ਅੱਜ ਹੈ ਮਨਕੀਰਤ ਔਲਖ ਦਾ ਜਨਮਦਿਨ, ਜਾਣੋ ਗਾਇਕ ਬਾਰੇ ਕੁਝ ਖ਼ਾਸ ਗੱਲਾਂ

Wednesday, Oct 02, 2024 - 11:03 AM (IST)

ਅੱਜ ਹੈ ਮਨਕੀਰਤ ਔਲਖ ਦਾ ਜਨਮਦਿਨ, ਜਾਣੋ ਗਾਇਕ ਬਾਰੇ ਕੁਝ ਖ਼ਾਸ ਗੱਲਾਂ

ਜਲੰਧਰ(ਬਿਊਰੋ)- 'ਜੱਟ ਦੇ ਬਲੱਡ', 'ਮੁੰਡਾ ਗੱਗੂ ਗਿੱਲ ਵਰਗਾ', 'ਹਾਰਲੇ 7 ਲੱਖ ਦਾ', 'ਚੜ੍ਹਜੇ ਸਿਆਲ', 'ਚੂੜ੍ਹੇ ਵਾਲੀ ਬਾਹ', 'ਕਦਰ', 'ਬਦਨਾਮ' ਆਦਿ ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਗਾਇਕ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਆਪਣੀ ਟੀਮ ਦੇ ਨਾਲ ਬਰਥਡੇ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਟੀਮ ਦੇ ਨਾਲ ਆਪਣੇ ਬਰਥਡੇ ਦਾ ਜਸ਼ਨ ਮਨਾ ਰਹੇ ਹਨ । ਇਸ ਦੇ ਨਾਲ ਹੀ ਗਾਇਕ ਨੇ ਆਪਣੇ ਗੀਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਵੀਡੀਓ ‘ਚ ਮਨਕਿਰਤ ਦਾ ਪੁੱਤਰ ਇਮਤਿਆਜ਼ ਔਲਖ ਵੀ ਦਿਖਾਈ ਦੇ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Mankirt Aulakh (ਔਲਖ) (@mankirtaulakh)


ਉਨ੍ਹਾਂ ਦਾ ਜਨਮ 2 ਅਕਤੂਬਰ 1990 ਨੂੰ ਫਤਿਹਬਾਦ, ਹਰਿਆਣਾ 'ਚ ਹੋਇਆ। ਮਨਕੀਰਤ ਔਲਖ ਨੇ ਹੁਣ ਸੰਗੀਤ ਦੇ ਖੇਤਰ 'ਚ ਕਾਫੀ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ।ਦੱਸ ਦੇਈਏ ਕਿ ਮਨਕੀਰਤ ਔਲਖ ਇਕ ਕਬੱਡੀ ਦੇ ਖਿਡਾਰੀ ਸਨ। ਆਪਣੇ ਦੋਸਤਾਂ ਤੇ ਨਜ਼ਦੀਕੀਆਂ ਵਿਚਾਲੇ ਉਹ ਅੱਜ ਵੀ 'ਮਨੀ ਭਲਵਾਨ' ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਕਦੇ ਮਨਕੀਰਤ ਔਲਖ ਦਾ ਭਾਰ 102 ਕਿਲੋ ਸੀ।ਮਨਕੀਰਤ ਦਾ ਪਹਿਲਾ ਗੀਤ ਲੋਕਾਂ ਵਲੋਂ ਕੁਝ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ ਸੀ ਕਿਉਂਕਿ ਉਸ ਦੀ ਪਰਦੇ 'ਤੇ ਦਿਖ ਵਧੀਆ ਨਹੀਂ ਸੀ।

ਪੜ੍ਹੋ ਇਹ ਅਹਿਮ ਖ਼ਬਰ- Tripti Dimri ਦੇ ਪੋਸਟਰ 'ਤੇ ਔਰਤਾਂ ਨੇ ਲਗਾਈ ਕਾਲਖ਼, ਜਾਣੋ ਮਾਮਲਾ

ਕਈਆਂ ਨੇ ਉਸ ਨੂੰ ਗਾਇਕੀ ਛੱਡਣ ਲਈ ਵੀ ਕਿਹਾ ਪਰ ਮਨਕੀਰਤ ਔਲਖ ਨੇ ਇਹ ਗੱਲ ਕਦੇ ਨਹੀਂ ਮੰਨੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਚੰਗੀ ਆਵਾਜ਼ ਦੇ ਨਾਲ-ਨਾਲ ਚੰਗੀ ਦਿਖ ਹੋਣੀ ਵੀ ਬਹੁਤ ਜ਼ਰੂਰੀ ਹੈ।ਬਸ ਫਿਰ ਕੀ ਸੀ ਮਨਕੀਰਤ ਨੇ ਰਿਆਜ਼ ਦੇ ਨਾਲ-ਨਾਲ ਦੋ ਸਾਲਾਂ ਤਕ ਰੱਜ ਕੇ ਜਿਮ 'ਚ ਪਸੀਨਾ ਵਹਾਇਆ ਤੇ ਸੁਡੋਲ ਸਰੀਰ ਦੇ ਮਾਲਕ ਬਣ ਗਏ।ਹੁਣ ਮਨਕੀਰਤ ਔਲਖ ਜਿਸ ਮੁਕਾਮ 'ਤੇ ਹੈ, ਉਹ ਸਾਰਿਆਂ ਦੇ ਸਾਹਮਣੇ ਹੈ। ਅੱਜ ਮਨਕੀਰਤ ਔਲਖ ਜਿਹੜੇ ਵੀ ਗੀਤ ਗਾਉਂਦਾ ਹੈ, ਲੋਕਾਂ ਵਲੋਂ ਉਨ੍ਹਾਂ ਗੀਤਾਂ ਨੂੰ ਖੂਬ ਪਿਆਰ ਮਿਲਦਾ ਹੈ।ਮਨਕੀਰਤ ਔਲਖ ਦੇ ਜ਼ਿਅਦਾਤਰ ਗੀਤ ਨੌਜਵਾਨ ਪੀੜ੍ਹੀ 'ਤੇ ਢੁੱਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News