ਪ੍ਰਭਾਸ ਨੇ ਵੀ ਵਰੁਣ ਧਵਨ ਦੀ ਫ਼ਿਲਮ ‘ਭੇੜੀਆ’ ਦੇ ਟ੍ਰੇਲਰ ਦੀ ਤਾਰੀਫ਼ ਕੀਤੀ ਹੈ।

ਇਸ ਬਾਇਓਪਿਕ ’ਚ ਕੰਮ ਕਰੇਗੀ ਕੰਗਨਾ ਰਣੌਤ, ਨਿਭਾਏਗੀ ਵੇਸਵਾ ਦਾ ਕਿਰਦਾਰ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ’ਚ ਐਲਾਨ ਕੀਤਾ ਹੈ ਕਿ ਉਹ ਇਕ ਨਵੀਂ ਬਾਇਓਪਿਕ ਬਣਾ ਰਹੀ ਹੈ ਜਿਸ ’ਚ ਉਹ ਬੰਗਾਲ ਦੀ ਇਕ ਪ੍ਰਸਿੱਧ ਥੀਏਟਰ ਕਲਾਕਾਰ ਨਟੀ ਬਿਨੋਦਿਨੀ ਦਾ ਕਿਰਦਾਰ ਨਿਭਾਏਗੀ। ਕੰਗਨਾ ਦੇ ਇਸ ਐਲਾਨ ਤੋਂ ਬਾਅਦ ਹਰ ਕੋਈ ਨਟੀ ਬਿਨੋਦਿਨੀ ਬਾਰੇ ਹੋਰ ਜਾਣਨਾ ਚਾਹੁੰਦਾ ਹੈ। ਨਟੀ ਬਿਨੋਦਿਨੀ ਦਾ ਜਨਮ ਕੋਲਕਾਤਾ ’ਚ ਇਕ ਵੇਸਵਾ ਸਮਾਜ ’ਚ ਹੋਇਆ ਸੀ। 

ਮਾਨੁਸ਼ੀ ਛਿੱਲਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਨਤਮਸਤਕ, ਕੀਤੀ ਸਰਬੱਤ ਦੇ ਭਲੇ ਲਈ ਕੀਤੀ ਅਦਰਾਸ

ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਸਮਰਾਟ ਪ੍ਰਿਥਵੀਰਾਜ' ਨਾਲ ਕੀਤੀ ਸੀ। ਇਸ ਦੇ ਨਾਲ ਹੀ ਹੁਣ ਮਾਨੁਸ਼ੀ ਛਿੱਲਰ ਆਪਣੀ ਅਗਲੀ ਫ਼ਿਲਮ ਦੀ ਤਿਆਰੀ ਕਰ ਰਹੀ ਹੈ। ਮਾਨੁਸ਼ੀ ਛਿੱਲਰ ਜਲਦ ਹੀ ਜਾਨ ਅਬ੍ਰਾਹਮ ਸਟਾਰਰ ਫ਼ਿਲਮ 'ਤਹਿਰਾਨ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਮਾਨੁਸ਼ੀ ਹਾਲ ਹੀ 'ਚ ਕੰਮ ਦੇ ਸਿਲਸਿਲੇ 'ਚ ਅੰਮ੍ਰਿਤਸਰ ਗਈ ਸੀ, ਜਿੱਥੇ ਉਸ ਨੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਮਾਨੁਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

ਓਟੀਟੀ 'ਤੇ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਹੋਈ ਬੱਲੇ-ਬੱਲੇ

'ਲਾਲ ਸਿੰਘ ਚੱਢਾ' 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਪਰ ਦਰਸ਼ਕਾਂ ਨੇ ਆਮਿਰ ਖ਼ਾਨ ਦੀ ਇਸ ਫ਼ਿਲਮ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਫ਼ਿਲਮ ਹੁਣ ਅਕਤੂਬਰ 'ਚ OTT 'ਤੇ ਰਿਲੀਜ਼ ਹੋ ਚੁੱਕੀ ਹੈ। OTT ਪਲੇਟਫਾਰਮ Netflix 'ਤੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਹ ਫ਼ਿਲਮ ਟਾਪ 10 ਦੀ ਸੂਚੀ 'ਚ ਆਪਣੀ ਜਗ੍ਹਾ ਬਣਾ ਰਹੀ ਹੈ। ਲਾਲ ਸਿੰਘ ਚੱਢਾ ਨੇ ਦੁਨੀਆ ਦੇ ਕਈ ਦੇਸ਼ਾਂ ਦੀਆਂ ਟਾਪ 10 ਫ਼ਿਲਮਾਂ ਦੀ ਸੂਚੀ 'ਚ ਜਗ੍ਹਾ ਬਣਾਈ ਹੈ ਪਰ ਇਹ Netflix ਭਾਰਤ ਦੀਆਂ ਚੋਟੀ ਦੀਆਂ 10 ਫ਼ਿਲਮਾਂ ਦੀ ਸੂਚੀ 'ਚ ਸਿਖਰ 'ਤੇ ਬਣੀ ਹੋਈ ਹੈ। ਇਸ ਤਰ੍ਹਾਂ ਜੋ ਕੰਮ ਆਮਿਰ ਖ਼ਾਨ ਦੀ ਫ਼ਿਲਮ ਬਾਕਸ ਆਫਿਸ 'ਤੇ ਨਹੀਂ ਕਰ ਸਕੀ, ਉਹ OTT 'ਤੇ ਕਰ ਰਹੀ ਹੈ। 


 


Shivani Bassan

Content Editor

Related News