ਨੇਹਾ ਕੱਕੜ ਦਾ ਭਰਾ ਟੋਨੀ ਕੱਕੜ ਇਸ ‘ਬਿੱਗ ਬੌਸ’ ਮੁਕਾਬਲੇਬਾਜ਼ ਨੂੰ ਕਰ ਰਿਹੈ ਡੇਟ

Wednesday, Mar 24, 2021 - 05:46 PM (IST)

ਨੇਹਾ ਕੱਕੜ ਦਾ ਭਰਾ ਟੋਨੀ ਕੱਕੜ ਇਸ ‘ਬਿੱਗ ਬੌਸ’ ਮੁਕਾਬਲੇਬਾਜ਼ ਨੂੰ ਕਰ ਰਿਹੈ ਡੇਟ

ਮੁੰਬਈ (ਬਿਊਰੋ)– ਨੇਹਾ ਕੱਕੜ ਤੇ ਉਸ ਦੇ ਭਰਾ ਟੋਨੀ ਕੱਕੜ ਦੀ ਜੋੜੀ ਇਨ੍ਹੀਂ ਦਿਨੀਂ ਛਾਈ ਹੋਈ ਹੈ। ਦੋਵਾਂ ਦੇ ਗੀਤ ਆਉਂਦਿਆਂ ਹੀ ਟਰੈਂਡ ਕਰਨ ਲੱਗ ਜਾਂਦੇ ਹਨ। ਦੋਵੇਂ ਇਕ ਤੋਂ ਬਾਅਦ ਇਕ ਨਵੇਂ ਗੀਤ ਬਣਾ ਰਹੇ ਹਨ, ਜਿਨ੍ਹਾਂ ’ਚ ਨਵੇਂ-ਨਵੇਂ ਚਿਹਰੇ ਦੇਖਣ ਨੂੰ ਮਿਲ ਰਹੇ ਹਨ। ਹੁਣ ਇਸ ਵਿਚਾਲੇ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਟੋਨੀ ਕੱਕੜ ਨੂੰ ਉਸ ਦੀ ਸਾਥੀ ਮਿਲ ਗਈ ਹੈ। ਖ਼ਬਰਾਂ ਦੀ ਮੰਨੀਏ ਤਾਂ ਟੋਨੀ ਕੱਕੜ ‘ਬਿੱਗ ਬੌਸ 14’ ਫੇਮ ਨਿੱਕੀ ਤੰਬੋਲੀ ਨੂੰ ਡੇਟ ਕਰ ਰਹੇ ਹਨ।

ਖ਼ਬਰਾਂ ਮੁਤਾਬਕ ਨਿੱਕੀ ਤੰਬੋਲੀ ਤੇ ਟੋਨੀ ਕੱਕੜ ਇੰਡਸਟਰੀ ਦੇ ਨਵੇਂ ਕੱਪਲ ਹਨ। ਬਾਲੀਵੁੱਡ ’ਚ ਦੋਵਾਂ ਨੂੰ ਲੈ ਕੇ ਚਰਚਾਵਾਂ ਤੇਜ਼ ਹਨ। ਨਿੱਕੀ ਆਪਣੀ ਦੂਜੀ ਮਿਊਜ਼ਿਕ ਵੀਡੀਓ ਟੋਨੀ ਕੱਕੜ ਨਾਲ ਬਣਾ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Tony Kakkar (@tonykakkar)

ਸ਼ੂਟਿੰਗ ਦੇ ਨਾਲ-ਨਾਲ ਨਿੱਕੀ ਤੰਬੋਲੀ ਕੰਪੋਜ਼ਰ ਟੋਨੀ ਕੱਕੜ ਦੇ ਪੁਰਾਣੇ ਗੀਤਾਂ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਥੋਂ ਤਕ ਕਿ ਨਿੱਕੀ ਤੰਬੋਲੀ ਨੇ ਟੋਨੀ ਕੱਕੜ ਦੀ ਤਸਵੀਰ ’ਤੇ ਇਕ ਕੁਮੈਂਟ ਵੀ ਕੀਤਾ ਸੀ, ਜੋ ਕਾਫੀ ਵਾਇਰਲ ਹੋ ਰਿਹਾ ਹੈ। ਇਸ ’ਚ ਉਸ ਨੇ ਲਿਖਿਆ, ‘ਇੰਨੇ ਕਿਊਟ ਕਿਉਂ ਹੋ?

ਇਨ੍ਹੀਂ ਦਿਨੀਂ ਨਿੱਕੀ ਤੰਬੋਲੀ ਤੇ ਟੋਨੀ ਕੱਕੜ ਇਕ-ਦੂਜੇ ’ਤੇ ਰੱਜ ਕੇ ਪਿਆਰ ਲੁਟਾ ਰਹੇ ਹਨ। ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਦੋਵੇਂ ਹੀ ਕਲਾਕਾਰ ਇਕ-ਦੂਜੇ ਦੀਆਂ ਪੋਸਟਾਂ ’ਤੇ ਖੂਬ ਕੁਮੈਂਟਸ ਵੀ ਕਰ ਰਹੇ ਹਨ। ਉਂਝ ਦੋਵਾਂ ਵਲੋਂ ਰਿਲੇਸ਼ਨ ਨੂੰ ਲੈ ਕੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਦੋਵਾਂ ਨੇ ਇਸ ਬਾਰੇ ਅਜੇ ਤਕ ਸੋਸ਼ਲ ਮੀਡੀਆ ’ਤੇ ਵੀ ਕੁਝ ਨਹੀਂ ਕਿਹਾ ਹੈ।

 
 
 
 
 
 
 
 
 
 
 
 
 
 
 
 

A post shared by Nikki Tamboli (@nikki_tamboli)

ਨਿੱਕੀ ਤੰਬੋਲੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ‘ਬਿੱਗ ਬੌਸ 14’ ਦੇ ਟਾਪ ਤਿੰਨ ਮੁਕਾਬਲੇਬਾਜ਼ਾਂ ’ਚੋਂ ਇਕ ਸੀ। ਸ਼ੋਅ ਖ਼ਤਮ ਹੋਣ ਤੋਂ ਬਾਅਦ ਹੀ ਉਹ ਲਗਾਤਾਰ ਕਈ ਮਿਊਜ਼ਿਕ ਵੀਡੀਓਜ਼ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਨਿੱਕੀ ਤੰਬੋਲੀ ਨੇ ਆਪਣਾ ਪਹਿਲਾਂ ਮਿਊਜ਼ਿਕ ਵੀਡੀਓ ‘ਬਰਥਡੇ ਪਾਰਟੀ’ ਮੀਤ ਬ੍ਰਦਰਜ਼ ਨਾਲ ਬਣਾਇਆ ਸੀ, ਜੋ ਹਿੱਟ ਵੀ ਰਿਹਾ। ‘ਬਿੱਗ ਬੌਸ’ ’ਚ ਆਉਣ ਤੋਂ ਪਹਿਲਾਂ ਉਹ ਕਈ ਸਾਊਥ ਦੀਆਂ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕੀ ਹੈ।

ਨੋਟ– ਨਿੱਕੀ ਤੇ ਟੋਨੀ ਦੀ ਜੋੜੀ ਤੁਹਾਨੂੰ ਕਿਵੇਂ ਦੀ ਲੱਗਦੀ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News