ਦਿੱਲੀ ’ਚ ‘ਤੂ ਝੂਠੀ ਮੈਂ ਮੱਕਾਰ’ ਦੀ ਸ਼ੂਟਿੰਗ ਦੌਰਾਨ ਪੂਰੀ ਟੀਮ ਨੇ ਲਿਆ ਸੁਆਦ ਖਾਣੇ ਦਾ ਮਜ਼ਾ

Sunday, Feb 05, 2023 - 11:08 AM (IST)

ਦਿੱਲੀ ’ਚ ‘ਤੂ ਝੂਠੀ ਮੈਂ ਮੱਕਾਰ’ ਦੀ ਸ਼ੂਟਿੰਗ ਦੌਰਾਨ ਪੂਰੀ ਟੀਮ ਨੇ ਲਿਆ ਸੁਆਦ ਖਾਣੇ ਦਾ ਮਜ਼ਾ

ਮੁੰਬਈ (ਬਿਊਰੋ)– ਰਣਬੀਰ ਕਪੂਰ ਤੇ ਸ਼ਰਧਾ ਕਪੂਰ ਸਟਾਰਰ ਲਵ ਰੰਜਨ ਦੀ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਨੂੰ ਲੈ ਕੇ ਦਰਸ਼ਕਾਂ ’ਚ ਕਾਫੀ ਉਤਸ਼ਾਹ ਹੈ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਫ਼ਿਲਮ ਦੀ ਟੀਮ ’ਚ ਵੀ ਜ਼ਬਰਦਸਤ ਉਤਸ਼ਾਹ ਸੀ, ਜਿਨ੍ਹਾਂ ਨੇ ਫ਼ਿਲਮ ਦੇ ਹਰ ਸ਼ੂਟਿੰਗ ਸ਼ੈਡਿਊਲ ਦੌਰਾਨ ਖ਼ੂਬ ਮਸਤੀ ਕੀਤੀ ਤੇ ਸਵਾਦੀ ਭੋਜਨ ਦਾ ਆਨੰਦ ਮਾਣਿਆ।

ਦਰਅਸਲ, ਇਸ ਫ਼ਿਲਮ ਦਾ ਇਕ ਸ਼ੈਡਿਊਲ ਦਿੱਲੀ ’ਚ ਸ਼ੂਟ ਕੀਤਾ ਗਿਆ ਹੈ ਤੇ ਦਿੱਲੀ ਆਪਣੇ ਖਾਣੇ ਲਈ ਬਹੁਤ ਮਸ਼ਹੂਰ ਹੈ। ਅਜਿਹੇ ’ਚ ਪੂਰੀ ਟੀਮ ਨੂੰ ਸਰਪ੍ਰਾਈਜ਼ ਦਿੰਦਿਆਂ ਫ਼ਿਲਮ ਦੇ ਮੇਕਰਸ ਨੇ ਉਨ੍ਹਾਂ ਨੂੰ ਉਥੋਂ ਦੇ ਮਸ਼ਹੂਰ ਸੀਤਾ ਰਾਮ ਦੀਵਾਨ ਚੰਦ ਤੋਂ ਸ਼ਾਨਦਾਰ ਟ੍ਰੀਟ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਸੰਨੀ ਲਿਓਨ ਦੇ ਫੈਸ਼ਨ ਸ਼ੋਅ ਵੈਨਿਊ ਕੋਲ ਧਮਾਕਾ

ਸੈੱਟ ਤੋਂ ਇਕ ਸਰੋਤ ਨੇ ਦੱਸਿਆ, ‘‘ਆਮ ਤੌਰ ’ਤੇ ਸ਼ੂਟਿੰਗ ਦੇ ਦਿਨਾਂ ’ਚ ਦੁਪਹਿਰ ਦੇ ਖਾਣੇ ਦੀ ਬਰੇਕ 30 ਤੋਂ 45 ਮਿੰਟ ਦੀ ਹੁੰਦੀ ਹੈ ਪਰ ਸੀਤਾ ਰਾਮ ਦੀਵਾਨ ਚੰਦ ਦੀ ਕੈਟਰਿੰਗ ਵਾਲੇ ਦਿਨ ਸਾਰਿਆਂ ਨੇ ਸ਼ਾਨਦਾਰ ਭੋਜਨ ਦਾ ਮਜ਼ਾ ਲਿਆ।’’

ਦੱਸ ਦੇਈਏ ਕਿ ‘ਤੂ ਝੂਠੀ ਮੈਂ ਮੱਕਾਰ’ ਫ਼ਿਲਮ 8 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਰਣਬੀਰ ਕਪੂਰ ਤੇ ਸ਼ਰਧਾ ਕਪੂਰ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News